ਰਾਤ 12 ਵਜੇ ਰਾਜਿੰਦਰਾ ਹਸਪਤਾਲ 'ਚ PTC ਦੇ MD ਰਬਿੰਦਰ ਨਾਰਾਇਣ ਦੀ ਸਿਹਤ ਦਾ ਹੋਇਆ ਮੁਆਇਨਾ
ਜ਼ਿਕਰਯੋਗ ਹੈ ਕਿ ਮੁਹਾਲੀ ਅਦਾਲਤ ਵਿਚ ਪੇਸ਼ੀ ਦੌਰਾਨ PTC ਦੇ MD ਦੀ ਸਿਹਤ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਸਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿਚ ਲੈ ਜਾਇਆ ਗਿਆ ਸੀ, ਸਿਹਤ ਜਾਂਚ ਮੁਕੰਮਲ ਹੋਣ ਤੋਂ ਬਾਅਦ ਡਾਕਟਰਾਂ ਨੇ ਰਬਿੰਦਰ ਨਾਰਾਇਣ ਨੂੰ ਚੰਡੀਗੜ੍ਹ ਦੇ PGI ਹਸਪਤਾਲ ਰੈਫਰ ਕਰ ਦਿੱਤਾ ਸੀ। ਪਰ ਪੁਲਿਸ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ PTC ਦੇ MD ਨੂੰ PGI ਲੈ ਜਾਣ ਦੀ ਬਜਾਏ ਵਾਪਿਸ ਪਟਿਆਲਾ ਜੇਲ੍ਹ ਵਿੱਚ ਲੈ ਗਈ। ਇਸਤੋਂ ਸਾਫ ਜ਼ਾਹਿਰ ਹੁੰਦਾ ਸੀ ਕਿ PTC ਦੇ ਖ਼ਿਲਾਫ਼ ਸਿਆਸੀ ਬਦਲਾਖੋਰੀ ਦੇ ਤਹਿਤ ਇਹ ਸਾਜਿਸ਼ ਰਚੀ ਜਾ ਰਹੀ ਹੈ ਜੋ ਕਿ ਮੀਡੀਆ ਦੀ ਆਜ਼ਾਦੀ 'ਤੇ ਇੱਕ ਬਹੁਤ ਵੱਡਾ ਹਮਲਾ ਹੈ।
ਸਾਰੇ ਸਬੂਤ ਪੰਜਾਬ ਪੁਲਿਸ ਅਤੇ ਜਾਂਚ ਟੀਮ ਦੇ ਸਾਹਮਣੇ ਰੱਖਣ ਦੇ ਬਾਵਜੂਦ ਵੀ ਕਿਉਂ ਇਸ ਝੂਠੇ ਮੁਕੱਦਮੇ ਨੂੰ ਬੇਵਜ੍ਹਾ ਲਮਕਾਇਆ ਜਾ ਰਿਹਾ ਹੈ। ਸਵਾਲ ਇਹ ਉੱਠਦਾ ਹੈ ਕਿ ਪੰਜਾਬ ਪੁਲਿਸ ਕਿਉਂ ਉਹ DVR ਜਿਸ ਵਿਚ ਸਾਰੀ CCTV ਫੁਟੇਜ ਕੈਦ ਹੈ ਉਸਨੂੰ ਅਦਾਲਤ ਵਿਚ ਪੇਸ਼ ਨਹੀਂ ਕਰ ਰਹੀ ਜੋ ਇਹ ਸਾਫ ਕਰ ਦੇਵੇਗੀ ਕਿ ਸ਼ਿਕਾਇਤਕਰਤਾ ਵਲੋਂ ਜਿਨ੍ਹੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬੇਬੁਨਿਆਦ ਹਨ।
ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਜਿਸ ਕੇਸ ਵਿੱਚ PTC ਦੇ MD ਨੂੰ ਸਿਆਸੀ ਰੰਜਿਸ਼ ਦੇ ਚਲਦਿਆਂ ਫਸਾਇਆ ਜਾ ਰਿਹਾ ਹੈ ਉਸ ਕੇਸ ਦੇ ਮੁੱਖ ਮੁਲਜ਼ਮ ਨੈਨਸੀ ਘੁੰਮਣ ਅਤੇ ਭੁਪਿੰਦਰ ਸਿੰਘ ਨਾਲ ਰਬਿੰਦਰ ਨਾਰਾਇਣ ਦੇ ਕਿਸੇ ਤਰ੍ਹਾਂ ਦੇ ਵੀ ਤਾਲੁਕਾਤ ਨੂੰ ਹੁਣ ਤੱਕ ਪੰਜਾਬ ਪੁਲਿਸ ਸਾਬਿਤ ਕਿਉਂ ਨਹੀਂ ਕਰ ਪਾਈ ਹੈ। ਸਾਫ ਹੈ ਜਦੋਂ ਕੋਈ ਸਬੰਧ ਹੈ ਹੀ ਨਹੀਂ ਤਾਂ ਫਿਰ ਸਾਬਿਤ ਕਿਥੋਂ ਹੋਣਗੇ।
ਇਹ ਵੀ ਪੜ੍ਹੋ : PTC ਨੈੱਟਵਰਕ ਦੇ MD ਰਬਿੰਦਰ ਨਾਰਾਇਣ ਦੀ ਸਿਹਤ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਦੀ ਅਣਗਿਹਲੀ ਆਈ ਸਾਹਮਣੇ