Advertisment

ਪੰਜਾਬ ਸਰਕਾਰ ਨੇ ਵੀ 12ਵੀਂ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ

author-image
Baljit Singh
New Update
ਪੰਜਾਬ ਸਰਕਾਰ ਨੇ ਵੀ 12ਵੀਂ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ
Advertisment
publive-image ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਕੋਵਿਡ ਮਹਾਂਮਾਰੀ ਕਾਰਨ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਸੀਬੀਐੱਸਈ ਦੀ ਤਰਜ਼ ਅਨੁਸਾਰ ਨਤੀਜੇ ਐਲਾਨੇਗਾ। ਸਿੰਗਲਾ ਨੇ ਕਿਹਾ ਕਿ ਇਮਤਿਹਾਨਾਂ ਬਾਰੇ ਫੈਸਲਾ ਲੈਣ ਲਈ ਵੀ ਸਮੇਂ ਦੀ ਲੋੜ ਸੀ ਕਿਉਂਕਿ ਵਿਦਿਆਰਥੀ ਅਤੇ ਮਾਪੇ ਉੱਚ ਅਧਿਐਨ ਕੋਰਸਾਂ ਵਿਚ ਦਾਖਲੇ ਨੂੰ ਲੈ ਕੇ ਚਿੰਤਤ ਸਨ। ਪੜੋ ਹੋਰ ਖਬਰਾਂ:
Advertisment
‘ਫਲਾਇੰਗ ਸਿੱਖ’ ਮਿਲਖਾ ਸਿੰਘ ਦਾ ਚੰਡੀਗੜ੍ਹ ‘ਚ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ ਵਿਜੇ ਇੰਦਰ ਸਿੰਗਲਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2020-21 ਦੇ ਵਿਦਿਅਕ ਸੈਸ਼ਨ ਦੌਰਾਨ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ 12ਵੀਂ ਜਮਾਤ ਵਿੱਚ 3,08,000 ਵਿਦਿਆਰਥੀ ਦਾਖਲਾ ਲੈ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦਰਪੇਸ਼ ਚੁਣੌਤੀਆਂ ਦੇ ਕਾਰਨ ਸਿੱਖਿਆ ਬੋਰਡ ਲਈ ਇਮਤਿਹਾਨਾਂ ਦਾ ਆਯੋਜਨ ਕਰਨਾ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਅਪਣਾਏ ਗਏ ਫਾਰਮੂਲੇ ਅਨੁਸਾਰ, ਪੀਐੱਸਈਬੀ ਲੜੀਵਾਰ 10ਵੀਂ, 11ਵੀਂ ਅਤੇ 12ਵੀਂ ਕਲਾਸਾਂ ਦੇ ਪ੍ਰਦਰਸ਼ਨ ਦੇ ਅਨੁਸਾਰ 30:30:40 ਦੇ ਫਾਰਮੂਲੇ ਅਨੁਸਾਰ ਨਤੀਜਾ ਤਿਆਰ ਕਰੇਗੀ। ਪੜੋ ਹੋਰ ਖਬਰਾਂ: OMG! 29 ਘੰਟੇ ‘ਚ ਤਿਆਰ ਕਰ ਦਿੱਤਾ 10 ਮੰਜ਼ਿਲਾ ਮਕਾਨ ਸਿੰਗਲਾ ਨੇ ਕਿਹਾ ਕਿ ਪੀਐੱਸਈਬੀ 10 ਵੀਂ ਜਮਾਤ ਦੇ ਮੁੱਖ ਪੰਜ ਵਿਸ਼ਿਆਂ ਵਿਚੋਂ ਔਸਤਨ 30 ਪ੍ਰਤੀਸ਼ਤ ਥੀਮ ਕੰਪੋਨੈਂਟ ਦੇ ਅਧਾਰ ਉੱਤੇ ਨਤੀਜੇ ਦਾ ਖਰੜਾ ਤਿਆਰ ਕਰੇਗੀ ਅਤੇ ਪ੍ਰੀ ਬੋਰਡ ਵਿਚ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ ਦੇ ਅਧਾਰ ਉੱਤੇ 30 ਪ੍ਰਤੀਸ਼ਤ, 11 ਵੀਂ ਜਮਾਤ ਵਿਚ ਪ੍ਰੈਕਟੀਕਲ ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆ ਵਿਚ ਪ੍ਰਾਪਤ ਅੰਕ ਤੇ ਪ੍ਰੈਕਟੀਕਲ ਪ੍ਰੀਖਿਆ ਦੇ ਆਧਾਰ ਉੱਤੇ 40 ਪ੍ਰਤੀਸ਼ਤ ਅਤੇ 12ਵੀਂ ਕਲਾਸ ਵਿਚ ਅੰਦਰੂਨੀ ਇੰਟਰਨਲ ਅਸੈਸਮੈਂਟ ਦੇ ਆਧਾਰ ਉੱਤੇ ਨਤੀਜੇ ਤਿਆਰ ਕੀਤੇ ਜਾਣਗੇ। ਪੜੋ ਹੋਰ ਖਬਰਾਂ: ਅਮਰੀਕਾ ’ਚ ਤੂਫ਼ਾਨ ‘ਕਲਾਊਡੇਟ’ ਦੀ ਦਸਤਕ, ਕਈ ਵਾਹਨ ਫਸੇ ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਨਿਰਧਾਰਤ ਮਾਪਦੰਡਾਂ ਨੂੰ ਲਾਗੂ ਕਰਨ ਦੇ ਵੇਰਵੇ ਪੀਐੱਸਈਬੀ ਦੀ ਵੈੱਬਸਾਈਟ, ਸਕੂਲਾਂ ਦੇ ਲੌਗਇਨ ਆਈਡੀ ਉੱਤੇ ਜਨਤਕ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਮੁਖੀ 10 ਵੀਂ, 11 ਵੀਂ ਅਤੇ 12 ਵੀਂ ਜਮਾਤ ਦੇ ਨੰਬਰਾਂ ਨੂੰ ਪੋਰਟਲ 'ਤੇ ਅਪਲੋਡ ਕਰਨ ਲਈ ਜ਼ਿੰਮੇਵਾਰ ਹੋਣਗੇ ਅਤੇ ਨਤੀਜੇ 31 ਜੁਲਾਈ ਨੂੰ ਜਾਂ ਇਸ ਤੋਂ ਪਹਿਲਾਂ ਐਲਾਨੇ ਜਾਣ ਦੀ ਉਮੀਦ ਹੈ। -PTC News publive-image-
punjab-cancels-class-xii-examinations
Advertisment

Stay updated with the latest news headlines.

Follow us:
Advertisment