Sat, May 11, 2024
Whatsapp

Punjab forest scam: ਕਥਿਤ ਜੰਗਲਾਤ ਘੁਟਾਲੇ 'ਚ ED ਦੀ ਐਂਟਰੀ, ਵਿਜੀਲੈਂਸ ਨੇ ਫਾਈਲਾਂ ED ਨੂੰ ਸੌਂਪੀਆਂ!

Written by  Riya Bawa -- October 23rd 2022 11:52 AM -- Updated: October 23rd 2022 11:57 AM
Punjab forest scam: ਕਥਿਤ ਜੰਗਲਾਤ ਘੁਟਾਲੇ 'ਚ ED ਦੀ ਐਂਟਰੀ, ਵਿਜੀਲੈਂਸ ਨੇ ਫਾਈਲਾਂ ED ਨੂੰ ਸੌਂਪੀਆਂ!

Punjab forest scam: ਕਥਿਤ ਜੰਗਲਾਤ ਘੁਟਾਲੇ 'ਚ ED ਦੀ ਐਂਟਰੀ, ਵਿਜੀਲੈਂਸ ਨੇ ਫਾਈਲਾਂ ED ਨੂੰ ਸੌਂਪੀਆਂ!

ਚੰਡੀਗੜ੍ਹ: ਵਿਜੀਲੈਂਸ ਬਿਊਰੋ ਦੇ ਨਾਲ-ਨਾਲ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀ ਹੁਣ ਸੂਬੇ ਵਿੱਚ ਕਰੋੜਾਂ ਰੁਪਏ ਦੇ ਕਥਿਤ ਜੰਗਲਾਤ ਘੁਟਾਲੇ ਉੱਤੇ ਨਜ਼ਰ ਫੜ ਲਈ ਹੈ। ਸੂਤਰਾਂ ਦੇ ਅਨੁਸਾਰ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਮਾਮਲੇ ਨਾਲ ਸਬੰਧਤ ਰਿਕਾਰਡ ਈਡੀ ਨੂੰ ਸੌਂਪ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਸੰਭਾਵਨਾ ਹੈ ਕਿ ਈਡੀ ਇਸ ਵਿੱਚ ਇੱਕ ਹੋਰ ਐਫਆਈਆਰ ਦਰਜ ਕਰੇਗੀ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ED ਜੰਗਲਾਤ ਵਿਭਾਗ 'ਚ ਹੋਏ ਕਰੋੜਾਂ ਰੁਪਏ ਦੇ ਘਪਲੇ 'ਤੇ ਈਡੀ ਲੰਬੇ ਸਮੇਂ ਤੋਂ ਨਜ਼ਰ ਰੱਖ ਰਹੀ ਸੀ, ਜਿਸ ਤਰ੍ਹਾਂ ਇਸ ਮਾਮਲੇ 'ਚ ਖੁਲਾਸਾ ਹੋਇਆ ਸੀ ਕਿ ਵਿਭਾਗ 'ਚ ਤਾਇਨਾਤੀ ਤੋਂ ਲੈ ਕੇ ਖੈਰ ਵੇਚਣ ਤੋਂ ਲੈ ਕੇ ਟ੍ਰੀ ਗਾਰਡ ਲਗਾਉਣ ਅਤੇ ਮਾਈਨਿੰਗ ਕਰਨ ਤੱਕ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਗਿਆ ਸੀ। ਇਸ ਤੋਂ ਬਾਅਦ ਈਡੀ ਵੱਲੋਂ ਸਤੰਬਰ ਵਿੱਚ ਵਿਸ਼ੇਸ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਹ ਵੀ ਪੜ੍ਹੋ : ਦੀਵਾਲੀ ਮੌਕੇ ਪਟਾਕੇ ਚਲਾਉਣ ਲਈ PGI ਨੇ ਜਾਰੀ ਕੀਤੀਆਂ Guidelines, ਇਨ੍ਹਾਂ ਖਾਸ ਗੱਲਾਂ ਦਾ ਰੱਖੋ ਧਿਆਨ ਵਿਜੀਲੈਂਸ ਬਿਊਰੋ ਤੋਂ ਇਸ ਕੇਸ ਨਾਲ ਸਬੰਧਤ ਰਿਕਾਰਡ ਮੰਗਿਆ ਗਿਆ ਸੀ, ਜੋ ਅਦਾਲਤ ਰਾਹੀਂ ਮਾਮਲੇ ਦੀ ਜਾਂਚ ਕਰ ਰਿਹਾ ਸੀ। ਪਟੀਸ਼ਨ ਵਿੱਚ, ਈਡੀ ਨੇ ਵਿਜੀਲੈਂਸ ਬਿਊਰੋ ਨੂੰ ਚਾਰਜਸ਼ੀਟ ਅਤੇ ਹੋਰ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਪ੍ਰਦਾਨ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਉਹ ਇਸ ਮਾਮਲੇ ਵਿੱਚ ਆਪਣੀ ਜਾਂਚ ਸ਼ੁਰੂ ਕਰ ਸਕੇ। ਇਸ ਤੋਂ ਬਾਅਦ ਵਿਜੀਲੈਂਸ ਦੀ ਤਰਫੋਂ ਜੰਗਲਾਤ ਘੁਟਾਲੇ ਨਾਲ ਸਬੰਧਤ ਦਸਤਾਵੇਜ਼ ਈਡੀ ਨੂੰ ਸੌਂਪ ਦਿੱਤੇ ਗਏ ਹਨ। ਅਜਿਹੇ 'ਚ ਜੇਕਰ ਮਾਹਿਰਾਂ ਦੀ ਮੰਨੀਏ ਤਾਂ ਈ.ਡੀ ਵੱਲੋਂ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਜਾਵੇਗੀ। Vigilance Bureau nabs 8 officials in 5 different bribery cases during July ਉਸ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਮਾਮਲਾ ਬਹੁਤ ਅਹਿਮ ਹੈ ਕਿਉਂਕਿ ਇਸ ਨਾਲ ਸਰਕਾਰ ਦੇ ਮਾਲੀਏ ਨੂੰ ਕਰੋੜਾਂ ਰੁਪਏ ਦਾ ਝਟਕਾ ਲੱਗਾ ਹੈ। ਕਿਹਾ ਜਾ ਰਿਹਾ ਹੈ ਕਿ ਘੋਟਾਲੇ ਦੇ ਪੈਸੇ ਨਾਲ ਵਿਦੇਸ਼ਾ ਵਿਚ ਸੰਪਤੀਆਂ ਖਰੀਦੇ ਜਾਨ ਦਾ ਖ਼ਦਸ਼ਾ ਹੈ। ਸੂਬੇ ਵਿੱਚ ਆਮ ਆਦਮੀ ਪਾਰਟੀ ਦੇ ਸੱਤਾ ਸੰਭਾਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਸਭ ਤੋਂ ਪਹਿਲਾਂ ਜੰਗਲਾਤ ਵਿਭਾਗ ਵਿੱਚ ਕਰੋੜਾਂ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਸੀ। ਇਸ ਦੇ ਨਾਲ ਹੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਮਾਮਲੇ 'ਚ ਮੰਤਰੀ ਤੋਂ ਲੈ ਕੇ ਅਧਿਕਾਰੀ ਤੱਕ ਮੋਟੀ ਰਕਮ ਵਸੂਲ ਰਹੇ ਹਨ। ਇਸ ਦੌਰਾਨ ਕਾਂਗਰਸ ਸਰਕਾਰ ਦੇ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ, ਉਨ੍ਹਾਂ ਦੇ ਭਤੀਜੇ ਦਲਜੀਤ ਸਿੰਘ, ਪੰਜਾਬ ਦੇ ਮੁੱਖ ਕਨਵੀਨਰ ਪ੍ਰਵੀਨ ਕੁਮਾਰ, ਡੀਐਫਓ ਗੁਰਮਨਪ੍ਰੀਤ ਸਿੰਘ ਅਤੇ ਵਿਸ਼ਾਲ ਚੌਹਾਨ ਸਮੇਤ ਕਈ ਲੋਕਾਂ ਦੀ ਭੂਮਿਕਾ ਸਾਹਮਣੇ ਆਈ ਸੀ। ਉਹ ਕਈ ਤਰੀਕਿਆਂ ਨਾਲ ਭ੍ਰਿਸ਼ਟਾਚਾਰ ਕਰ ਰਹੇ ਸੀ। ਇਸ 'ਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਕੁਝ ਅਜੇ ਵੀ ਵਿਜੀਲੈਂਸ ਦੀ ਪਕੜ ਤੋਂ ਬਾਹਰ ਹਨ। -PTC News


Top News view more...

Latest News view more...