ਪੰਜਾਬ ਪੰਚਾਇਤੀ ਚੋਣਾਂ : ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਵੋਟਾਂ ਮਗਰੋਂ ਗਿਣਤੀ ਸ਼ੁਰੂ
ਪੰਜਾਬ ਪੰਚਾਇਤੀ ਚੋਣਾਂ : ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਵੋਟਾਂ ਮਗਰੋਂ ਗਿਣਤੀ ਸ਼ੁਰੂ:ਚੰਡੀਗੜ੍ਹ : ਪੰਜਾਬ 'ਚ 30 ਦਸੰਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਵਿੱਚ ਦੌਰਾਨ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਹੋਈਆਂ ਹਨ ਤੇ ਕਈ ਜਗ੍ਹਾ ਬੂਥ ਕੈਪਚਰਿੰਗ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।ਜਿਸ ਤੋਂ ਬਾਅਦ ਪੰਜਾਬ ਚੋਣ ਕਮਿਸ਼ਨ ਨੇ ਬੀਤੀ ਦਿਨੀ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਮੁੜ ਪੋਲਿੰਗ ਦੇ ਹੁਕਮ ਦਿੱਤੇ ਸਨ।
[caption id="attachment_235395" align="aligncenter" width="300"]
ਪੰਜਾਬ ਪੰਚਾਇਤੀ ਚੋਣਾਂ : ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਵੋਟਾਂ ਮਗਰੋਂ ਗਿਣਤੀ ਸ਼ੁਰੂ[/caption]
ਅੱਜ ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵੇਰਕਾ ਬਲਾਕ ਦੇ ਪਿੰਡ ਵਡਾਲਾ ਭਿੱਟੇਵਿੰਡ ਅਤੇ ਬਲਾਕ ਹਰਸ਼ਾ ਛੀਨਾ ਦੀ ਗ੍ਰਾਮ ਪੰਚਾਇਤ, ਦਾਲੇਹ , ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਬਲਾਕ ਦੇ ਬਜੁਰਗਵਾਲਾ ,ਪਿੰਡ ਚੌੜਾ ਦੀ ਵਾਰਡ ਨੰਬਰ 5 ਅਤੇ 6 ਵਿੱਚ ਮੁੜ ਵੋਟਾਂ ਪਈਆਂ ਹਨ ਜਦਕਿ ਫਿਰੋਜਪੁਰ ਜ਼ਿਲ੍ਹੇ ਦੇ ਮਮਦੋਟ ਬਲਾਕ ਦੇ ਪਿੰਡ ਲਖਮੀਰ ਕੇ ਹਿਠਾੜ ਅਤੇ ਨਾਨਕਪੁਰਾ ਪਿੰਡ ਦੇ ਮਹੁੱਲਾ ਨਾਨਕਪੁਰਾ ਵਿੱਚ ਮੁੜ ਵੋਟਾਂ ਪਈਆਂ ਹਨ।
[caption id="attachment_235397" align="aligncenter" width="300"]
ਪੰਜਾਬ ਪੰਚਾਇਤੀ ਚੋਣਾਂ : ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਵੋਟਾਂ ਮਗਰੋਂ ਗਿਣਤੀ ਸ਼ੁਰੂ[/caption]
ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸੁਧਾਰ ਪੈਂਦੇ ਪਿੰਡ ਦੇਵਤਵਾਲ ,ਪਟਿਆਲਾ ਜ਼ਿਲ੍ਹੇ ਦੇ ਘਨੋਰ ਬਲਾਕ ਦੇ ਪਿੰਡ ਲਾਛੜੂ ਤੇ ਹਰੀ ਮਾਜਰਾ ਅਤੇ ਬਲਾਕ ਪਟਿਆਲਾ ਦੇ ਪਿੰਡ ਮਹਿਮਦਪੁਰ ,ਜਲੰਧਰ ਦੇ ਗ੍ਰਾਮ ਪੰਚਾਇਤ ਸੈਦਪੁਰ ਝਿੜੀ (ਵੈਸਟ ਸਾਈਡ) ਦੇ ਵਾਰਡ ਨੰਬਰ 07 , ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪਿੰਡ ਟਰੜਕ ਅਤੇ ਘਟੋਰ ਵਿੱਚ ਸਰਪੰਚ ਲਈ,ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਵਾਲਾ ਦੇ ਪਿੰਡ ਰਤਨਗੜ੍ਹ ਵਿੱਚ ਸਰਪੰਚੀ ਲਈ ਮੁੜ ਵੋਟਾਂ ਪਈਆਂ ਹਨ।
[caption id="attachment_235398" align="aligncenter" width="300"]
ਪੰਜਾਬ ਪੰਚਾਇਤੀ ਚੋਣਾਂ : ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਵੋਟਾਂ ਮਗਰੋਂ ਗਿਣਤੀ ਸ਼ੁਰੂ[/caption]
ਹੁਣ ਪੰਜਾਬ ਦੇ 8 ਜ਼ਿਲ੍ਹਿਆ ਵਿੱਚ 14 ਥਾਵਾਂ 'ਤੇ ਵੋਟਾਂ ਮਗਰੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।ਜਿਸ ਦਾ ਨਤੀਜਾ ਕੁੱਝ ਸਮੇਂ ਬਾਅਦ ਸਾਹਮਣੇ ਆ ਜਾਵੇਗਾ।
-PTCNews