ਪੰਜਾਬ ਪੁਲਿਸ 'ਚ 560 ਸਬ-ਇੰਸਪੈਕਟਰਾਂ ਦੀ ਭਰਤੀ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ
ਚੰਡੀਗੜ੍ਹ : ਪੰਜਾਬ ਪੁਲਿਸ (Punjab Police )ਵਿਚ ਸਬ ਇੰਸਪੈਕਟਰ (SI) ਦੇ ਅਹੁਦਿਆ 'ਤੇ ਭਰਤੀਆਂ (Punjab Police recruitment ) ਨਿਕਲੀਆਂ ਹਨ। ਇਸ ਦੇ ਚਾਹਵਾਨ ਨੌਜਵਾਨ ਮੰਗਲਵਾਰ ਨੂੰ ਯਾਨੀ ਅੱਜ ਤੋਂ ਹੀ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਲਈ ਪੰਜਾਬ ਪੁਲਿਸ ਨੇ ਆਪਣੀ ਸਰਕਾਰੀ ਸੋਸ਼ਲ ਮੀਡੀਆ ਅਕਾਉਂਟਸ 'ਤੇ ਇਸ ਦਾ ਲਿੰਕ https://iur.ls/punjabpolicerecruitment 2021 ਸ਼ੇਅਰ ਕੀਤਾ ਹੈ।
[caption id="attachment_512761" align="aligncenter" width="300"]
ਪੰਜਾਬ ਪੁਲਿਸ 'ਚ 560 ਸਬ-ਇੰਸਪੈਕਟਰਾਂ ਦੀ ਭਰਤੀ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ[/caption]
ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਵੱਲੋਂ ਤੇਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਖਿਲਾਫ਼ 8 ਜੁਲਾਈ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
ਇਹ ਲਿੰਕ ਪੰਜਾਬ ਦੀ ਸਰਕਾਰੀ ਵੈਬਸਾਈਟ punjabpolice.gov.in. 'ਤੇ ਵੀ ਓਪਨ ਕਰ ਦਿੱਤਾ ਜਾਵੇਗਾ। ਪੰਜਾਬ ਪੁਲਿਸ ਦੇ ਆਨਲਾਈਨ ਪੋਰਟਲ 'ਤੇ ਇਹ ਫਾਰਮ ਭਰੇ ਜਾਣਗੇ। ਫਾਰਮ ਭਰਨ ਦੀ ਇਹ ਪ੍ਰਕਿਰਿਆ ਅੱਜ ਸ਼ਾਮ 4 ਵਜੇ ਤੋਂ ਸ਼ੁਰੂ ਹੋ ਕੇ 27 ਜੁਲਾਈ ਤੱਕ ਜਾਰੀ ਰਹੇਗੀ। ਇਸ ਦੇ ਬਾਅਦ 17 ਤੋਂ 31 ਅਗਸਤ ਦੇ ਵਿਚ ਲਿਖਿਤ ਪ੍ਰੀਖਿਆ ਹੋਵੇਗੀ। ਇਸਦੇ ਬਾਅਦ ਮੈਰਿਟ ਦੇ ਹਿਸਾਬ ਨਾਲ ਸਰੀਰਕ ਟੈਸਟ ਲਿਆ ਜਾਵੇਗਾ।
[caption id="attachment_512760" align="aligncenter" width="294"]
ਪੰਜਾਬ ਪੁਲਿਸ 'ਚ 560 ਸਬ-ਇੰਸਪੈਕਟਰਾਂ ਦੀ ਭਰਤੀ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ[/caption]
ਪੰਜਾਬ ਪੁਲਿਸ ਵਿਚ 4 ਕੇਡਰ ਵਿਚ SI ਦੀ ਭਰਤੀ ਹੋਵੇਗੀ। ਇਸ ਵਿਚ ਜ਼ਿਲ੍ਹਾ ਕੇਡਰ ਵਿਚ 87, ਆਰਮਡ ਪੁਲਸ ਕੇਡਰ ਵਿਚ 97, ਜਾਂਚ ਵਿਚ 289 ਅਤੇ ਇੰਟੈਲੀਜੈਂਸ ਵਿਚ 87 ਅਹੁਦੇ ਹਨ। 1 ਜਨਵਰੀ 2021 ਨੂੰ ਉਮਰ 18 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਸਾਬਕਾ ਸੈਨਿਕਾਂ ਨੂੰ 3 ਸਾਲ ਦੀ ਛੋਟ ਮਿਲੇਗੀ। ਕੇਂਦਰ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਨੂੰ 5 ਸਾਲ ਦੀ ਛੋਟ ਮਿਲੇਗੀ ਪਰ ਉਨ੍ਹਾਂ ਦੀ ਉਮਰ 33 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
[caption id="attachment_512758" align="aligncenter" width="300"]
ਪੰਜਾਬ ਪੁਲਿਸ 'ਚ 560 ਸਬ-ਇੰਸਪੈਕਟਰਾਂ ਦੀ ਭਰਤੀ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ[/caption]
ਜ਼ਿਲ੍ਹਾ, ਆਰਮਡ ਪੁਲਸ ਅਤੇ ਇਨਵੈਸਟੀਗੇਸ਼ਨ ਕੇਡਰ ਲਈ, ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਜਾਂ ਇਸ ਦੇ ਬਰਾਬਰ ਦੀ ਡਿਗਰੀ। ਇੰਟੈਲੀਜੈਂਸ ਕੇਡਰ ਲਈ, ਆਈ.ਟੀ. ਵਿਚ ਓ ਲੈਵਲ ਸਰਟੀਫਿਕੇਟ ਨਾਲ ਐਨਆਈਈਐਲਟੀ ਜਾਂ ਗਰੈਜੂਏਸ਼ਨ ਕੰਪਿਊਟਰ ਸਾਇੰਸ ਜਾਂ ਕੰਪਿਊਟਰ ਐਪਲੀਕੇਸ਼ਨ ਜਾਂ ਆਈਟੀ ਨਾਲ ਇਕ ਵਿਸ਼ੇ ਵਜੋਂ ਗ੍ਰੈਜੂਏਸ਼ਨ। ਸੂਚਨਾ ਟੈਕਨੋਲੋਜੀ ਵਿਚ ਡਿਗਰੀ ਧਾਰਕ ਇਸ ਲਈ ਅਪਲਾਈ ਵੀ ਕਰ ਸਕਦੇ ਹਨ।
[caption id="attachment_512757" align="aligncenter" width="300"]
ਪੰਜਾਬ ਪੁਲਿਸ 'ਚ 560 ਸਬ-ਇੰਸਪੈਕਟਰਾਂ ਦੀ ਭਰਤੀ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ[/caption]
ਪੜ੍ਹੋ ਹੋਰ ਖ਼ਬਰਾਂ : ਕੈਪਟਨ ਅੱਜ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ , ਕੀ ਖ਼ਤਮ ਹੋਵੇਗਾ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ?
ਸਰੀਰਕ ਯੋਗਤਾ : ਪੁਰਸ਼ ਉਮੀਦਵਾਰ ਦੀ ਉਚਾਈ 5 ਫੁੱਟ 5 ਇੰਚ ਅਤੇ ਔਰਤ ਦੀ 5 ਫੁੱਟ 1 ਇੰਚ ਹੋਣੀ ਚਾਹੀਦੀ ਹੈ। ਮੇਲ ਨੂੰ 4 ਮਿੰਟ ਵਿਚ 800 ਮੀਟਰ ਦੀ ਦੌੜ, 9 ਫੁੱਟ ਲੰਬੀ ਛਾਲ ਅਤੇ 3 ਫੁੱਟ ਉੱਚੀ ਛਾਲ ਨੂੰ ਸਾਫ ਕਰਨਾ ਹੋਵੇਗਾ। ਫੀਮੇਲ ਨੂੰ 2 ਮਿੰਟ ਵਿਚ 400 ਮੀਟਰ ਦੀ ਦੌੜ, 6 ਫੁੱਟ ਲੰਬੀ ਛਾਲ ਅਤੇ 2.5 ਫੁੱਟ ਉੱਚੀ ਛਾਲ ਨੂੰ ਸਾਫ ਕਰਨਾ ਪੈਂਦਾ ਹੈ। ਐਕਸ ਸਰਵਿਸ ਮੈਨ ਨੂੰ 800 ਮੀਟਰ ਦੀ ਰੇਸ ਨੂੰ 6 ਮਿੰਟਾਂ ਵਿਚ ਸਾਫ ਕਰਨਾ ਹੈ।
-PTCNews
#PunjabPolice Recruitment 560 Posts of Police Sub-Inspectors in 4 cadres! Investigation (289), Armed (97), District (87) & Intelligence (87) •Application Form to Go Live on 5th July. •2 CB Written Tests between 17-31 August. Scan QR code for syllabus & details. pic.twitter.com/wqPFi9X0aH — DGP Punjab Police (@DGPPunjabPolice) June 27, 2021