ਮੰਡੀ ਗੋਬਿੰਦਗੜ੍ਹ 'ਚ ਪ੍ਰਦੂਸ਼ਣ ਦੀ ਮਾਤਰਾ ਵੱਧ ਹੋਣ ਕਾਰਨ ਪਟਾਕੇ ਚਲਾਉਣ 'ਤੇ ਮੁਕੰਮਲ ਪਾਬੰਦੀ : ਸੂਤਰ 

By Shanker Badra - November 10, 2020 3:11 pm

ਮੰਡੀ ਗੋਬਿੰਦਗੜ੍ਹ 'ਚ ਪ੍ਰਦੂਸ਼ਣ ਦੀ ਮਾਤਰਾ ਵੱਧ ਹੋਣ ਕਾਰਨ ਪਟਾਕੇ ਚਲਾਉਣ 'ਤੇ ਮੁਕੰਮਲ ਪਾਬੰਦੀ : ਸੂਤਰ:ਪਟਿਆਲਾ : ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਨਵੇਂ ਹੁਕਮਾਂ ਦੇ ਚਲਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਾਕੇ ਚਲਾਉਣ ਦੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਮੰਡੀ ਗੋਬਿੰਦਗੜ੍ਹ ਵਿੱਚ ਪ੍ਰਦੂਸ਼ਣ ਦੀ ਮਾਤਰਾ ਵੱਧ ਹੋਣ ਤੇ ਪਟਾਕੇ ਚਲਾਉਣ ਤੇ ਮੁਕੰਮਲ ਪਾਬੰਦੀ ਲਾਈ ਗਈ ਹੈ।

  Punjab Pollution Control Board issues new instructions for firing firecrackers ਮੰਡੀ ਗੋਬਿੰਦਗੜ੍ਹ 'ਚ ਪ੍ਰਦੂਸ਼ਣ ਦੀ ਮਾਤਰਾ ਵੱਧ ਹੋਣ ਕਾਰਨ ਪਟਾਕੇ ਚਲਾਉਣ 'ਤੇ ਮੁਕੰਮਲ ਪਾਬੰਦੀ : ਸੂਤਰ

ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਭਾਰਤ ਦੀ ਪ੍ਰਦੂਸ਼ਿਤ ਹੋ ਰਹੀ ਆਬੋ ਹਵਾ ਨੂੰ ਹੋਰ ਦੂੁਸ਼ਿਤ ਹੋਣ ਤੋਂ ਬਚਾਉਣ ਲਈ ਹੁਕਮ ਜਾਰੀ ਕੀਤਾ ਹੈ। ਜਿਸ 'ਚ ਦੇਸ਼ ਦੇ ਜਿਹੜੇ ਸ਼ਹਿਰਾਂ ਦੀ ਹਵਾ ਸਾਫ਼ ਹੈ ,ਉਨ੍ਹਾਂ 'ਚ ਰਵਾਇਤੀ ਪਟਾਕੇ ਚਲਾਉਣ ਦੀ ਥਾਂ 'ਤੇ ਗ੍ਰੀਨ ਪਟਾਕੇ ਚਲਾਉਣ ਦੀ ਖੁੱਲ੍ਹ ਦਿੱਤੀ ਗਈ ਹੈ।

  Punjab Pollution Control Board issues new instructions for firing firecrackers ਮੰਡੀ ਗੋਬਿੰਦਗੜ੍ਹ 'ਚ ਪ੍ਰਦੂਸ਼ਣ ਦੀ ਮਾਤਰਾ ਵੱਧ ਹੋਣ ਕਾਰਨ ਪਟਾਕੇ ਚਲਾਉਣ 'ਤੇ ਮੁਕੰਮਲ ਪਾਬੰਦੀ : ਸੂਤਰ

ਇਸ ਤੋਂ ਪਹਿਲਾਂ ਬੀਤੇ ਦਿਨੀਂ ਪੰਜਾਬ ਦੇ ਲੁਧਿਆਣਾ, ਖੰਨਾ, ਅੰਮ੍ਰਿਤਸਰ ਤੇ ਜਲੰਧਰ 'ਚ ਪਟਾਕੇ ਚਲਾਉਣ ਤੇ ਪਟਾਕੇ ਵੇਚਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਕਰਨ ਲਈ ਆਖਿਆ ਗਿਆ ਸੀ। ਪੰਜਾਬ ਦੇ ਬਾਕੀ ਸ਼ਹਿਰਾਂ ਵਿਚ ਵੀ ਜ਼ਿਆਦਾ ਧੂੰਆਂ ਕਰਨ ਵਾਲੇ ਪਟਾਕੇ ਜਿਵੇਂ ਕਿ ਲੜੀ ਬੰਬ ਉੱਤੇ ਮੁਕੰਮਲ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ।

  Punjab Pollution Control Board issues new instructions for firing firecrackers ਮੰਡੀ ਗੋਬਿੰਦਗੜ੍ਹ 'ਚ ਪ੍ਰਦੂਸ਼ਣ ਦੀ ਮਾਤਰਾ ਵੱਧ ਹੋਣ ਕਾਰਨ ਪਟਾਕੇ ਚਲਾਉਣ 'ਤੇ ਮੁਕੰਮਲ ਪਾਬੰਦੀ : ਸੂਤਰ

ਦੱਸ ਦੇਈਏ ਕਿ  ਪਿਛਲੇ ਦਿਨੀਂ ਰਾਜਸਥਾਨ, ਦਿੱਲੀ ਤੋਂ ਬਾਅਦ ਯੂ.ਟੀ. ਪ੍ਰਸ਼ਾਸਨ ਨੇ ਸ਼ਹਿਰ 'ਚ ਪਟਾਕਿਆਂ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਸੀ। ਇਸ ਤਹਿਤ ਅਗਲੇ ਹੁਕਮਾਂ ਤੱਕ ਪਟਾਕਿਆਂ ਨੂੰ ਚਲਾਉਣ ਅਤੇ ਵਿਕਰੀ ’ਤੇ ਰੋਕ ਰਹੇਗੀ। ਪ੍ਰਸ਼ਾਸਨ ਨੇ ਹੁਕਮ 'ਚ ਦੱਸਿਆ ਹੈ ਕਿ ਪਟਾਕਿਆਂ ਨਾਲ ਮਾਹੌਲ ਪ੍ਰਦੂਸ਼ਿਤ ਹੋਣ ਕਾਰਣ ਕੋਰੋਨਾ ਫੈਲਣ ਦਾ ਖ਼ਤਰਾ ਹੈ। l

-PTCNews

adv-img
adv-img