ਮੁੱਖ ਖਬਰਾਂ

ਅੱਜ ਫਿਰ ਆ ਸਕਦੈ ਤੇਜ਼ ਤੂਫਾਨ ਅਤੇ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ Alert !

By Jashan A -- April 16, 2019 7:04 pm -- Updated:Feb 15, 2021

ਅੱਜ ਫਿਰ ਆ ਸਕਦੈ ਤੇਜ਼ ਤੂਫਾਨ ਅਤੇ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ Alert !,ਚੰਡੀਗੜ੍ਹ: ਬੀਤੇ ਦਿਨ ਤੋਂ ਪੰਜਾਬ ਭਰ 'ਚ ਮੌਸਮ ਵਿਗੜਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋ ਦਿਨ ਪਹਿਲਾਂ ਤਕ ਇੱਥੇ ਤਾਪਮਾਨ 40 ਡਿਗਰੀ ਦੇ ਉੱਪਰ ਸੀ, ਜੋ ਹੇਠਾ ਆ ਗਿਆ ਹੈ ਅਤੇ ਲੋਕਾਂ ਨੂੰ ਲੂ ਦੇ ਨਾਲ ਗਰਮੀ ਤੋਂ ਵੀ ਰਾਹਤ ਮਿਲੀ ਹੈ।

storm ਅੱਜ ਫਿਰ ਆ ਸਕਦੈ ਤੇਜ਼ ਤੂਫਾਨ ਅਤੇ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ Alert !

ਪਰ ਤੇਜ਼ ਤੂਫ਼ਾਨ ਅਤੇ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਦਿੱਤਾ ਹੈ। ਇਹ ਤੂਫਾਨ ਅਤੇ ਮੀਂਹ ਇਨੀ ਤੇਜ਼ ਸੀ ਕਿ ਇਕ ਵਾਰ ਤਾਂ ਸਭ ਕੁਝ ਰੁੱਕ ਗਿਆ ਅਤੇ ਬੱਤੀ ਗੁੱਲ ਹੋ ਗਈ।

ਹੋਰ ਪੜ੍ਹੋ:ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਜ਼ਰੂਰਤਮੰਦ ਲੋਕਾਂ ਨੂੰ ਵੰਡੇ ਸਾਈਕਲ, ਦੇਖੋ ਤਸਵੀਰਾਂ

storm ਅੱਜ ਫਿਰ ਆ ਸਕਦੈ ਤੇਜ਼ ਤੂਫਾਨ ਅਤੇ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ Alert !

ਮੌਸਮ ਵਿਭਾਗ ਅਨੁਸਾਰ 16 ਤੇ 17 ਤਰੀਕ ਨੂੰ ਵੀ ਦੇਸ਼ ਦੇ ਕਈ ਸੂਬਿਆਂ ਵਿਚ ਮੌਸਮ ਅਜਿਹਾ ਹੀ ਬਣਿਆ ਰਹੇਗਾ ਅਤੇ ਮੀਂਹ ਨਾਲ ਗੜੇਮਾਰੀ ਵੀ ਹੋ ਸਕਦੀ ਹੈ।

storm ਅੱਜ ਫਿਰ ਆ ਸਕਦੈ ਤੇਜ਼ ਤੂਫਾਨ ਅਤੇ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ Alert !

ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੈੱਟ ਵੈਦਰ ਅਨੁਸਾਰ ਪੰਜਾਬ ਤੋਂ ਇਲਾਵਾ ਆਸਪਾਸ ਦੇ ਸੂਬਿਆਂ ਵਿਚ ਹਲਕੀ ਬਾਰਸ਼ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਜੰਮੂ-ਕਸ਼ਮੀਰ ਵਿਚ ਸਰਗਰਮ ਹੋਈਆਂ ਪੱਛਮੀ ਪੌਣਾਂ ਕਾਰਨ ਰਾਜਸਥਾਨ ਦੇ ਪੱਛਮੀ ਇਲਾਕੇ ਵਿਚ ਚੱਕਰਵਾਤ ਹਵਾਵਾਂ ਦਾ ਖੇਤਰ ਵਿਕਸਤ ਹੋਇਆ ਹੈ।

-PTC News

  • Share