ਮਨਾਲੀ 'ਚ ਪੰਜਾਬ ਦੇ ਸੈਲਾਨੀਆਂ ਦੀ ਗੁੰਡਾਗਰਦੀ, ਮਾਮੂਲੀ ਝਗੜੇ ਨੂੰ ਲੈ ਕੇ ਸੜਕ 'ਤੇ ਲਹਿਰਾਈਆਂ ਤਲਵਾਰਾਂ
ਮਨਾਲੀ : ਅੱਜ ਕੱਲ੍ਹ ਮਨਾਲੀ (Manali) , ਨੈਨੀਤਾਲ, ਸ਼ਿਮਲਾ ਜਿਹੀਆਂ ਥਾਵਾਂ 'ਤੇ ਸੈਲਾਨੀਆਂ (Tourist) ਦੀ ਭੀੜ ਉਮੜ ਰਹੀ ਹੈ। ਲੋਕ ਗਰਮੀ ਤੋਂ ਰਾਹਤ ਪਾਉਣ ਲਈ ਅਜਿਹੀਆਂ ਥਾਵਾਂ 'ਤੇ ਜਾਣ ਨੂੰ ਤਰਜੀਹ ਦੇ ਰਹੇ ਹਨ ਪਰ ਹਾਲ ਹੀ ਵਿੱਚ ਮਨਾਲੀ (Manali News ) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਕੁਝ ਸੈਲਾਨੀ ਗੁੰਡਾਗਰਦੀ ਕਰਦੇ ਦਿਖਾਈ ਦੇ ਰਹੇ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
[caption id="attachment_515184" align="aligncenter" width="300"]
ਮਨਾਲੀ 'ਚ ਪੰਜਾਬ ਦੇ ਸੈਲਾਨੀਆਂ ਦੀ ਗੁੰਡਾਗਰਦੀ, ਮਾਮੂਲੀ ਝਗੜੇ ਨੂੰ ਲੈ ਕੇ ਸੜਕ 'ਤੇ ਲਹਿਰਾਈਆਂ ਤਲਵਾਰਾਂ[/caption]
ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ
ਇਸ ਵੀਡੀਓ ਵਿੱਚ ਸੈਲਾਨੀ ਸੜਕ ਉੱਤੇ ਤਲਵਾਰਾਂ ਲਹਿਰਾਉਂਦੇ ਦਿਖਾਈ ਦੇ ਰਹੇ ਹਨ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਬੁੱਧਵਾਰ ਰਾਤ 10 ਵਜੇ ਦੱਸੀ ਜਾ ਰਹੀ ਹੈ। ਓਵਰਟੇਕ ਕਰਨ ਤੋਂ ਬਾਅਦ ਇਨ੍ਹਾਂ ਯਾਤਰੀਆਂ ਨੇ ਸੜਕ 'ਤੇ ਇਕ ਹੰਗਾਮਾ ਕਰ ਦਿੱਤਾ। ਇਹ ਘਟਨਾ ਮਨਾਲੀ ਥਾਣੇ ਤੋਂ ਕੁਝ ਦੂਰੀ 'ਤੇ ਵਾਪਰੀ ਹੈ।
[caption id="attachment_515183" align="aligncenter" width="300"]
ਮਨਾਲੀ 'ਚ ਪੰਜਾਬ ਦੇ ਸੈਲਾਨੀਆਂ ਦੀ ਗੁੰਡਾਗਰਦੀ, ਮਾਮੂਲੀ ਝਗੜੇ ਨੂੰ ਲੈ ਕੇ ਸੜਕ 'ਤੇ ਲਹਿਰਾਈਆਂ ਤਲਵਾਰਾਂ[/caption]
ਮਨਾਲੀ ਵਿੱਚ ਪੰਜਾਬ ਤੋਂ ਆਏ ਨੌਜਵਾਨਾਂ ਹੜਕੰਪ ਮਚਾਉਂਦੇ ਹੋਏ ਸ਼ਰੇਆਮ ਤਲਵਾਰ ਲਹਿਰਾ ਕੇ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ। ਪੰਜਾਬ ਦੇ ਪਟਿਆਲਾ ਤੋਂ ਗੱਡੀ ਟ੍ਰੈਫਿਕ ਦੇ ਵਿਚਕਾਰ ਓਵਰਟੇਕ ਕਰ ਰਹੀ ਸੀ। ਇਸੇ ਦੌਰਾਨ ਅੱਗੇ ਤੋਂ ਇਕ ਕਾਰ ਆ ਗਈ। ਇਸ ਤੋਂ ਬਾਅਦ ਦੋਵਾਂ ਵਾਹਨਾਂ ਵਾਲਿਆਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਵਿਵਾਦ ਦੇ ਦੌਰਾਨ ਪੰਜਾਬ ਤੋਂ ਆਏ ਇੱਕ ਸੈਲਾਨੀ ਨੇ ਕਾਰ ਵਿੱਚੋਂ ਤਲਵਾਰ ਕੱਢ ਕੇ ਲਹਿਰਾਉਣਾ ਸ਼ੁਰੂ ਕਰ ਦਿੱਤਾ।
[caption id="attachment_515186" align="aligncenter" width="300"]
ਮਨਾਲੀ 'ਚ ਪੰਜਾਬ ਦੇ ਸੈਲਾਨੀਆਂ ਦੀ ਗੁੰਡਾਗਰਦੀ, ਮਾਮੂਲੀ ਝਗੜੇ ਨੂੰ ਲੈ ਕੇ ਸੜਕ 'ਤੇ ਲਹਿਰਾਈਆਂ ਤਲਵਾਰਾਂ[/caption]
ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਹੱਥਾਂ ਵਿਚ ਤਲਵਾਰਾਂ ਵਾਲੇ 2 ਪੰਜਾਬ ਯਾਤਰੀ ਸੜਕ 'ਤੇ ਜਾਮ ਦੇ ਵਿਚਕਾਰ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਆਪਣੇ ਹੋਰ ਸਾਥੀਆਂ ਨੂੰ ਵੀ ਬੁਲਾਉਣ ਲਈ ਫੋਨ ਕਰ ਰਿਹਾ ਹੈ। ਕੁੱਲੂ ਦੇ ਐਸਪੀ ਗੁਰੁਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਦੌਰਾਨ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।
[caption id="attachment_515187" align="aligncenter" width="299"]
ਮਨਾਲੀ 'ਚ ਪੰਜਾਬ ਦੇ ਸੈਲਾਨੀਆਂ ਦੀ ਗੁੰਡਾਗਰਦੀ, ਮਾਮੂਲੀ ਝਗੜੇ ਨੂੰ ਲੈ ਕੇ ਸੜਕ 'ਤੇ ਲਹਿਰਾਈਆਂ ਤਲਵਾਰਾਂ[/caption]
ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਪ੍ਰਸਿੱਧ ਸੂਫ਼ੀ ਗਾਇਕ ਮਨਮੀਤ ਸਿੰਘ ਦੀ ਕਰੇਰੀ ਝੀਲ ਨੇੜਿਓਂ ਇਕ ਖੱਡ 'ਚੋਂ ਮਿਲੀ ਲਾਸ਼
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਕੇਸ ਘੱਟ ਆਉਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਪਾਬੰਦੀਆਂ ਵਿੱਚ ਕੁਝ ਢਿੱਲ ਦਿੱਤੀ ਗਈ ਸੀ। ਇਸ ਦੌਰਾਨ ਉਤਰਾਖੰਡ ਦੇ ਬਹੁਤ ਸਾਰੇ ਸਥਾਨਾਂ 'ਤੇ ਵੱਡੀ ਗਿਣਤੀ ਵਿੱਚ ਯਾਤਰੀ ਵੇਖੇ ਗਏ, ਜਿੱਥੇ ਲੋਕ ਕੋਰੋਨਾ ਨਿਯਮਾਂ ਦੀ ਪਾਲਣਾ ਵੀ ਨਹੀਂ ਕਰ ਰਹੇ। ਹਾਲਾਂਕਿ ਅਣਗਹਿਲੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਆਰਟੀ-ਪੀਸੀਆਰ ਟੈਸਟ ਨੂੰ ਫਿਰ ਤੋਂ ਲਾਜ਼ਮੀ ਕਰ ਦਿੱਤਾ ਹੈ।
-PTCNews