Advertisment

Tokyo Olympics: ਪੀਵੀ ਸਿੰਧੂ ਨੇ ਕਾਂਸੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ

author-image
Jashan A
New Update
Tokyo Olympics: ਪੀਵੀ ਸਿੰਧੂ ਨੇ ਕਾਂਸੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ
Advertisment
publive-image ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਮਗਾ ਜਿੱਤ ਲਿਆ ਹੈ। ਐਤਵਾਰ ਨੂੰ ਖੇਡੇ ਗਏ ਕਾਂਸੀ ਦੇ ਮੈਡਲ ਮੁਕਾਬਲੇ 'ਚ ਉਹਨਾਂ ਨੇ ਵਰਡਲ ਨੰਬਰ-9 ਚੀਨ ਦੀ ਹੈ ਬਿੰਗ ਜਿਆਓ ਨੂੰ 21-13, 21-15 ਤੋਂ ਹਰਾਇਆ। ਵਰਲਡ ਨੰਬਰ-7 ਸਿੰਧੂ ਨੂੰ ਇਸ ਮੁਕਾਬਲੇ ਨੂੰ ਜਿੱਤਣ 'ਚ ਕੋਈ ਖਾਸ ਦਿੱਕਤ ਨਹੀਂ ਹੋਈ ਅਤੇ ਉਹਨਾਂ ਨੇ ਮਹਿਜ਼ 52 ਮਿੰਟ 'ਚ ਇਹ ਮੁਕਾਬਲਾ ਆਪਣੇ ਨਾਮ ਕਰ ਲਿਆ ਹੈ। ਹੋਰ ਪੜ੍ਹੋ: ਬੇਬੇ ਮਾਨ ਕੌਰ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਦੇਖੋ ਤਸਵੀਰਾਂ ਟੋਕੀਓ ਉਲੰਪਿਕ 'ਚ ਭਾਰਤ ਦਾ ਇਹ ਤੀਸਰਾ ਤਗਮਾ ਹੈ। ਸਭ ਤੋਂ ਪਹਿਲਾ ਮੀਰਾਬਾਈ ਚਾਨੂੰ ਨੇ ਵੇਟਲਿਫਟਿੰਗ ਦੇ 49 ਕਿਲੋਗ੍ਰਾਮ 'ਚ ਸਿਲਵਰ ਮੈਡਲ ਜਿੱਤਿਆ ਸੀ, ਉਥੇ ਹੀ ਬਾਕਸਰ ਲਵਲੀਨਾ ਨੇ 69 ਕਿੱਲੋ ਭਰ ਵਰਗ ਸੈਮੀਫਾਈਨਲ 'ਚ ਪਹੁੰਚ ਕੇ ਭਾਰਤ ਲਈ ਮੈਡਲ ਪੱਕਾ ਕਰ ਚੁੱਕੀ ਹੈ। publive-image -PTC News-
sports-news pv-sindhu bronze-medal tokyo-olympics
Advertisment

Stay updated with the latest news headlines.

Follow us:
Advertisment