ਰੇਲਗੱਡੀਆਂ ਰਹਿਣਗੀਆਂ ਬੰਦ, ਟਿਕਟਾਂ ਦੇ ਪੂਰੇ ਪੈਸੇ ਹੋਣਗੇ ਰਿਫ਼ੰਡ, ਜਾਣੋ ਵੇਰਵੇ

By Panesar Harinder - June 26, 2020 4:06 pm


ਨਵੀਂ ਦਿੱਲੀ - ਆਮ ਲੋਕਾਂ ਲਈ ਲੰਮੀ ਆਵਾਜਾਈ ਦੇ ਸਭ ਤੋਂ ਵੱਡੇ ਸਾਧਨ ਰੇਲ ਗੱਡੀਆਂ ਦੀ ਆਮ ਬਹਾਲੀ ਲਈ ਦੇਸ਼ ਭਰ ਦੇ ਯਾਤਰੀਆਂ ਨੂੰ ਹੋਰ ਇੰਤਜ਼ਾਰ ਕਰਨਾ ਪਏਗਾ। ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰੇਲਵੇ ਮੰਤਰਾਲਾ ਨੇ 12 ਅਗਸਤ ਤੱਕ ਸਾਰੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ. ਅਤੇ ਯਾਤਰੀਆਂ ਵੱਲੋਂ ਇਨ੍ਹਾਂ ਰੇਲਗੱਡੀਆਂ ਲਈ ਕਰਵਾਈ ਗਈ ਟਿਕਟ ਬੁਕਿੰਗ ਦੇ ਪੈਸੇ ਵੀ ਰਿਫ਼ੰਡ ਕਰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਰੇਲਗੱਡੀਆਂ 30 ਜੂਨ ਤੱਕ ਰੱਦ ਕਰ ਦਿੱਤੀਆਂ ਗਈਆਂ ਸਨ। ਅਤੇ ਬਾਅਦ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਪਹੁੰਚਾਉਣ ਲਈ ਕੁਝ ਲੇਬਰ ਸਪੈਸ਼ਲ ਰੇਲਗੱਡੀਆਂ ਚਲਾਈਆਂ ਗਈਆਂ ਸਨ। ਇਹ ਵੀ ਦੱਸਿਆ ਗਿਆ ਹੈ ਕਿ ਰੇਲਵੇ ਵੱਲੋਂ ਚਲਾਈਆਂ ਜਾ ਰਹੀਆਂ 100 ਜੋੜੀ ਰੇਲ ਗੱਡੀਆਂ ਫ਼ਿਲਹਾਲ ਚੱਲਦੀਆਂ ਰਹਿਣਗੀਆਂ।
Railway canceled Trains

ਰੱਦ ਟਿਕਟਾਂ ਬਦਲੇ ਪੂਰਾ ਰਿਫ਼ੰਡ

ਰੇਲਵੇ ਬੋਰਡ ਨੇ ਘੋਸ਼ਣਾ ਕੀਤੀ ਹੈ ਕਿ ਆਮ ਟਾਈਮ ਟੇਬਲ ਦੀਆਂ ਸਾਰੀਆਂ ਯਾਤਰੀਆਂ, ਮੇਲ / ਐਕਸਪ੍ਰੈਸ ਰੇਲਗੱਡੀਆਂ 1 ਜੁਲਾਈ ਤੋਂ 12 ਅਗਸਤ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਅਰਸੇ ਦੌਰਾਨ ਬੁੱਕ ਕੀਤੀਆ ਗਈਆਂ ਸਾਰੀਆਂ ਟਿਕਟਾਂ ਬਦਲੇ ਯਾਤਰੀਆਂ ਨੂੰ ਪੂਰੇ ਪੈਸੇ ਰਿਫ਼ੰਡ ਕੀਤੇ ਜਾਣਗੇ। ਮੁਸਾਫਿਰ ਟਿਕਟ ਕਾਊਂਟਰ ਤੇ ਰੱਦ ਕੀਤੀ ਟਿਕਟ ਦਿਖਾ ਕੇ ਆਪਣੇ ਪੈਸੇ ਵਾਪਸ ਪ੍ਰਾਪਤ ਕਰ ਸਕਦੇ ਹਨ।
Railway canceled Trains
ਆਨਲਾਈਨ ਬੁਕਿੰਗ ਵਾਲੇ ਯਾਤਰੀਆਂ ਦੀਆਂ ਟਿਕਟਾਂ ਦਾ ਰਿਫ਼ੰਡ ਉਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ। ਸਿਰਫ਼ ਇਹੀ ਨਹੀਂ, ਰਿਫ਼ੰਡ ਪ੍ਰਾਪਤ ਕਰਨ ਲਈ ਸਾਰੇ ਯਾਤਰੀਆਂ ਕੋਲ ਯਾਤਰਾ ਦੀ ਮਿਤੀ ਤੋਂ ਅਗਲੇ 6 ਮਹੀਨਿਆਂ ਲਈ ਸਮਾਂ ਹੋਵੇਗਾ।

ਵਿਸ਼ੇਸ਼ ਰੇਲ ਗੱਡੀਆਂ ਵਿੱਚ ਕੋਈ ਰੁਕਾਵਟ ਨਹੀਂ

ਹਾਲਾਂਕਿ, ਆਈਆਰਸੀਟੀਸੀ (IRCTC) ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪਿਛਲੇ ਮਹੀਨੇ ਤੇ 1 ਜੂਨ ਤੋਂ ਸ਼ੁਰੂ ਹੋਈਆਂ ਵਿਸ਼ੇਸ਼ ਰਾਜਧਾਨੀ ਅਤੇ ਹੋਰ ਵਿਸ਼ੇਸ਼ ਐਕਸਪ੍ਰੈੱਸ-ਮੇਲ ਰੇਲ ਗੱਡੀਆਂ ਦੇ ਚੱਲਣ ਵਿੱਚ ਕੋਈ ਰੁਕਾਵਟਾਂ ਨਹੀਂ ਹਨ ਅਤੇ ਉਹ ਪਹਿਲਾਂ ਦੇ ਕਾਰਜਕ੍ਰਮ ਦੇ ਅਨੁਸਾਰ ਚੱਲਦੀਆਂ ਰਹਿਣਗੀਆਂ।
Railway canceled Trains
ਪਿਛਲੇ ਮਹੀਨੇ ਵਿਸ਼ੇਸ਼ ਰੇਲ ਗੱਡੀਆਂ ਦੀ ਸ਼ੁਰੂਆਤ ਸਮੇਂ ਰੇਲਵੇ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਸ਼ੂਗਰ, ਹਾਈਪਰਟੈਨਸ਼ਨ, ਕੈਂਸਰ ਤੇ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਲੋਕ, ਗਰਭਵਤੀ ਔਰਤਾਂ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 65 ਸਾਲ ਤੋਂ ਵੱਧ ਉਮਰ ਦੀਆਂ ਰੇਲਗੱਡੀਆਂ ਦੇ ਨਾਗਰਿਕ ਉਦੋਂ ਤੱਕ ਸਫ਼ਰ ਨਾ ਕਰਨ ਜਦੋਂ ਤੱਕ ਬਹੁਤ ਮਹੱਤਵਪੂਰਨ ਨਾ ਹੋਵੇ।

ਹੁਣ ਤੱਕ ਦੇਸ਼ ਭਰ 'ਚ ਕੋਰੋਨਾ ਸੰਕ੍ਰਮਣ ਦੇ 4 ਲੱਖ 90 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ 300 ਨੂੰ ਪਾਰ ਕਰ ਚੁੱਕੀ ਹੈ। ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗੱਲ ਕਰੀਏ ਤਾਂ ਹੁਣ ਤੱਕ 2 ਲੱਖ 85 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ।

adv-img
adv-img