ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਨੇ ਖ਼ਤਮ ਇਕ ਦਿਨ ਦਾ ਕੀਤਾ ਵਰਤ ,ਪੜ੍ਹੋ ਪੂਰਾ ਮਾਮਲਾ

By Shanker Badra - September 23, 2020 11:09 am

ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਨੇ ਖ਼ਤਮ ਇਕ ਦਿਨ ਦਾ ਕੀਤਾ ਵਰਤ ,ਪੜ੍ਹੋ ਪੂਰਾ ਮਾਮਲਾ:ਨਵੀਂ ਦਿੱਲੀ : ਰਾਜ ਸਭਾ ਦੇ ਉੱਪ ਚੇਅਰਮੈਨ ਹਰੀਵੰਸ਼ ਨੇ ਆਪਣਾ ਇੱਕ ਦਿਨ ਦਾ ਵਰਤ ਤੋੜ ਦਿੱਤਾ ਹੈ। ਜਨਤਾ ਦਲ ਯੂਨਾਈਟਿਡ (ਜਦ (ਯੂ) ਦੇ ਰਾਜੀਵ ਰੰਜਨ ਸਿੰਘ ਨੇ ਹਰੀਵੰਸ਼ ਨੂੰ ਜੂਸ ਪਿਲਾ ਕੇ ਵਰਤ ਖ਼ਤਮ ਕਰਵਾਇਆ ਹੈ।

ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਨੇ ਖ਼ਤਮ ਇਕ ਦਿਨ ਦਾਕੀਤਾ ਵਰਤ ,ਪੜ੍ਹੋ ਪੂਰਾ ਮਾਮਲਾ

ਦਰਅਸਲ 'ਚ ਖੇਤੀ ਸੁਧਾਰ ਬਿੱਲ ਪਾਸ ਹੋਣ ਤੋਂ ਬਾਅਦ ਰਾਜ ਸਭਾ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਉਨ੍ਹਾਂ ਨਾਲ ਕੀਤੇ ਦੁਰਵਿਵਹਾਰ ਦੇ ਰੋਸ ਵਜੋਂ ਉਨ੍ਹਾਂ ਨੇ ਇੱਕ ਦਿਨ ਦਾ ਵਰਤ ਰੱਖਿਆ ਸੀ।ਇਸ ਦੀ ਜਾਣਕਾਰੀ ਉਨ੍ਹਾਂ ਨੇ ਸਭਾਪਤੀ ਐੱਮ. ਵੈਂਕਈਆ ਨਾਇਡੂ ਨੂੰ ਦਿੱਤੀ ਸੀ।

ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਨੇ ਖ਼ਤਮ ਇਕ ਦਿਨ ਦਾਕੀਤਾ ਵਰਤ ,ਪੜ੍ਹੋ ਪੂਰਾ ਮਾਮਲਾ

ਹਰੀਵੰਸ਼ 24 ਘੰਟੇ ਲਈ ਵਰਤ ਰੱਖ ਰਹੇ ਸਨ। ਉਨ੍ਹਾਂ ਨੇ ਸੋਮਵਾਰ ਦੀ ਰਾਤ ਤੋਂ ਕੁਝ ਨਹੀਂ ਖਾਧਾ। ਉਹ ਰਾਜ ਸਭਾ ਦੇ ਉਪ ਚੇਅਰਮੈਨ ਵਜੋਂ ਆਪਣੀ ਡਿਊਟੀ ਦੀ ਪਾਲਣਾ ਕਰ ਰਹੇ ਸਨ। ਲੋਕਤੰਤਰ ਵਿਚ ਹਰ ਚੀਜ਼ ਦੀ ਇਕ ਨਿਸ਼ਚਤ ਪ੍ਰਕਿਰਿਆ ਹੈ ਅਤੇ ਹਰ ਇਕ ਨੂੰ ਉਸ ਦੇ ਪਾਲਣ ਪੋਸ਼ਣ ਦਾ ਅਧਿਕਾਰ ਹੈ।

ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਨੇ ਖ਼ਤਮ ਇਕ ਦਿਨ ਦਾਕੀਤਾ ਵਰਤ ,ਪੜ੍ਹੋ ਪੂਰਾ ਮਾਮਲਾ

ਦੱਸ ਦਈਏ ਕਿ ਐਤਵਾਰ ਨੂੰ ਰਾਜ ਸਭਾ ਵਿਚ ਖੇਤੀ ਬਿੱਲਾਂ ਉੱਤੇ ਚਰਚਾ ਦੌਰਾਨ ਜਮ ਕੇ ਹੰਗਾਮਾ ਹੋਇਆ ਸੀ। ਵਿਰੋਧੀ ਧਿਰਾਂ ਦੇ ਸਾਂਸਦ ਵੇਲ ਤੱਕ ਪਹੁੰਚ ਗਏ ਸਨ ਅਤੇ ਉਪ ਸਭਾਪਤੀ ਦਾ ਮਾਇਕ ਤੱਕ ਉਖਾੜ ਦਿੱਤਾ ਸੀ ,ਜਿਸ ਕਰਕੇ ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਇਸ ਘਟਨਾ ਤੋਂ ਕਾਫੀ ਨਾਰਾਜ਼ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਬੀਤੇ ਦਿਨ ਹੰਗਾਮਾ ਕਰਨ ਵਾਲੇ ਅੱਠ ਸਾਂਸਦਾਂ ਨੂੰ ਇਕ ਹਫ਼ਤੇ ਲਈ ਰਾਜ ਸਭਾ ਤੋਂ ਸਸਪੈਂਡ ਕਰ ਦਿੱਤਾ ਸੀ।
-PTCNews
educare

adv-img
adv-img