Thu, Oct 1, 2026
Whatsapp

ਉੱਤਰ ਪ੍ਰਦੇਸ਼ : ਟਰੱਕ ਦੀ ਲਪੇਟ 'ਚ ਆਈ ਜੀਪ, 6 ਦੀ ਮੌਕੇ 'ਤੇ ਹੋਈ ਮੌਤ

Reported by:  PTC News Desk  Edited by:  Jashan A -- January 21st 2020 07:19 PM -- Updated: January 21st 2020 07:20 PM
ਉੱਤਰ ਪ੍ਰਦੇਸ਼ : ਟਰੱਕ ਦੀ ਲਪੇਟ 'ਚ ਆਈ ਜੀਪ, 6 ਦੀ ਮੌਕੇ 'ਤੇ ਹੋਈ ਮੌਤ

ਉੱਤਰ ਪ੍ਰਦੇਸ਼ : ਟਰੱਕ ਦੀ ਲਪੇਟ 'ਚ ਆਈ ਜੀਪ, 6 ਦੀ ਮੌਕੇ 'ਤੇ ਹੋਈ ਮੌਤ

ਉੱਤਰ ਪ੍ਰਦੇਸ਼ : ਟਰੱਕ ਦੀ ਲਪੇਟ 'ਚ ਆਈ ਜੀਪ, 6 ਦੀ ਮੌਕੇ 'ਤੇ ਹੋਈ ਮੌਤ,ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਅਮੇਠੀ ਜਿਲ੍ਹੇ 'ਚ ਪੈਂਦੇ ਬਰਾਮਸੀ 'ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਮਿਲੀ ਜਾਣਕਾਰੀ ਮੁਤਾਬਕ ਇਥੇ ਇੱਕ ਟਰੱਕ ਅਤੇ ਜੀਪ ਦੀ ਟੱਕਰ ਹੋ ਗਈ। ਜਿਸ ਵਿਚ 6 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਹਾਦਸੇ ਬਾਰੇ ਪੁਲਸ ਖੇਤਰ ਅਧਿਕਾਰੀ (ਅਮੇਠੀ ) ਪੀਊਸ਼ਕਾਂਤ ਰਾਏ ਦਾ ਕਹਿਣਾ ਹੈ ਕਿ ਗੌਰੀਗੰਜ ਹਾਈਵੇ ਤੇ 11 ਵਜੇ ਇਕ ਜੀਪ ਅਤੇ ਟਰੱਕ 'ਚ ਭਿਆਨਕ ਟੱਕਰ ਹੋ ਗਈ। ਜਿਸ 'ਚ ਜੀਪ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ। ਹੋਰ ਪੜ੍ਹੋ: ਭਾਰਤੀ ਫੌਜ ਵੱਲੋਂ ਪਾਕਿ ਨੂੰ ਮੂੰਹ ਤੋੜ ਜਵਾਬ, 4 ਪਾਕਿਸਤਾਨੀ ਫੌਜੀ ਕੀਤੇ ਢੇਰ ਜੀਪ ਸਵਾਰ ਸਾਰੇ ਲੋਕ ਆਪਣੇ ਬਿਮਾਰ ਰਿਸ਼ਤੇਦਾਰ ਦਾ ਹਾਲ ਪੁੱਛ ਕੇ ਵਾਪਿਸ ਆ ਰਹੇ ਸੀ।ਇਸ ਹਾਦਸੇ 'ਚ ਸੁਰੇਂਦਰ ਕਸ਼੍ਯਪ (40),ਕਲਪਨਾਥ (42), ਮਨੋਜ (32), ਅਤੇ ਸ਼੍ਰੀਚੰਜ (38) ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਜਾਇਆ ਗਿਆ ਜਿਥੇ ਇਲਾਜ ਦੌਰਾਨ ਉਸਦੀ ਵੀ ਮੌਤ ਹੋ ਗਈ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK