Fri, Oct 2, 2026
Whatsapp

ਭਾਰਤੀ ਫੌਜ ਵੱਲੋਂ ਪਾਕਿ ਨੂੰ ਮੂੰਹ ਤੋੜ ਜਵਾਬ, 4 ਪਾਕਿਸਤਾਨੀ ਫੌਜੀ ਕੀਤੇ ਢੇਰ

Reported by:  PTC News Desk  Edited by:  Jashan A -- December 27th 2019 04:07 PM
ਭਾਰਤੀ ਫੌਜ ਵੱਲੋਂ ਪਾਕਿ ਨੂੰ ਮੂੰਹ ਤੋੜ ਜਵਾਬ, 4 ਪਾਕਿਸਤਾਨੀ ਫੌਜੀ ਕੀਤੇ ਢੇਰ

ਭਾਰਤੀ ਫੌਜ ਵੱਲੋਂ ਪਾਕਿ ਨੂੰ ਮੂੰਹ ਤੋੜ ਜਵਾਬ, 4 ਪਾਕਿਸਤਾਨੀ ਫੌਜੀ ਕੀਤੇ ਢੇਰ

ਭਾਰਤੀ ਫੌਜ ਵੱਲੋਂ ਪਾਕਿ ਨੂੰ ਮੂੰਹ ਤੋੜ ਜਵਾਬ, 4 ਪਾਕਿਸਤਾਨੀ ਫੌਜੀ ਕੀਤੇ ਢੇਰ,ਨਵੀਂ ਦਿੱਲੀ: ਭਾਰਤੀ ਫੌਜ ਨੇ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਫੌਜ ਨੇ ਪਾਕਿ ਦੇ 3-4 ਫੌਜੀਆਂ ਨੂੰ ਮਾਰ ਸੁੱਟਿਆ ਹੈ। ਬੀਤੀ ਰਾਤ ਪੁੰਛ-ਰਾਜੌਰੀ ਸੈਕਟਰ 'ਚ ਕੰਟਰੋਲ ਰੇਖਾ ਦੇ ਨੇੜੇ ਪਾਕਿਸਤਾਨ ਵਲੋਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਪਾਕਿਸਤਾਨ ਵਲੋਂ ਮੋਰਟਾਰ ਵੀ ਦਾਗ਼ੇ ਗਏ। ਭਾਰਤੀ ਫੌਜ ਨੇ ਇਸ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਪਾਕਿਸਤਾਨੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਹੋਰ ਪੜ੍ਹੋ: ਧੁੰਦ ਕਾਰਨ ਤੇਜ਼ ਰਫਤਾਰ ਐਕਟਿਵਾ ਹੋਈ ਹਾਦਸੇ ਦਾ ਸ਼ਿਕਾਰ, ਪਿਓ-ਪੁੱਤ ਦੀ ਮੌਤ https://twitter.com/ANI/status/1210489228749967360?s=20 ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਰਾਮਪੁਰ ਸੈਕਟਰ (ਉੜੀ ਦੇ ਕਰੀਬ) ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ, ਜਿਸ 'ਚ ਸੂਬੇਦਾਰ ਵੀਰਾਸ਼ ਕੁਰਹਾਠੀ ਸ਼ਹੀਦ ਹੋ ਗਏ ਸਨ। ਇਕ ਸਥਾਨਕ ਔਰਤ ਦੀ ਵੀ ਮੌਤ ਹੋ ਗਈ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK