ਹੜ੍ਹ ‘ਚ ਡੁੱਬਿਆ ਰੋਪੜ, ਮੇਲਿਆਂ ‘ਚ ਨਜ਼ਾਰੇ ਲੁੱਟ ਰਿਹਾ ਹੈ ਅਮਰਜੀਤ ਸੰਦੋਆ (ਤਸਵੀਰਾਂ)

ropar

ਹੜ੍ਹ ‘ਚ ਡੁੱਬਿਆ ਰੋਪੜ, ਮੇਲਿਆਂ ‘ਚ ਨਜ਼ਾਰੇ ਲੁੱਟ ਰਿਹਾ ਹੈ ਅਮਰਜੀਤ ਸੰਦੋਆ (ਤਸਵੀਰਾਂ),ਰੋਪੜ: ਇੱਕ ਪਾਸੇ ਜਿੱਥੇ ਹੜ੍ਹਾਂ ਦੀ ਮਾਰ ਹੇਠ ਆਏ ਰੋਪੜ ਅਤੇ ਨੂਰਪੁਰ ਬੇਦੀ ਬਲਾਕ ਦੇ ਦਰਜਨਾਂ ਪਿੰਡਾਂ ਦੇ ਲੋਕ ਤਰਾਹ ਤਰਾਹ ਕਰਦੇ ਦਿਖਾਈ ਦੇ ਰਹੇ ਹਨ, ਉੱਥੇ ਹੀ ਦੂਸਰੇ ਪਾਸੇ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਵਿਧਾਇਕ ਬਣੇ ਤੇ ਹੁਣ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਅਮਰਜੀਤ ਸਿੰਘ ਸੰਦੋਆ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਨ ਦੀ ਬਜਾਏ ਮੇਲਿਆਂ ਵਿੱਚ ਬੈਠ ਕੇ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ।

roparਬੇਸ਼ੱਕ ਸਮੁੱਚਾ ਇਲਾਕਾ ਹੜ੍ਹਾਂ ਦੀ ਮਾਰ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਜੂਝ ਰਿਹਾ ਹੈ ਅਤੇ ਇਲਾਕਾ ਪੰਜਾਬ ਜਾਂ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਦੀ ਸੰਗਤ ਵੀ ਹੜ੍ਹਾਂ ਨਾਲ ਪੀੜਤ ਲੋਕਾਂ ਨੂੰ ਮਦਦ ਦੇ ਲਈ ਅੱਗੇ ਆ ਰਹੀ ਹੈ।

ਹੋਰ ਪੜ੍ਹੋ: ਸੁਲਤਾਨਪੁਰ ਲੋਧੀ: 80 ਕਿਸਮ ਦੇ ਵਿਦੇਸ਼ੀ ਫੁੱਲਾਂ ਨਾਲ ਮਹਿਕੇਗਾ ਗੁਰਦੁਆਰਾ ਬੇਰ ਸਾਹਿਬ

roparਪਰ ਦੁੱਖ ਇਸ ਗੱਲ ਦਾ ਹੈ ਕਿ ਹਲਕਾ ਵਿਧਾਇਕ ਨੇ ਇਨ੍ਹਾਂ ਲੋਕਾਂ ਦੀ ਮੱਦਦ ਲਈ ਕੋਈ ਯਤਨ ਤਾਂ ਕੀ ਕਰਨਾ ਹੈ ਬਲਕਿ ਉਹ ਆਪ ਮੇਲਿਆਂ ਦੇ ਵਿੱਚ ਜਾਣਾ ਜ਼ਰੂਰੀ ਸਮਝ ਰਹੇ ਹਨ।

cheemaਉਧਰ ਇੱਥੋਂ ਵਿਧਾਇਕ ਰਹਿ ਚੁੱਕੇ ਡਾ ਦਲਜੀਤ ਸਿੰਘ ਚੀਮਾ ਵੀ ਗੋਡੇ ਗੋਡੇ ਚਿੱਕੜ ਅਤੇ ਗਾਰੇ ਵਿੱਚ ਜਾ ਕੇ ਲੋਕਾਂ ਦੇ ਦੁੱਖ ਦਰਦ ਨੂੰ ਸਮਝਣ ਤੇ ਉਨ੍ਹਾਂ ਦੀ ਮਦਦ ਲਈ ਹਾਂ ਦਾ ਨਾਅਰਾ ਮਾਰਨ ਵਿੱਚ ਯਤਨਸ਼ੀਲ ਹਨ, ਪਰ ਅਮਰਜੀਤ ਸਿੰਘ ਸੰਦੋਆ ਨੂੰ ਅਜਿਹੀ ਕਿਸੇ ਗੱਲ ਦੀ ਫ਼ਿਕਰ ਰਹੀ ਹੈ।

-PTC News