ਮੁੱਖ ਖਬਰਾਂ

ਪਿਛਲੇ 4 ਸਾਲਾਂ 'ਚ ਬਿਜਲੀ ਦਰਾਂ ਵਿਚ 30 ਫੀਸਦੀ ਤੋਂ ਜ਼ਿਆਦਾ ਕੀਤਾ ਗਿਆ ਵਾਧਾ : ਸਿਕੰਦਰ ਸਿੰਘ ਮਲੂਕਾ

By Shanker Badra -- December 24, 2020 9:12 am -- Updated:Feb 15, 2021

ਪਿਛਲੇ 4 ਸਾਲਾਂ 'ਚ ਬਿਜਲੀ ਦਰਾਂ ਵਿਚ 30 ਫੀਸਦੀ ਤੋਂ ਜ਼ਿਆਦਾ ਕੀਤਾ ਗਿਆ ਵਾਧਾ : ਸਿਕੰਦਰ ਸਿੰਘ ਮਲੂਕਾ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਵਾਰ- ਵਾਰ ਬਿਜਲੀ ਦਰਾਂ ਵਿਚ ਵਾਧਾ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਵੱਲੋਂ ਬਿਜਲੀ ਦਰਾਂ ਵਿਚ 8 ਫੀਸਦੀ ਵਾਧਾ ਕੀਤੇ ਜਾਣ ਦੀ ਤਾਜ਼ਾ ਤਜਵੀਜ਼ ਦੇ ਕਾਰਨ ਆਮ ਆਦਮੀ ਦੇ ਨਾਲ ਨਾਲ ਵਪਾਰੀ ਤੇ ਉਦਯੋਗਪਤੀ ਵੀ ਇਸਦੀ ਮਾਰ ਹੇਠ ਆਉਣਗੇ ਜਦਕਿ ਉਹ ਪਹਿਲਾਂ ਹੀ ਕੋਰੋਨਾ ਮਹਾਮਾਰੀ ਦੀ ਮਾਰ ਹੇਠ ਹਨ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਆਪਣਾ ਫੈਸਲਾ ਤੁਰੰਤ ਵਾਪਸ ਲਵੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ 2021-22 ਲਈ ਬਿਜਲੀ ਦਰਾਂ ਵਿਚ 8 ਫੀਸਦੀ ਵਾਧੇ ਦੀ ਮੰਗ ਕੀਤੀ ਹੈ ਜਦਕਿ ਇਹ ਮੰਗ ਖਪਤਕਾਰਾਂ ਪ੍ਰਤੀ ਇਸਦੀਆਂ ਸੇਵਾਵਾਂ ਵਿਚ ਉਤਣਾਈਆਂ ਦਾ ਹੀ ਨਤੀਜਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਲੋਕ ਵਿਰੋਧੀ ਕਦਮ ਦੀ ਨਿਖੇਧੀ ਕਰਦੇ ਹਾਂ।

SAD condemns Cong govt decision to hike power tariff by 8 per cent for next fiscal ਪਿਛਲੇ 4 ਸਾਲਾਂ 'ਚ ਬਿਜਲੀ ਦਰਾਂ ਵਿਚ 30 ਫੀਸਦੀ ਤੋਂ ਜ਼ਿਆਦਾਕੀਤਾ ਗਿਆ ਵਾਧਾ : ਸਿਕੰਦਰ ਸਿੰਘ ਮਲੂਕਾ

ਉਹਨਾਂ ਕਿਹਾ ਕਿ ਸਰਕਾਰ ਨੂੰ ਆਮ ਆਦਮੀ ਦੇ ਨਾਲ ਨਾਲ ਵਪਾਰ ਅਤੇ ਉਦਯੋਗ ਨੂੰ ਰਾਹ ਪ੍ਰਦਾਨ ਕਰਨੀ ਚਾਹੀਦੀ ਹੈ ਨਾ ਕਿ ਬਿਜਲੀ ਦਰਾਂ ਵਿਚ ਚੋਖਾ ਵਾਧਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਹੀ ਪੰਜਾਬ ਵਿਚ ਸੱਤਾ ਵਿਚ ਆਉਣ ਤੋਂ ਬਾਅਦ 4 ਸਾਲਾਂ ਵਿਚ ਬਿਜਲੀ ਦਰਾਂ ਵਿਚ 30 ਫੀਸਦੀ ਤੋਂ ਜ਼ਿਆਦਾ ਵਾਧਾ ਕੀਤਾ ਹੈ ਤੇ ਦਰਾਂ ਵਿਚ ਵਾਧੇ ਦੀ ਤਾਜ਼ਾ ਤਜਵੀਜ਼ ਨਾਲ ਸੂਬੇ ਵਿਚ ਬਿਜਲੀ ਦਰਾਂ ਦੇਸ਼ ਵਿਚ ਤੋਂ ਵੱਧ ਮਹਿੰਗੀਆਂ ਹੋ ਜਾਣਗੀਆਂ। ਕਾਂਗਰਸ ਸਰਕਾਰ ਨੂੰ ਬਿਜਲੀ ਨਿਗਮ ਦੀਆਂ ਪ੍ਰੋਫੈਸ਼ਨਲ ਜ਼ਿੰਮੇਵਾਰੀਆਂ ਵਿਚ ਅਸਫਲਤਾਵਾਂ ਲਈ ਆਮ ਲੋਕਾਂ ਨੂੰ ਸਜ਼ਾ ਨਾਂ ਦੇਣ ਲਈ ਆਖਦਿਆਂ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਬਿਜਲੀ ਨਿਗਮ ਨੂੰ ਪਿਛਲੇ 3 ਸਾਲਾਂ ਵਿਚ 8363 ਕਰੋੜ ਰੁਪਏ ਦਾ ਘਾਟਾ ਪਿਆ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਰੇ ਮਾਮਲੇ ’ਤੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ। ਉਹਨਾਂ ਕਿਹਾ ਕਿ ਬਿਜਲੀ ਨਿਗਮ ਨੇ 4300 ਕਰੋੜ ਰੁਪਏ ਬਿਜਲੀ ਘੁਟਾਲੇ ਵਿਚ ਗੁਆਏ ਹਨ ਜਦਕਿ ਇਹ ਬਿਜਲੀ ਖਰੀਦ ਵਿਚ ਭ੍ਰਿਸ਼ਟਾਚਾਰ ਤੇ ਪ੍ਰਬੰਧਨ ਵਿਚ ਰੋਕਣ ਵਿਚ ਨਾਕਾਮ ਰਿਹਾ ਹੈ।

SAD condemns Cong govt decision to hike power tariff by 8 per cent for next fiscal ਪਿਛਲੇ 4 ਸਾਲਾਂ 'ਚ ਬਿਜਲੀ ਦਰਾਂ ਵਿਚ 30 ਫੀਸਦੀ ਤੋਂ ਜ਼ਿਆਦਾਕੀਤਾ ਗਿਆ ਵਾਧਾ : ਸਿਕੰਦਰ ਸਿੰਘ ਮਲੂਕਾ

ਸ੍ਰੀ ਮਲੂਕਾ ਨੇ ਕਿਹਾ ਕਿ ਹਾਲ ਹੀ ਵਿਚ ਪੰਜਾਬ ਵਿਚ ਬਿਜਲੀ ਦਰਾਂ ਵਿਚ ਵਾਧੇ ਨਾਲ ਪੰਜਾਬ ਨਿਵੇਸ਼ ਲਈ ਸਭ ਤੋਂ ਅਢੁਕਵਾਂ ਸਥਾਨ ਬਣ ਗਿਆ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਅਨੁਸੂਚਿਤ ਜਾਤੀ ਆਬਾਦੀ ਜਿਸਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੰਸ਼ਕ ਤੌਰ ’ਤੇ ਮੁਫਤ ਬਿਜਲੀ ਦਿੱਤੀ ਜਾ ਰਹੀ ਸੀ, ਨੂੰ ਕਾਂਗਰਸ ਸਰਕਾਰ ਵੱਲੋਂ ਨਿਯਮਾਂ ਵਿਚ ਤਬਦੀਲੀ ਕਰਨ ਕਾਰਨ ਸਭ ਤੋਂ ਵੱਧ ਮਾਰ ਪਈ ਹੈ ਕਿਉਂਕਿ ਉਹਨਾਂ ਕੋਲੋਂ ਇਹ ਸਹੂਲਤ ਖੁੰਝ ਗਈ ਹੈ। ਉਹਨਾਂ ਕਿਹਾ ਇਸ ਕਾਰਨ ਐਸ.ਸੀ ਆਬਾਦੀ ਸਭ ਤੋਂ ਵੱਧ ਮਾਰ ਹੇਠ ਆਈ ਹੈ ਕਿਉਂਕਿ ਉਸਨੂੰ ਮੋਟੇ ਬਿਜਲੀ ਬਿੱਲ ਭੇਜੇ ਗਏ ਹਨ ਜੋ ਕਿ ਉਹ ਭਰਨ ਤੋਂ ਅਸਮਰਥ ਹਨ।

SAD condemns Cong govt decision to hike power tariff by 8 per cent for next fiscal ਪਿਛਲੇ 4 ਸਾਲਾਂ 'ਚ ਬਿਜਲੀ ਦਰਾਂ ਵਿਚ 30 ਫੀਸਦੀ ਤੋਂ ਜ਼ਿਆਦਾਕੀਤਾ ਗਿਆ ਵਾਧਾ : ਸਿਕੰਦਰ ਸਿੰਘ ਮਲੂਕਾ

ਅਕਾਲੀ ਆਗੂ ਨੇ ਕਿਹਾ ਕਿ ਇਸੇ ਤਰੀਕੇ ਉਦਯੋਗ ਨਾਲ ਵੀ ਠੱਗੀ ਵੱਜੀ ਹੈ। ਉਹਨਾ ਕਿਹਾ ਕਿ ਪਹਿਲਾਂ ਉਦਯੋਗਿਕ ਖੇਤਰ ਨੂੰ ਵਾਅਦਾ ਕੀਤਾ ਗਿਆ ਕਿ ਉਸਨੁੰ 5 ਰੁਪਏ ਪ੍ਰਤੀ ਯੁਨਿਟ ਦੀ ਦਰ ’ਤੇ ਬਿਜਲੀ ਦਿੱਤੀ ਜਾਵੇਗੀ ਜਦਕਿ ਇਹ ਸਪਲਾਈ 8 ਤੋਂ 8.50 ਰੁਪਏ ਪ੍ਰਤੀ ਯੂਨਿਟ ਲਿਆ ਗਿਆ। ਉਹਨਾਂ ਕਿਹਾ ਕਿ ਹੁਣ ਲਾਕਡਾਊਨ ਵਿਚ ਇੰਡਸਟਰੀ ਨੂੰ ਆਖਿਆ ਗਿਆ ਕਿ ਬੰਦੀ ਦੇ ਸਮੇਂ ਦੇ ਉਹਨਾਂ ਦੇ ਬਿਜਲੀ ਬਿੱਲ ਮੁਆਫ ਮੀਤੇ ਜਾਣਗੇ ਪਰ ਹਾਲੇ ਤੱਕ ਅਜਿਹਾ ਨਹੀਂ ਕੀਤਾ ਗਿਆ।

SAD condemns Cong govt decision to hike power tariff by 8 per cent for next fiscal ਪਿਛਲੇ 4 ਸਾਲਾਂ 'ਚ ਬਿਜਲੀ ਦਰਾਂ ਵਿਚ 30 ਫੀਸਦੀ ਤੋਂ ਜ਼ਿਆਦਾਕੀਤਾ ਗਿਆ ਵਾਧਾ : ਸਿਕੰਦਰ ਸਿੰਘ ਮਲੂਕਾ

ਸ਼੍ਰੋਮਣੀ ਅਕਾਲੀ ਦਲ ਨੇ ਇੰਡਸਟਰੀ ਸੈਕਟਰੀ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਜੋ ਵਾਅਦੇ ਕੀਤੇ ਗਏ, ਉਹ ਤੁਰੰਤ ਪੂਰੇ ਕੀਤੇ ਜਾਣ ਤਾਂ ਜੋ ਕਿ ਸੂਬੇ ਵਿਚ ਆਰਥਿਕ ਸੁਰਜੀਤੀ ਸੰਭਵ ਬਣਾਈ ਜਾ ਸਕੇ। ਸ੍ਰੀ ਮਲੂਕਾ ਨੇ ਕਿਹਾ ਕਿ ਸਰਕਾਰ ਨੂੰ ਆਪਣੀ ਅਯੋਗਤਾ ਲੋਕਾਂ ਸਿਰ ਨਹੀਂ ਮੜ੍ਹਨੀ ਚਾਹੀਦੀ। ਉਹਨਾਂ ਕਿਹਾ ਕਿ ਬਿਜਲੀ ਖੇਤਰ ਨੂੰ 4300 ਕਰੋੜ ਰੁਪਏ ਦੇ ਘੁਟਾਲੇ ਦੇ ਘਾਟੇ ਦੀ ਮਾਰ ਪਈ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਆਮ ਆਦਮੀ ਤੇ ਉਦਯੋਗ ਖੇਤਰ ਨੂੰ ਸਭ ਤੋਂ ਵੱਧ ਮਾਰ ਪਈ ਹੈ ਕਿਉਂਕਿ ਉਹਨਾਂ ਲਈ ਬਿਜਲੀ ਦਰਾਂ ਦੇਸ਼ ਵਿਚ ਸਭ ਤੋਂ ਵੱਧ ਮਹਿੰਗੀਆਂ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਸੰਘਰਸ਼ ਦਾ ਪ੍ਰੋਗਰਾਮ ਜਾਰੀ ਕਰੇਗਾ ਤਾਂ ਜੋ ਸਰਕਾਰ ਨੂੰ ਲੋਕਾਂ ਨੂੰ ਰਾਹਤ ਦੇਣ ਲਈ ਮਜਬੂਰ ਕੀਤਾ ਜਾ ਸਕੇ।
-PTCNews

<