Sat, May 11, 2024
Whatsapp

ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੂੰ ਗਿਣਤੀ ਸਮੇਂ ਹੇਰਾਫੇਰੀ ਕਰਕੇ ਹਰਾਇਆ :ਰਾਜੂ ਖੰਨਾ

Written by  Shanker Badra -- September 22nd 2018 06:35 PM
ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੂੰ ਗਿਣਤੀ ਸਮੇਂ ਹੇਰਾਫੇਰੀ ਕਰਕੇ ਹਰਾਇਆ :ਰਾਜੂ ਖੰਨਾ

ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੂੰ ਗਿਣਤੀ ਸਮੇਂ ਹੇਰਾਫੇਰੀ ਕਰਕੇ ਹਰਾਇਆ :ਰਾਜੂ ਖੰਨਾ

ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੂੰ ਗਿਣਤੀ ਸਮੇਂ ਹੇਰਾਫੇਰੀ ਕਰਕੇ ਹਰਾਇਆ :ਰਾਜੂ ਖੰਨਾ:ਪੰਜਾਬ 'ਚ ਬੀਤੀ 19 ਸਤੰਬਰ ਨੂੰ ਹੋਈਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਆਏ ਹਨ।ਇਨ੍ਹਾਂ ਚੋਣਾਂ ਦੌਰਾਨ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ 'ਚ ਦੇਖਣ ਨੂੰ ਮਿਲਿਆ ਹੈ।ਇਸ ਦੌਰਾਨ ਆਮ ਆਦਮੀ ਪਾਰਟੀ ਤੀਜੇ ਨੰਬਰ 'ਤੇ ਰਹੀ ਹੈ ਅਤੇ ਕਈ ਥਾਵਾਂ 'ਤੇ ਖਾਤਾ ਵੀ ਨਹੀਂ ਖੋਲ੍ਹਿਆ। ਸ਼੍ਰੋਮਣੀ ਅਕਾਲੀ ਦਲ ਦੇ ਅਮਲੋਹ ਤੋਂ ਹਲਕਾ ਇੰਚਾਰਜ ਤੇ ਯੂਥ ਕੋਰ ਕਮੈਟੀ ਦੇ ਮੈਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ।ਉਨ੍ਹਾਂ ਨੇ ਕਿਹਾ ਕਿ ਅਮਲੋਹ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਸਮੇਂ ਪ੍ਰਸਾਸਨਿਕ ਅਧਿਕਾਰੀਆਂ ਨੇ ਪਹਿਲਾਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਸੀ ਪਰ ਹਲਕਾ ਵਿਧਾਇਕ ਦੇ ਕਹਿਣ 'ਤੇ ਪ੍ਰਸ਼ਾਸਨ ਵੱਲੋਂ ਮੁੜ ਗਿਣਤੀ ਦਾ ਬਹਾਨਾ ਕਰਕੇ ਅਕਾਲੀ ਉਮੀਦਵਾਰਾਂ ਨੂੰ ਹਾਰਿਆ ਘੋਸ਼ਿਤ ਕਰ ਦਿੱਤਾ ਗਿਆ।ਰਾਜੂ ਖਨਾ ਨੇ ਕਿਹਾ ਕਿ ਗਿਣਤੀ ਸਮੇਂ ਬਕਸਿਆਂ ਨੂੰ ਖੋਲ ਕੇ ਹੇਰਾਫੇਰੀ ਕੀਤੀ ਗਈ ਹੈ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ 17 ਜੋਨਾਂ ਤੋਂ ਉਮੀਦਵਾਰ ਬਲਾਕ ਸਮੰਤੀ ਲਈ ਖੜੇ ਸਨ ਜਿਹਨਾਂ ਵਿੱਚੋਂ ਪਹਿਲਾਂ ਹੀ ਕਾਂਗਰਸ ਨੇ 2 ਅਕਾਲੀ ਉਮੀਦਵਾਰਾਂ ਦੇ ਕਾਗਜ ਰੱਦ ਕਰਕੇ ਲੋਕਤੰਤਰ ਦਾ ਘਾਣ ਕੀਤਾ ਸੀ,ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਸੋਂਟੀ ਜੋਨ ਤੋਂ ਉਮੀਦਵਾਰ ਦੇ ਕਾਗਜ ਵੀ ਕਾਂਗਰਸ ਵੱਲੋਂ ਬੋਖਲਾਹਟ ਵਿੱਚ ਆ ਕੇ ਰੱਦ ਕੀਤੇ ਗਏ ਸਨ ਪਰ ਅੱਜ ਗਿਣਤੀ ਸਮੇਂ ਜਦੋਂ ਸਾਡੇ ਪੋਲਿੰਗ ਏਜੰਟ ਗਿਣਤੀ ਕੇਂਦਰ ਵਿੱਚ ਅੰਦਰ ਜਾ ਰਹੇ ਸਨ ਤਾਂ ਉਸ ਸਮੇਂ ਵੀ ਉਹਨਾਂ ਨੂੰ ਕਾਂਗਸੀਆਂ ਵੱਲੋਂ ਇਹ ਕਿਹਾ ਗਿਆ ਕਿ ਅੰਦਰ ਜਾਣ ਦਾ ਕੋਈ ਫਾਇਦ ਨਹੀਂ ਕਿਉਂਕਿ ਜਿੱਤਣਾਂ ਤਾਂ ਕਾਂਗਰਸੀ ਉਮੀਦਵਾਰਾਂ ਨੇ ਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਲਾਣੀ ਜੋਨ ਤੋਂ ਸ਼੍ਰੋਮਣੀ ਅਕਾਲ਼ੀ ਦਲ ਦੀ ਜੇਤੂ ਉਮੀਦਵਾਰ ਬੀਬੀ ਮਨਜੀਤ ਕੌਰ ਸਲਾਣੀ ਨੂੰ ਜਿੱਥੇ ਪਹਿਲਾਂ ਪ੍ਰਸ਼ਾਸਨ ਵੱਲੋਂ 36 ਵੋਟਾਂ ਤੇ ਜੇਤੂ ਐਲਾਨ ਕੀਤਾ ਗਿਆ ਸੀ ਉੱਥੇ ਕਾਂਗਰਸ ਦੇ ਦਬਾਅ ਕਾਰਨ ਮੁੜ ਵੋਟਾਂ ਦੀ ਗਿਣਤੀ ਵਿੱਚ ਹੇਰਾ ਫੇਰੀ ਕਰਕੇ ਕਾਂਗਰਸੀ ਉਮੀਦਵਾਰ ਨੂੰ ਪ੍ਰਸ਼ਾਸਨ ਵੱਲੋਂ ਜੇਤੂ ਕਰਾਰ ਦਿੱਤਾ ਗਿਆ ਜਿਹੜਾ ਕਿ ਪੂਰੇ ਹਲਕੇ ਅੰਦਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। -PTCNews


Top News view more...

Latest News view more...