ਸਲਮਾਨ ਖਾਨ ਨੂੰ ਹੋਇਆ ਡੇਂਗੂ, ਰੱਦ ਕੀਤੀ ਸਾਰੀ ਸ਼ੂਟਿੰਗ
ਆਲਮ ਇਹ ਹੈ ਕਿ ਬਿੱਗ ਬੌਸ ਦਾ ਨਾਮ ਆਉਂਦੇ ਹੀ ਮਨ 'ਚ ਸਲਮਾਨ ਖ਼ਾਨ ਦਾ ਹੀ ਚਿਹਰਾ ਉਭਰਦਾ ਹੈ। ਦਰਸ਼ਕਾਂ ਨੂੰ ਭਾਈਜਾਨ ਦਾ ਅੰਦਾਜ਼ ਇੰਨਾ ਪਸੰਦ ਆਉਂਦਾ ਹੈ ਕਿ ਉਹ ਵੀਕੈਂਡ ਦਾ ਇੰਤਜ਼ਾਰ ਕਰਦੇ ਹਨ ਕਿ ਕਦੋਂ ਸਲਮਾਨ ਖ਼ਾਨ ਆ ਕੇ ਪਰਿਵਾਰ ਦੀ ਕਲਾਸ ਲਾਉਣਗੇ। ਉਸ ਤੋਂ ਇਲਾਵਾ ਉਹ ਕਿਸੇ ਨੂੰ ਵੀ ਮੇਜ਼ਬਾਨ ਨੂੰ ਮੰਨਣ ਲਈ ਤਿਆਰ ਨਹੀਂ ਹੈ। ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਰਨ ਜੌਹਰ ਇਸ ਸਭ ਨੂੰ ਕਿਵੇਂ ਸੰਭਾਲਦੇ ਹਨ।
ਇਹ ਖ਼ਬਰ ਪਹਿਲਾਂ ਹੀ ਸਾਹਮਣੇ ਆਈ ਸੀ ਕਿ ਸਲਮਾਨ ਖ਼ਾਨ ਇਸ ਵਾਰ ਬਿੱਗ ਬੌਸ-16 ਦੇ ਵੀਕੈਂਡ ਕਾ ਵਾਰ ਦੀ ਸ਼ੂਟਿੰਗ ਨਹੀਂ ਕਰਨਗੇ। ਉਨ੍ਹਾਂ ਦੀ ਜਗ੍ਹਾ ਕਰਨ ਜੌਹਰ ਨਜ਼ਰ ਆਉਣਗੇ ਪਰ ਇਸ ਦੇ ਪਿੱਛੇ ਦਾ ਕਾਰਨ ਹੁਣ ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ 'ਚ ਸਾਹਮਣੇ ਆਇਆ ਹੈ। ਦੂਜੇ ਪਾਸੇ ਕਰਨ ਜੌਹਰ ਕੋਲ ਵੀ ਤਜਰਬਾ ਹੈ, ਉਹ ਸਾਲ 2021 'ਚ ਬਿੱਗ ਬੌਸ ਓਟੀਟੀ ਹੋਸਟ ਕਰ ਚੁੱਕੇ ਹਨ। ਹਾਲਾਂਕਿ ਫਿਰ ਵੀ, ਸੋਸ਼ਲ ਮੀਡੀਆ 'ਤੇ, ਕਰਨ ਨੂੰ ਉਨ੍ਹਾਂ ਦੇ ਸਟਾਈਲ ਲਈ ਟ੍ਰੋਲ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਓਟੀਟੀ ਹੋਸਟ ਵੀ ਸਲਮਾਨ ਖ਼ਾਨ ਤੋਂ ਕਰਾ ਲੈਂਦੇ। ਸਲਮਾਨ ਖ਼ਾਨ ਵੀ ਆਪਣੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਸ਼ੂਟਿੰਗ ਕਰ ਰਹੇ ਸਨ ਪਰ ਸਿਹਤ ਖ਼ਰਾਬ ਹੋਣ ਕਾਰਨ ਉਸ ਨੇ ਫਿਲਹਾਲ ਸਾਰੀਆਂ ਸ਼ੂਟਿੰਗਾਂ ਰੱਦ ਕਰ ਦਿੱਤੀਆਂ ਹਨ।
-PTC News
ਇਹ ਵੀ ਪੜ੍ਹੋ : 12 ਮੁਸਾਫ਼ਰਾਂ ਦੀ ਉਡੀਕ 180 ਯਾਤਰੀਆਂ ਲਈ ਬਣੀ ਮੁਸੀਬਤ, ਹਵਾਈ ਅੱਡੇ 'ਤੇ ਦੋ ਘੰਟੇ ਦੇਰੀ ਨਾਲ ਪਹੁੰਚੀ ਫਲਾਈਟ