Sat, Sep 19, 2026
Whatsapp

ਸੰਗਰੂਰ : ਰੇਲ ਰੋਕੋ ਅੰਦੋਲਨ ਦੇ ਦੂਜੇ ਦਿਨ ਵੀ ਰੇਲ ਪਟੜੀਆਂ 'ਤੇ ਡਟੇ ਰਹੇ ਕਿਸਾਨ

Reported by:  PTC News Desk  Edited by:  Shanker Badra -- October 02nd 2020 05:26 PM
ਸੰਗਰੂਰ : ਰੇਲ ਰੋਕੋ ਅੰਦੋਲਨ ਦੇ ਦੂਜੇ ਦਿਨ ਵੀ ਰੇਲ ਪਟੜੀਆਂ 'ਤੇ ਡਟੇ ਰਹੇ ਕਿਸਾਨ

ਸੰਗਰੂਰ : ਰੇਲ ਰੋਕੋ ਅੰਦੋਲਨ ਦੇ ਦੂਜੇ ਦਿਨ ਵੀ ਰੇਲ ਪਟੜੀਆਂ 'ਤੇ ਡਟੇ ਰਹੇ ਕਿਸਾਨ

ਸੰਗਰੂਰ : ਰੇਲ ਰੋਕੋ ਅੰਦੋਲਨ ਦੇ ਦੂਜੇ ਦਿਨ ਵੀ ਰੇਲ ਪਟੜੀਆਂ 'ਤੇ ਡਟੇ ਰਹੇ ਕਿਸਾਨ:ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਰੇਲਾਂ ਰੋਕਣ ਦੇ ਦਿੱਤੇ ਸੱਦੇ ਤਹਿਤ ਅੱਜ ਦੂਜੇ ਦਿਨ ਵੀ ਸੰਗਰੂਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਕਿਸਾਨ ਰੇਲਵੇ ਲਾਈਨਾਂ 'ਤੇ ਡਟੇ ਰਹੇ। [caption id="attachment_436308" align="aligncenter" width="300"] ਸੰਗਰੂਰ : ਰੇਲ ਰੋਕੋ ਅੰਦੋਲਨ ਦੇ ਦੂਜੇ ਦਿਨ ਵੀ ਰੇਲ ਪਟੜੀਆਂ 'ਤੇ ਡਟੇ ਰਹੇ ਕਿਸਾਨ[/caption] ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ )ਦੇ ਸੂਬਾ ਸਕੱਤਰ ਮੇਜਰ ਸਿੰਘ ਪੁੰਨਾਂਵਾਲ,ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਮਾਸਟਰ ਹਰਦੇਵ ਸਿੰਘ ਘਨੌਰੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਤਬਾਰ ਸਿੰਘ ਬਾਦਸ਼ਾਹਪੁਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਜਗਸੀਰ ਨਮੋਲ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਬਟੜਿਆਣਾ, ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਲੈਂਦੇ ਖੇਤੀ ਕਰਨ ਖੁੱਲ੍ਹੀ ਮੰਡੀ ਦੇ ਸਿਧਾਂਤਾਂ ਅਨੁਸਾਰ ਲਿਆਂਦੇ ਗਏ ਹਨ। [caption id="attachment_436307" align="aligncenter" width="300"] ਸੰਗਰੂਰ : ਰੇਲ ਰੋਕੋ ਅੰਦੋਲਨ ਦੇ ਦੂਜੇ ਦਿਨ ਵੀ ਰੇਲ ਪਟੜੀਆਂ 'ਤੇ ਡਟੇ ਰਹੇ ਕਿਸਾਨ[/caption] ਜਿਨ੍ਹਾਂ ਦੇ ਲਾਗੂ ਹੋਣ ਨਾਲ ਸਰਕਾਰ ਮੰਡੀਕਰਨ ਚੋਂ ਅਤੇ ਕਿਸਾਨ ਖੇਤਾਂ ਚੋਂ ਬਾਹਰ ਹੋ ਜਾਣਗੇ ਅਤੇ ਦੇਸ਼ ਦੇ ਅੰਨ ਭੰਡਾਰ ਬਹੁਕੌਮੀ ਕੰਪਨੀਆਂ ਦੇ ਹਵਾਲੇ ਹੋਣਗੇ ਤੇ ਖਪਤਕਾਰਾਂ ਦੀ ਵੱਡੀ ਪੱਧਰ ਤੇ ਲੁੱਟ ਹੋਵੇਗੀ। ਬਿਜਲੀ ਬਿੱਲ 2020ਦੇ ਲਾਗੂ ਹੋਣ ਨਾਲ ਬਿਜਲੀ ਦਾ ਸਾਰਾ ਪ੍ਰਬੰਧ ਸੂਬਿਆਂ ਤੋਂ ਖੋਹ ਕੇ ਕੇਂਦਰ ਆਪਣੇ ਕੰਟਰੋਲ ਚ ਕਰ ਲਵੇਗਾ। ਇਨ੍ਹਾਂ ਕਾਨੂੰਨਾਂ ਨਾਲ ਜਿੱਥੇ ਸੂਬਿਆਂ ਦੇ ਆਰਥਿਕ ਹਾਲਾਤ ਮਾੜੇ ਹੋਣਗੇ ,ਉੱਥੇ ਸੂਬਿਆਂ ਦੇ ਅਧਿਕਾਰਾਂ ਤੇ ਵੀ ਡਾਕਾ ਵੱਜੇਗਾ। ਆਗੂਆਂ ਨੇ ਕਾਨੂੰਨਾਂ  ਦੀ ਵਾਪਸੀ ਤੱਕ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ। [caption id="attachment_436306" align="aligncenter" width="300"] ਸੰਗਰੂਰ : ਰੇਲ ਰੋਕੋ ਅੰਦੋਲਨ ਦੇ ਦੂਜੇ ਦਿਨ ਵੀ ਰੇਲ ਪਟੜੀਆਂ 'ਤੇ ਡਟੇ ਰਹੇ ਕਿਸਾਨ[/caption] ਸਟੇਜ ਤੋਂ ਯੂਪੀ ਦੇ ਹਾਥਰਸ ਜ਼ਿਲ੍ਹੇ ਵਿੱਚ ਗੁੰਡਾ ਅਨਸਰਾਂ ਵੱਲੋਂ ਗੈਂਗਰੇਪ ਤੋਂ ਬਾਅਦ ਕਤਲ ਕੀਤੀ ਗਈ ਮਜ਼ਦੂਰ ਦੀ ਧੀ ਮਨੀਸ਼ਾ ਲਈ ਵੀ ਇਨਸਾਫ਼ ਦੀ ਮੰਗ ਕਰਦਿਆਂ ਯੂਪੀ ਦੀ ਭਾਜਪਾ ਸਰਕਾਰ ਦੀ ਨਿੰਦਾ ਕੀਤੀ । ਅੱਜ ਦੇ ਰੋਸ਼ ਧਰਨੇ ਨੂੰ ਰਣ ਸਿੰਘ ਚੱਠਾ, ਭਜਨ ਸਿੰਘ ਢੱਡਰੀਆਂ ,ਭੀਮ ਸਿੰਘ ਆਲਮਪੁਰ, ਗੁਰਮੀਤ ਸਿੰਘ ਕਪਿਆਲ, ਜਰਨੈਲ ਸਿੰਘ ਜਹਾਂਗੀਰ ,ਕਰਮ ਸਿੰਘ ਬਲਿਆਲ, ਬਲਵੀਰ ਜਲੂਰ ,ਸਾਬਕਾ ਮੁਲਾਜ਼ਮ ਆਗੂ  ਸੁਖਦੇਵ ਸਿੰਘ ਬੜੀ, ਟਰੱਕ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ  ਉਪਲੀ, ਇੰਡੀਅਨ ਅੈਕਸ ਸਰਵਿਸਮੈਨ ਲੀਗ ਦੇ ਆਗੂ ਲਾਲ ਸਿੰਘ ਨੇ ਵੀ ਸੰਬੋਧਨ ਕੀਤਾ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK