ਮੁੱਖ ਖਬਰਾਂ

ਕਥਿਤ ਵਜ਼ੀਫੇ ਘੁਟਾਲੇ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਜਾਣੋਂ ਪੂਰਾ ਮਾਮਲਾ

By Shanker Badra -- October 03, 2020 2:10 pm -- Updated:Feb 15, 2021

ਕਥਿਤ ਵਜ਼ੀਫੇ ਘੁਟਾਲੇ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਜਾਣੋਂ ਪੂਰਾ ਮਾਮਲਾ:ਚੰਡੀਗੜ੍ਹ : ਵਜ਼ੀਫਾ ਘੁਟਾਲੇ ਦੇ ਕਥਿਤ ਦੋਸ਼ਾਂ ਵਿੱਚ ਘਿਰੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਮਾਮਲਾ ਪੰਜਾਬ ਵਿੱਚ ਇਸ ਵੇਲੇ ਫ਼ਿਰ ਗਰਮਾ ਗਿਆ ਹੈ ,ਕਿਉਂਕਿਕਥਿਤ ਵਜ਼ੀਫੇ ਘੁਟਾਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਵੱਖ -ਵੱਖ ਸਪੱਸ਼ਟੀਕਰਨ ਸਾਹਮਣੇ ਆ ਰਹੇ ਹਨ।

ਕਥਿਤ ਵਜ਼ੀਫੇ ਘੁਟਾਲੇ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਜਾਣੋਂ ਪੂਰਾ ਮਾਮਲਾ

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨ ਮੈਂਬਰੀ ਜਾਂਚ ਕਮੇਟੀ ਨੇ ਵਜ਼ੀਫਾ ਘੁਟਾਲੇ ਦੇ ਕਥਿਤ ਦੋਸ਼ਾਂ ਵਿੱਚ ਘਿਰੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿਟ ਦਿੱਤੀ ਹੈ। ਜਾਂਚ ਕਮੇਟੀ ਦੀ ਰਿਪੋਰਟ ਮੁਤਾਬਿਕ 63 ਕਰੋੜ ਰੁਪਏ ਦਾ ਘਪਲਾਨਹੀਂ ਹੋਇਆ, ਸਿਰਫ 7 ਕਰੋੜ ਰੁਪਏ ਦੀ ਵਜ਼ੀਫਾ ਰਾਸ਼ੀ ਦੀ ਗਲਤ ਵੰਡ ਹੋਈ ਹੈ।

ਕਥਿਤ ਵਜ਼ੀਫੇ ਘੁਟਾਲੇ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਜਾਣੋਂ ਪੂਰਾ ਮਾਮਲਾ

ਇਸ ਦੌਰਾਨ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਗਲਤ ਵੰਡ ਨੂੰ ਹੇਠੋਂ ਪ੍ਰਪੋਜ਼ਲ ਆਉਣ ਦੀ ਗੱਲ ਕਹਿ ਕੇ ਮੰਤਰੀ ਨੂੰ ਬਚਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਘਪਲੇ ਦਾ ਖੁਲਾਸਾ ਕਰਨ ਵਾਲੇ ਕਿਰਪਾ ਸ਼ੰਕਰ ਸਰੋਜ 'ਤੇ ਗਲਤ ਰਿਪੋਰਟ ਦੇਣ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ 'ਮੰਤਰੀ ਨੂੰ ਬਚਾਉਣ ਲਈ ਹੇਠਲੇ ਅਫ਼ਸਰਾਂ ਨੂੰ ਫਸਾਉਣ ਦੀ ਤਿਆਰੀ' ਹੈ।

ਕਥਿਤ ਵਜ਼ੀਫੇ ਘੁਟਾਲੇ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਜਾਣੋਂ ਪੂਰਾ ਮਾਮਲਾ

ਸੂਤਰਾਂ ਮੁਤਾਬਿਕ ਡਿਪਟੀ ਡਾਇਰੈਕਟਰ ਪੱਧਰ ਦੇ ਅਫਸਰਾਂ 'ਤੇ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਲਈ ਹੇਠਲੇ ਪੱਧਰ ਦੇ ਅਫਸਰਾਂ ਦੀ ਭੂਮਿਕਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਦੱਸ ਦੇਈਏ ਕਿ ਐਸ.ਸੀ/ਬੀ.ਸੀ ਘੱਟ ਗਿਣਤੀਆਂ ਅਤੇ ਗਰੀਬ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ 'ਚ ਕਰੋੜਾਂ ਰੁਪਏ ਦੇ ਘੁਟਾਲੇ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਸੀ.ਬੀ.ਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ।
-PTCNews

  • Share