ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ

By Joshi - September 03, 2019 5:09 am

ਵਡਹੰਸੁ ਮਹਲਾ 4 ॥
ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ਰਾਮ ॥ ਜਗਜੀਵਨੁ ਜਗਜੀਵਨੁ ਦਾਤਾ ਗੁਰ ਮੇਲਿ ਸਮਾਣੀ ਰਾਮ ॥ ਸਤਿਗੁਰੁ ਮੇਲਿ ਹਰਿ ਨਾਮਿ ਸਮਾਣੀ ਜਪਿ ਹਰਿ ਹਰਿ ਨਾਮੁ ਧਿਆਇਆ ॥ ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ ॥ ਏਕ ਦ੍ਰਿਿਸ੍ਟ ਹਰਿ ਏਕੋ ਜਾਤਾ ਹਰਿ ਆਤਮ ਰਾਮੁ ਪਛਾਣੀ ॥ ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ॥1॥ ਜਿਨਾ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ਰਾਮ ॥ ਤਿਨ ਚਰਣ ਤਿਨ ਚਰਣ ਸਰੇਵਹ ਹਮ ਲਾਗਹ ਤਿਨ ਕੈ ਪਾਏ ਰਾਮ ॥ ਹਰਿ ਹਰਿ ਚਰਣ ਸਰੇਵਹ ਤਿਨ ਕੇ ਜਿਨ ਸਤਿਗੁਰੁ ਪੁਰਖੁ ਪ੍ਰਭੁ ਧ´ਾਇਆ ॥ ਤੂ ਵਡਦਾਤਾ ਅੰਤਰਜਾਮੀ ਮੇਰੀ ਸਰਧਾ ਪੂਰਿ ਹਰਿ ਰਾਇਆ ॥ ਗੁਰਸਿਖ ਮੇਲਿ ਮੇਰੀ ਸਰਧਾ ਪੂਰੀ ਅਨਦਿਨੁ ਰਾਮ ਗੁਣ ਗਾਏ ॥ ਜਿਨ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ॥2॥ ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ਰਾਮ ॥ ਹਰਿ ਨਾਮੋ ਹਰਿ ਨਾਮੁ ਸੁਣਾਏ ਮੇਰਾ ਪ੍ਰੀਤਮੁ ਨਾਮੁ ਅਧਾਰੇ ਰਾਮ ॥ ਹਰਿ ਹਰਿ ਨਾਮੁ ਮੇਰਾ ਪ੍ਰਾਨ ਸਖਾਈ ਤਿਸੁ ਬਿਨੁ ਘੜੀ ਨਿਮਖ ਨਹੀ ਜੀਵਾਂ ॥ ਹਰਿ ਹਰਿ ਕ਼੍ਰਿਪਾ ਕਰੇ ਸੁਖਦਾਤਾ ਗੁਰਮੁਖਿ ਅੰਮ੍ਰਿਤੁ ਪੀਵਾਂ ॥ ਹਰਿ ਆਪੇ ਸਰਧਾ ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ ॥ ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ॥3॥ ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ਰਾਮ ॥ ਹਰਿ ਆਪੇ ਹਰਿ ਆਪੇ ਮੇਲੈ ਕਰੈ ਸੋ ਹੋਈ ਰਾਮ ॥ ਜੋ ਹਰਿ ਪ੍ਰਭ ਭਾਵੈ ਸੋਈ ਹੋਵੈ ਅਵਰੁ ਨ ਕਰਣਾ ਜਾਈ ॥ ਬਹੁਤੁ ਸਿਆਣਪ ਲਇਆ ਨ ਜਾਈ ਕਰਿ ਥਾਕੇ ਸਭਿ ਚਤੁਰਾਈ ॥ ਗੁਰ ਪ੍ਰਸਾਦਿ ਜਨ ਨਾਨਕ ਦੇਖਿਆ ਮੈ ਹਰਿ ਬਿਨੁ ਅਵਰੁ ਨ ਕੋਈ ॥ ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ॥4॥2॥

ਪੰਜਾਬੀਜਾਬੀ ਵਿਆਖਿਆ :
ਵਡਹੰਸੁ ਮਹਲਾ 4 ॥
ਗੁਰੂ ਤੋਂ ਬਿਨਾ ਮੈਂ ਬਹੁਤ ਹੀ ਆਜਿਜ਼ ਸਾਂ । (ਜਦੋਂ ਗੁਰੂ ਮਿਲ ਪਿਆ, ਤਦੋਂ ਮੈਨੂੰ) ਜਗਤ ਦਾ ਜੀਵਨ ਦਾਤਾਰ
ਪ੍ਰਭੂ (ਮਿਲ ਪਿਆ), ਗੁਰੂ ਦੇ ਮਿਲਾਪ ਦੀ ਬਰਕਤਿ ਨਾਲ ਮੈਂ (ਜਗ-ਜੀਵਨ ਪ੍ਰਭੂ ਵਿਚ) ਲੀਨ ਹੋ ਗਈ ।
(ਜਦੋਂ) ਗੁਰੂ (ਮਿਿਲਆ), ਤਦੋਂ ਮੈਂ ਪਰਮਾਤਮਾ ਦੇ ਮਿਲਾਪ ਵਿਚ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਈ, ਮੈਂ
ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਨਾਮ ਆਰਾਧਨਾ ਸ਼ੁਰੂ ਕਰ ਦਿੱਤਾ । ਜਿਸ ਸੱਜਣ-ਪ੍ਰਭੂ ਨੂੰ ਮਿਲਣ
ਦੀ ਖ਼ਾਤਰ ਮੈਂ ਇਤਨੀ ਭਾਲ ਕਰ ਰਹੀ ਸਾਂ ਉਹ ਸੱਜਣ-ਹਰੀ ਮੈਂ ਆਪਣੇ ਹਿਰਦੇ ਵਿਚ ਲੱਭ ਲਿਆ । ਮੈਂ ਇਕ
ਨਿਗਾਹ ਨਾਲ ਇਕ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਸਮਝ ਲਿਆ, ਮੈਂ ਸਰਬ-ਵਿਆਪਕ ਰਾਮ ਨੂੰ ਪਛਾਣ
ਲਿਆ । ਗੁਰੂ ਤੋਂ ਬਿਨਾ ਮੈਂ (ਪਹਿਲਾਂ) ਬਹੁਤ ਹੀ ਆਜਿਜ਼ ਸਾਂ ।1।ਹੇ ਭਾਈ! ਜਿਨ੍ਹਾਂ (ਵਡਭਾਗੀਆਂ) ਨੇ ਗੁਰੂ
ਲੱਭ ਲਿਆ, ਉਹਨਾਂ ਨੂੰ ਹਰਿ-ਪ੍ਰਭੂ ਆਪਣ ੇ ਚਰਨਾਂ ਵਿਚ ਜੋੜ ਲੈਂਦਾ ਹੈ । ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨ
ਨੂੰ ਤਿਆਰ ਹਾਂ, ਉਹਨਾਂ ਦੀ ਚਰਨੀਂ ਲੱਗਣ ਨੂੰ ਤਿਆਰ ਹਾਂ । ਹੇ ਹਰੀ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨੂੰ ਆਪਣ ੇ
ਹਿਰਦੇ ਵਿਚ ਵਸਾ ਲਿਆ ਹੈ (ਤੈਨੂੰ) ਪ੍ਰਭੂ ਨੂੰ ਹਿਰਦੇ ਵਿਚ ਟਿਕਾ ਲਿਆ ਹੈ, ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ
ਹਾਂ । ਹੇ ਪ੍ਰਭੂ ਪਾਤਸ਼ਾਹ! ਤੂੰ ਵੱਡਾ ਦਾਤਾਰ ਹੈਂ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਮੇਰੀ ਇਹ ਤਾਂਘ ਪੂਰੀ
ਕਰ ।ਹੇ ਭਾਈ! ਮੇਰੀ ਇਹ ਤਾਂਘ ਗੁਰਸਿੱਖਾਂ ਦੀ ਸੰਗਤਿ ਵਿਚ ਹੀ ਪੂਰੀ ਹੋ ਸਕਦੀ ਹੈ (ਜਿਸ ਨੂੰ ਗੁਰਸਿੱਖਾਂ ਦੀ
ਸੰਗਤਿ ਪ੍ਰਾਪਤ ਹੁੰਦੀ ਹੈ, ਉਹ) ਹਰ ਵੇਲੇ ਪਰਮਾਤਮਾ ਦੇ ਗੁਣ ਗਾਣ ਲੱਗ ਪੈਂਦਾ ਹੈ । ਜਿਨ੍ਹਾਂ (ਵਡ-ਭਾਗੀਆਂ) ਨੇ
ਗੁਰੂ ਲੱਭ ਲਿਆ, ੳ ੁਹਨਾਂ ਨੂੰ ਹਰਿ-ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ।2।ਮੈਂ ੳ ੁਸ ਪਿਆਰੇ ਮਿੱਤਰ
ਗੁਰ-ਸਿੱਖ ਤੋਂ ਸਦਕੇ ਜਾਂਦਾ ਹਾਂ ਸਦਕੇ ਜਾਂਦਾ ਹਾਂ, ਜੇਹੜਾ ਮੈਨੂੰ ਸਦਾ ਪਰਮਾਤਮਾ ਦਾ ਨਾਮ ਸੁਣਾਂਦਾ ਰਹੇ ।
ਪਰਮਾਤਮਾ ਦਾ ਨਾਮ ਹੀ ਮੇਰਾ ਮਿੱਤਰ ਹੈ, (ਮੇਰੀ ਜ਼ਿੰਦਗੀ ਦਾ) ਆਸਰਾ ਹੈ ਪਰਮਾਤਮਾ ਦਾ ਨਾਮ ਮੇਰੀ ਜਿੰਦ ਦਾ
ਸਾਥੀ ਹੈ, ਉਸ (ਨਾਮ) ਤੋਂ ਬਿਨਾ ਮੈਂ ਇਕ ਘੜੀ ਭਰ ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦਾ । ਸੁਖਾਂ ਦੇ ਦੇਣ ਵਾਲਾ ਪ੍ਰਭੂ ਜੇ ਮੇਹਰ ਕਰੇ, ਤਾਂ ਹੀ ਮੈਂ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਦੇਣ
ਵਾਲਾ ਨਾਮ-ਜਲ ਪੀ ਸਕਦਾ ਹਾਂ ।ਹੇ ਭਾਈ! ਪਰਮਾਤਮਾ ਆਪ ਹੀ ਆਪਣੇ (ਮਿਲਾਪ ਦੀ) ਤਾਂਘ ਪੈਦਾ ਕਰਦਾ
ਹੈ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ । ਪਰਮਾਤਮਾ ਆਪ ਹੀ (ਆਪਣਾ ਨਾਮ ਦੇ ਕੇ ਮਨੁੱਖ ਦਾ
ਜੀਵਨ) ਸੋਹਣਾ ਬਣਾਂਦਾ ਹੈ । ਮੈਂ ਗੁਰੂ ਦੇ ਸਿੱਖ ਤੋਂ ਪਿਆਰੇ ਮਿੱਤਰ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ
।3।ਹੇ ਭਾਈ! ਸਰਬ-ਵਿਆਪਕ ਤੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ (ਸਭ ਕੁਝ ਕਰਨ ਜੋਗਾ) ਆਪ
ਹੀ ਆਪ ਹੈ । ਉਹ ਪਰਮਾਤਮਾ ਆਪ ਹੀ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ, ਜੋ ਕੁਝ ਉਹ ਕਰਦਾ
ਹੈ ਉਹੀ ਵਰਤਦਾ ਹੈ । ਹੇ ਭਾਈ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁ ੰਦਾ ਹੈ, (ਉਸ ਦੀ ਰਜ਼ਾ ਦੇ
ਉਲਟ) ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ ।ਹੇ ਦਾਸ ਨਾਨਕ! (ਆਖ—) ਮੈਂ ਗੁਰੂ ਦੀ ਕਿਰਪਾ ਨਾਲ (ਉਸ
ਪਰਮਾਤਮਾ ਦਾ) ਦਰਸਨ ਕੀਤਾ ਹੈ । ਮੈਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਹਾਰਾ) ਨਹੀਂ (ਦਿੱਸਦਾ) । ਹੇ
ਭਾਈ! ਸਰਬ-ਵਿਆਪਕ ਤੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਆਪ ਹੀ (ਸਭ ਕੁਝ ਕਰਨ ਜੋਗਾ) ਹ ੈ
।4।2।

English Translation :
WADAHANS, FOURTH MEHL:
Without the Guru, I am — without the Guru, I am totally dishonored. The Life of the
world, the Life of the world, the Great Giver has led me to meet and merge with the
Guru. Meeting the True Guru, I have merged into the Naam, the Name of the Lord. I
chant the Name of the Lord, Har, Har, and meditate on it. I was seeking and searching
for Him, for the Lord, my best friend; I found Him within the home of my own being.
I see the One Lord, and I know the One Lord; I realize the Lord within my soul.
Without the Guru, I am — without the Guru, I am totally dishonored. || 1 || Those
who have found the True Guru, the True Guru — the Lord God unites them in His
Union. Their feet, their feet, I adore; I fall at their feet. O Lord, Har, Har, I adore the
feet of those who meditate on the True Guru, and the Almighty Lord God. You are the
Great Giver, the Inner-knower, the Searcher of hearts; please, reward my faith, O Lord
King. Meeting the Gursikhs, my faith is rewarded; night and day, I sing the Glorious
Praises of the Lord. Those who have found the True Guru, the True Guru — the Lord
God unites them in His Union. || 2 || I am a sacrifice, I am a sacrifice to the Gursikhs,
my dear friends. They chant the Lord’s Name, the Lord’s Name; the Beloved Naam,
the Name of the Lord, is my only Support. The Name of the Lord, Har, Har, is the
companion of my breath of life; without it, I cannot live for an instant or a moment.
The Lord, Har, Har, the Giver of peace, grants His Grace, and the Gurmukhs drink in
the Ambrosial Nectar. The Lord blesses them with faith, and unites them in His Union;
the Lord Himself adorns them. I am a sacrifice, I am a sacrifice to the Gursikhs, my
dear friends. || 3 || The Lord Himself, the Lord Himself — He is the Immaculate
Almighty Lord God. The Lord Himself, the Lord Himself, unites us with Himself; that
which He does, comes to pass. Whatever is pleasing to the Lord God, that alone comes
to pass; nothing else can be done. Even by all sorts of clever tricks, He cannot be
obtained; all have grown weary of practicing cleverness. By Guru’s Grace, servant
Nanak beholds Him; without the Lord, I have no other at all. The Lord Himself, the
Lord Himself — He is the Immaculate Almighty Lord God. || 4 || 2 ||
Tuesday, 18th Bhaadon (Samvat 551 Nanakshahi) 3rd September, 2019 (Page: 572)