ਗਾਹਕਾਂ ਨੂੰ ਲੈਕੇ ਆਪਸ 'ਚ ਭਿੜੇ ਦੁਕਾਨਦਾਰ, ਵੀਡੀਓ ਦੇਖ ਉਡੇ ਸਭ ਦੇ ਹੋਸ਼

By Jagroop Kaur - February 22, 2021 10:02 pm

ਯੂ.ਪੀ. ਦੇ ਬਾਗਪਤ ਜ਼ਿਲ੍ਹੇ ਦੇ ਬੜੌਤ ਕਸਬੇ ਵਿੱਚ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨਾਲ ਲੋਕ ਹੈਰਾਨ ਹੋ ਗਏ , ਇਹ ਵੀਡੀਓ ਹੈ ਦੋ ਧਿਰਾਂ ਵਿਚਾਲੇ ਖੂਨੀ ਸੰਘਰਸ਼ ਦੀ । ਵਿਵਾਦ ਚਾਟ ਦੀ ਦੁਕਾਨ 'ਤੇ ਗਾਹਕ ਬਿਠਾਉਣ ਨੂੰ ਲੈ ਕੇ ਸ਼ੁਰੂ ਹੋਇਆ ਸੀ, ਜੋ ਵਿਚਾਲੇ ਬਾਜ਼ਾਰ ਵਿੱਚ ਖੂਨੀ ਸੰਘਰਸ਼ ਵਿੱਚ ਬਦਲ ਗਿਆ।Image

ਪੜ੍ਹੋ ਹੋਰ ਖ਼ਬਰਾਂ : ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲਿਆਂ ਦੀ ਲੋਕ ਸਭਾ ‘ਚ ਲਾਈ ਝਾੜ, ਘੇਰੀ ਮੋਦੀ ਸਰਕਾਰ

ਦਰਅਸਲ, ਬੜੌਤ ਕੋਤਵਾਲੀ ਖੇਤਰ ਦੇ ਮੇਨ ਬਾਜ਼ਾਰ ਵਿੱਚ ਦੋ ਚਾਟ ਦੀਆਂ ਦੁਕਾਨਾਂ ਇਕੱਠੇ ਬਰਾਬਰ-ਬਰਾਬਰ ਵਿੱਚ ਹਨ। ਸੋਮਵਾਰ ਨੂੰ ਇੱਥੇ ਗਾਹਕ ਬਿਠਾਉਣ ਨੂੰ ਲੈ ਕੇ ਪਹਿਲਾਂ ਦੋਨਾਂ ਦੁਕਾਨਦਾਰਾਂ ਵਿੱਚ ਬਹਿਸ ਹੋਈ, ਉਸ ਤੋਂ ਬਾਅਦ ਵੇਖਦੇ-ਵੇਖਦੇ ਦੋਨਾਂ ਧਿਰਾਂ ਦੇ ਦਰਜਨਾਂ ਲੋਕ ਲਾਠੀ-ਡੰਡੇ ਲੈ ਕੇ ਆਹਮੋਂ-ਸਾਹਮਣੇ ਹੋ ਗਏ ਅਤੇ ਜ਼ਬਰਦਸਤ ਸੰਘਰਸ਼ ਹੋਇਆ।

 

ਪੜ੍ਹੋ ਹੋਰ ਖ਼ਬਰਾਂ :ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ

ਲੱਗਭੱਗ 5 ਮਿੰਟ ਤੱਕ ਦੋਨਾਂ ਧਿਰਾਂ ਦੇ ਲੋਕਾਂ ਵਿਚਾਲੇ ਲਾਠੀ ਡੰਡੇ ਨਾਲ ਜੰਮ ਕੇ ਕੁੱਟਮਾਰ ਹੋਈ ਅਤੇ ਇਸ ਦੌਰਾਨ ਬਾਜ਼ਾਰ ਵਿੱਚ ਭਾਜੜ ਮਚ ਗਈ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਠੰਡਾ ਕਰਵਾਇਆ। ਫਿਲਹਾਲ ਪੁਲਸ ਦੋਨਾਂ ਧਿਰਾਂ ਦੀ ਤਹਰੀਰ ਲੈ ਕੇ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ।

ਉਥੇ ਹੀ, ਘਟਨਾ ਦਾ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਗਿਆ। ਟਵਿੱਟਰ 'ਤੇ ਇਸ ਖੂਨੀ ਸੰਘਰਸ਼ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਰਿਆਵਾਂ ਦੇਖਣ ਨੂੰ ਮਿਲੀਆਂ। ਕਿਸੇ ਨੇ ਯੋਗੀ ਸਰਕਾਰ ਨੂੰ ਕਟਿਹਰੇ ਵਿੱਚ ਖਡ਼ਾ ਕੀਤਾ ਤਾਂ ਕਿਸੇ ਨੇ ਤੰਜ ਭਰੇ ਲਹਿਜੇ ਵਿੱਚ ਘਟਨਾ ਨੂੰ ਲਠ ਮਾਰ ਹੋਲੀ ਦੱਸਿਆ। ਕਾਂਗਰਸ ਨੇਤਾ ਅਨੁਜ ਸ਼ੁਕਲਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਕਾਨੂੰਨ ਵਿਵਸਥਾ ਅਜ਼ਾਦ ਸਵੈ-ਨਿਰਭਰ ਉੱਤਰ ਪ੍ਰਦੇਸ਼

adv-img
adv-img