ਨਵੀ ਦਿੱਲੀ: ਕ੍ਰਿਕੇਟਰ ਸ਼ੁਭਮਨ ਗਿੱਲ ਡੇਂਗੂ ਕਾਰਨ ਵਿਸ਼ਵ ਕੱਪ 2023 ਦੇ ਪਹਿਲੇ ਦੋ ਮੈਚ ਨਹੀਂ ਖੇਡ ਸਕੇ ਸਨ। ਹਾਲਾਂਕਿ, ਉਹ ਅਹਿਮਦਾਬਾਦ ਪਹੁੰਚ ਗਿਆ ਹੈ ਅਤੇ 14 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ 'ਚ ਪਲੇਇੰਗ ਇਲੈਵਨ 'ਚ ਮੌਕਾ ਮਿਲ ਸਕਦਾ ਹੈ। ਇਸ ਦੌਰਾਨ ਗਿੱਲ ਨੂੰ ਆਈ.ਸੀ.ਸੀ. ਤੋਂ ਵੱਡਾ ਤੋਹਫਾ ਮਿਲਿਆ ਹੈ। ਉਸ ਨੂੰ ਸਤੰਬਰ ਲਈ ਪਲੇਅਰ ਆਫ ਦਿ ਮੰਥ ਦਾ ਐਵਾਰਡ ਮਿਲਿਆ ਹੈ। ਉਸ ਨੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਡੇਵਿਡ ਮਲਾਨ ਨੂੰ ਪਿੱਛੇ ਛੱਡ ਦਿੱਤਾ ਹੈ। ਗਿੱਲ ਨੇ ਸਤੰਬਰ ਵਿੱਚ ਵਨਡੇ ਵਿੱਚ 80 ਦੀ ਔਸਤ ਨਾਲ 480 ਦੌੜਾਂ ਬਣਾਈਆਂ। ਗਿੱਲ 2023 ਵਿੱਚ ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। ਗਿੱਲ ਨੂੰ ਦੂਸਰੀ ਵਾਰ ਪਲੇਅਰ ਆਫ ਦਿ ਮੰਥ ਦਾ ਐਵਾਰਡ ਮਿਲਿਆ ਹੈ।ਸ਼ੁਭਮਨ ਗਿੱਲ ਨੇ ਏਸ਼ੀਆ ਕੱਪ 2023 ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਉਨ੍ਹਾਂ 76 ਦੀ ਔਸਤ ਨਾਲ 302 ਦੌੜਾਂ ਬਣਾਈਆਂ। ਹੋਰ ਕੋਈ ਵੀ ਬੱਲੇਬਾਜ਼ 300 ਦੌੜਾਂ ਦੇ ਅੰਕੜੇ ਨੂੰ ਨਹੀਂ ਛੂਹ ਸਕਿਆ। ਗਿੱਲ ਫਾਈਨਲ ਵਿੱਚ 27 ਦੌੜਾਂ ਬਣਾ ਕੇ ਅਜੇਤੂ ਰਿਹਾ। ਇਸ ਕਾਰਨ ਭਾਰਤੀ ਟੀਮ 10 ਵਿਕਟਾਂ ਨਾਲ ਖਿਤਾਬ ਜਿੱਤਣ 'ਚ ਸਫਲ ਰਹੀ। ਫਾਈਨਲ 'ਚ ਮੁਹੰਮਦ ਸਿਰਾਜ ਨੇ 6 ਵਿਕਟਾਂ ਲੈ ਕੇ ਸ਼੍ਰੀਲੰਕਾ ਨੂੰ ਸਿਰਫ 50 ਦੌੜਾਂ 'ਤੇ ਹੀ ਢੇਰ ਕਰ ਦਿੱਤਾ ਸੀ। ਇਸ ਤੋਂ ਬਾਅਦ ਗਿੱਲ ਨੇ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਦੇ 2 ਮੈਚਾਂ 'ਚ 178 ਦੌੜਾਂ ਬਣਾਈਆਂ। ਇਸ ਵਿੱਚ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ।ਸ਼ੁਭਮਨ ਗਿੱਲ ਨੇ ਏਸ਼ੀਆ ਕੱਪ 2023 ਵਿੱਚ ਬੰਗਲਾਦੇਸ਼ ਖ਼ਿਲਾਫ਼ 121 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ 'ਚ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਗਿੱਲ ਨੇ ਪਿਛਲੇ ਮਹੀਨੇ 3 ਅਰਧ ਸੈਂਕੜੇ ਵੀ ਲਗਾਏ ਸਨ। ਵਨਡੇ 'ਚ ਗਿੱਲ ਦਾ ਰਿਕਾਰਡ ਸ਼ਾਨਦਾਰ ਹੈ। ਹੁਣ ਤੱਕ ਉਸ ਨੇ 35 ਮੈਚਾਂ 'ਚ 66 ਦੀ ਔਸਤ ਨਾਲ 1917 ਦੌੜਾਂ ਬਣਾਈਆਂ ਹਨ। ਸਟ੍ਰਾਈਕ ਰੇਟ 103 ਹੈ। ਉਹ ਫਿਲਹਾਲ ਵਨਡੇ ਰੈਂਕਿੰਗ 'ਚ ਦੂਜੇ ਸਥਾਨ 'ਤੇ ਹੈ। ਗਿੱਲ ਪਾਕਿਸਤਾਨ ਦੇ ਕਪਤਾਨ ਅਤੇ ਨੰਬਰ-1 ਰੈਂਕਿੰਗ ਵਾਲੇ ਬਾਬਰ ਆਜ਼ਮ ਤੋਂ ਵੀ ਪਿੱਛੇ ਨਹੀਂ ਹਨ।ਵਰਲਡ ਕੱਪ 2023 ਦੀ ਗੱਲ ਕਰੀਏ ਤਾਂ ਟੀਮ ਇੰਡੀਆ ਨੇ ਹੁਣ ਤੱਕ ਆਪਣੇ ਦੋਵੇਂ ਮੈਚ ਜਿੱਤੇ ਹਨ। ਟੀਮ ਇੰਡੀਆ ਨੇ ਪਹਿਲੀ ਵਾਰ 5 ਵਾਰ ਦੀ ਚੈਂਪੀਅਨ ਟੀਮ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ। ਫਿਰ ਅਫਗਾਨਿਸਤਾਨ 'ਤੇ ਵੱਡੀ ਜਿੱਤ ਦਰਜ ਕੀਤੀ।