ਗਾਇਕ ਕਰਨ ਔਝਲਾ ਪਹੁੰਚਿਆ ਜੇਲ੍ਹ, ਸਹੇੜਿਆ ਨਵਾਂ ਫ਼ਸਾਦ

ਪਾਲੀਵੁੱਡ ਗਾਇਕਾਂ ਅਤੇ ਸਟਾਰਾਂ ਦੀ ਜਿਨੀਂ ਮਸ਼ਹੂਰੀ ਉਹਨਾਂ ਦੇ ਕੰਮਾਂ ਕਰਕੇ ਹੁੰਦੀ ਹੈ ਉਹਨੀ ਹੀ ਮਸ਼ਹੂਰੀ ਉਹਨਾਂ ਦੇ ਨਾਲ ਜੁੜੇ ਵਿਵਾਦਾਂ ‘ਚ ਰਹਿਣ ਨਾਲ ਵੀ ਹੁੰਦੀ ਹੈ | ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਗਾਇਕ ਕਰਨ ਔਜਲਾ ਵਿਵਾਦਾਂ ‘ਚ ਘਿਰ ਗਏ ਹਨ। ਦਰਅਸਲ ਕਰਨ ਔਜਲਾ ਬੀਤੇ ਦਿਨ ਲੁਧਿਆਣਾ ਜੇਲ੍ਹ ‘ਚ ਪਹੁੰਚੇ ਸਨ। ਇਸ ਦੌਰਾਨ ਕਰਨ ਔਜਲਾ ਦੀ ਕੋਈ ਚੈਕਿੰਗ ਨਹੀਂ ਹੋਈ ਅਤੇ ਨਾ ਹੀ ਉਸ ਦਾ ਫੋਨ ਜਮ੍ਹਾ ਕੀਤਾ ਗਿਆ। ਦੱਸ ਦਈਏ ਕਿ ਲੁਧਿਆਣਾ ਜੇਲ੍ਹ ਕਰਨ ਔਜਲਾ ਆਪਣੀਆਂ ਗੱਡੀਆਂ ਦੇ ਕਾਫਲੇ ਨਾਲ ਪਹੁੰਚਿਆ ਸੀ। ਇਸ ਦੌਰਾਨ ਉਹ ਜੇਲ੍ਹ ਦੇ ਸੁਪਰਡੈਂਟ ਦੇ ਕਮਰੇ ‘ਚ ਬੈਠੇ ਸਨ।

Read More : ਸੋਨੂੰ ਸੂਦ ਨੂੰ ਇਕ ਵਾਰ ਫਿਰ ਮਿਲਿਆ ਕੌਮਾਂਤਰੀ ਪੱਧਰ ‘ਤੇ ਐਵਾਰਡ,…

ਜੇਲ੍ਹ ਦੇ ਸੁਪਰਡੈਂਟ ਦਾ ਕਹਿਣਾ ਹੈ ਕਿ ਕਰਨ ਔਜਲਾ ਉਸ ਦੇ ਪੁੱਤਰ ਦਾ ਕਰੀਬੀ ਦੋਸਤ ਹੈ, ਜਿਸ ਕਰਕੇ ਉਸ ਨੂੰ ਰੋਟੀ ‘ਤੇ ਬੁਲਾਇਆ ਸੀ। ਕਰਨ ਔਜਲਾ ਨੂੰ ਬਿਨਾਂ ਕਿਸੇ ਚੈਕਿੰਗ ਦੇ ਜੇਲ੍ਹ ਦੇ ਅੰਦਰ ਲਿਜਾਇਆ ਗਿਆ ਅਤੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਉਥੇ ਹੀ ਇਸ ਮਾਮਲੇ ਦੇ ਭਖਣ ‘ਤੇ ਹੋਰ ਵੀ ਤੱਥ ਸਾਹਮਣੇ ਆ ਰਹਿ ਹਨ , ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਜੇਲ੍ਹ ‘ਚ ਨਸ਼ਾ ਤਸਕਰ ਗੁਰਦੀਪ ਰਾਣੋਂ ਬੰਦ ਹੈ। ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ADGP ਨੇ ਹੁਕਮ ਦਿੱਤੇ ਹਨ ਕਿ ਇਸ ਦੀ ਜਾਂਚ ਹੋਵੇਗੀ।

Hukam Lyrics – Karan Aujla - Lyrics.Red

Read More : ਰੱਬ ਦਾ ਰੇਡੀਓ, ਕੰਗਣਾ ਰਣੌਤ, ਬੀ ਪ੍ਰਾਕ ਦੇ ਨਾਮ ਰਿਹਾ ਨੈਸ਼ਨਲ…
ਦੱਸਣਯੋਗ ਹੈ ਕਿ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ‘ਚ ਗਾਇਕ ਕਰਨ ਔਜਲਾ ਦੇ ਗੱਡੀਆਂ ਦੇ ਕਾਫ਼ਲੇ ਨੂੰ ਇਸ ਤਰ੍ਹਾਂ ਜੇਲ੍ਹ ਕੰਪਲੈਕਸ ‘ਚ ਐਂਟਰੀ ਮਿਲੀ, ਜਿਵੇਂ ਜੇਲ੍ਹ ਦੇ ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਦੀ ਹੈ। ਇਸ ‘ਚ ਕਿਹੜਾ-ਕਿਹੜਾ ਪ੍ਰੋਟੋਕਾਲ ਤੋੜਿਆ ਗਿਆ, ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।Karan Aujla Best Top 5 Punjabi Hit Song & Bio | Hindustan Bollywood
ਦੱਸਿਆ ਜਾਂਦਾ ਹੈ ਕਿ ਜੇਲ੍ਹ ਕੰਪਲੈਕਸ ‘ਚ ਬਿਨਾਂ ਕਿਸੇ ਚੈਕਿੰਗ ਦੇ ਅੰਦਰ ਕਿਸੇ ਨੂੰ ਵੀ ਐਂਟਰੀ ਨਹੀਂ ਦਿੱਤੀ ਜਾਂਦੀ। ਅਜਿਹੀ ਹਾਲਤ ‘ਚ ਗਾਇਕ ਕਰਨ ਔਜਲਾ ਦੇ ਜੇਲ੍ਹ ਕੰਪਲੈਕਸ ‘ਚ ਆਉਣ ਦੀ ਖ਼ਬਰ ਸੁਣਦੇ ਹੀ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਕੋਰੋਨਾ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਨਾਲ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਨਾ ਸਿਰਫ਼ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉੱਡੀਆਂ, ਸਗੋਂ ਜੇਲ੍ਹ ਦਾ ਸੁਰੱਖਿਆ ਸਟਾਫ਼ ਵੀ ਆਪਣੇ ਖ਼ਾਸ ਮਹਿਮਾਨ ਦੇ ਸਵਾਗਤ ‘ਚ ਚੁੱਪ ਰਿਹਾ।