Wed, Apr 24, 2024
Whatsapp

ਹੁਣ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ 6 ਬੱਚੇ ਨਿਕਲੇ ਕੋਰੋਨਾ ਪਾਜ਼ੀਟਿਵ , ਪਿੰਡ 'ਚ ਮਚਿਆ ਹੜਕੰਪ

Written by  Shanker Badra -- August 11th 2021 01:45 PM -- Updated: August 11th 2021 01:59 PM
ਹੁਣ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ 6 ਬੱਚੇ ਨਿਕਲੇ ਕੋਰੋਨਾ ਪਾਜ਼ੀਟਿਵ , ਪਿੰਡ 'ਚ ਮਚਿਆ ਹੜਕੰਪ

ਹੁਣ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ 6 ਬੱਚੇ ਨਿਕਲੇ ਕੋਰੋਨਾ ਪਾਜ਼ੀਟਿਵ , ਪਿੰਡ 'ਚ ਮਚਿਆ ਹੜਕੰਪ

ਟਾਂਡਾ ਉੜਮੁੜ : ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਪੰਜਾਬ ਵਿੱਚ ਭਾਵੇਂ ਸਾਰੇ ਸਕੂਲ ਖੋਲ੍ਹ ਦਿੱਤੇ ਗਏ ਹਨ ਪਰ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਦਾ ਕਹਿਰ ਹੁਣ ਸਕੂਲਾਂ 'ਚ ਦਿਖਾਈ ਦੇਣ ਲੱਗਿਆ ਹੈ। ਸਕੂਲ ਖੁੱਲਿਆ ਅਜੇ ਕੁਝ ਹੀ ਦਿਨ ਹੋਏ ਹਨ ਅਤੇ ਸਕੂਲਾਂ ਵਿਚੋਂ ਵਿਦਿਆਰਥੀ ਕੋਰੋਨਾ ਦੀ ਲਪੇਟ ਵਿਚ ਆਉਣੇ ਸ਼ੁਰੂ ਹੋ ਗਏ ਹਨ। [caption id="attachment_522417" align="aligncenter" width="300"] ਹੁਣ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ 6 ਬੱਚੇ ਨਿਕਲੇ ਕੋਰੋਨਾ ਪਾਜ਼ੀਟਿਵ , ਪਿੰਡ 'ਚ ਮਚਿਆ ਹੜਕੰਪ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਹਾਕੀ ਖਿਡਾਰੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ , ਅੰਮ੍ਰਿਤਸਰ ਏਅਰਪੋਰਟ ਪੁੱਜਣ 'ਤੇ ਹੋਇਆ ਨਿੱਘਾ ਸਵਾਗਤ ਹੁਣ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ 6 ਬੱਚੇ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਪਿੰਡ ਜਾਜਾ ਦੇ ਸਰਕਾਰੀ ਹਾਈ ਸਕੂਲ ਵਿੱਚ ਅੱਜ ਸਰਕਾਰੀ ਹਸਪਤਾਲ ਦੀ ਟੀਮ ਵੱਲੋਂ ਕੀਤੇ ਗਏ ਕੋਰੋਨਾ ਟੈਸਟਾਂ ਦੌਰਾਨ 6 ਵਿਦਿਆਰਥੀਆਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਕਾਰਨ ਬੱਚਿਆਂ ,ਮਾਪਿਆਂ ਅਤੇ ਅਧਿਆਪਕਾਂ ਵਿੱਚ ਹੜਕੰਪ ਮਚ ਗਿਆ ਹੈ। [caption id="attachment_522416" align="aligncenter" width="300"] ਹੁਣ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ 6 ਬੱਚੇ ਨਿਕਲੇ ਕੋਰੋਨਾ ਪਾਜ਼ੀਟਿਵ , ਪਿੰਡ 'ਚ ਮਚਿਆ ਹੜਕੰਪ[/caption] ਐੱਸ.ਐਮ.ਓ. ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਡਾਕਟਰ ਰਵੀ ਕੁਮਾਰ, ਡਾਕਟਰ ਸਰੋਜ, ਚਰਨਜੀਤ ਕੌਰ ਰਜਿੰਦਰ ਸਿੰਘ ਦੀ ਟੀਮ ਨੇ ਸਕੂਲ ਦੇ ਸਟਾਫ਼ ਮੈਂਬਰਾਂ ਅਤੇ 74 ਵਿਦਿਆਰਥੀਆਂ ਦੇ ਰੇਪਿਡ ਟੈਸਟਾਂ ਵਿੱਚੋਂ 6 ਬੱਚਿਆਂ ਦਾ ਟੈਸਟ ਪਾਜ਼ੀਟਿਵ ਨਿਕਲਿਆ ਹੈ। ਸਰਕਾਰੀ ਹਸਪਤਾਲ ਦੀ ਟੀਮ ਨੇ ਦੱਸਿਆ ਕਿ ਅਜੇ ਛੇਵੀਂ ਕਲਾਸ ਦੇ ਵਿਦਿਆਰਥੀਆਂ ਦੇ ਵੀ ਟੈਸਟ ਹੋਣੇ ਬਾਕੀ ਹਨ। [caption id="attachment_522412" align="aligncenter" width="300"] ਹੁਣ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ 6 ਬੱਚੇ ਨਿਕਲੇ ਕੋਰੋਨਾ ਪਾਜ਼ੀਟਿਵ , ਪਿੰਡ 'ਚ ਮਚਿਆ ਹੜਕੰਪ[/caption] ਪਿਛਲੇ ਕਈ ਦਿਨਾਂ ਤੋਂ ਕੋਈ ਵੀ ਪਾਜ਼ੀਟਿਵ ਮਰੀਜ਼ ਸਾਹਮਣੇ ਨਹੀਂ ਆਇਆ ਸੀ ਅਤੇ ਅੱਜ 6 ਵਿਦਿਆਰਥੀਆਂ ਦੇ ਪਾਜ਼ੀਟਿਵ ਆਉਣ ਕਾਰਨ ਫਿਕਰ ਵੱਧ ਗਈ ਹੈ। ਦੱਸ ਦੇਈਏ ਕਿ ਕੱਲ੍ਹ ਲੁਧਿਆਣਾ ਸ਼ਹਿਰ ਦੇ ਨਿਊ ਸੁਭਾਸ਼ ਨਗਰ ਤੋਂ 8 ਅਤੇ ਕੈਲਾਸ਼ ਨਗਰ ਦੇ ਸਰਕਾਰੀ ਹਾਈ ਸਕੂਲ ਵਿੱਚ 13 ਬੱਚੇ ਪਾਜ਼ੀਟਿਵ ਪਾਏ ਗਏ ਹਨ। ਵਿਦਿਆਰਥੀਆਂ ਦੇ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਨੇ ਸਕੂਲ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ। -PTCNews


Top News view more...

Latest News view more...