Advertisment

ਗਵਾਹਾਂ ਨੂੰ ਡਰਾਉਣ-ਧਮਕਾਉਣ ਮਾਮਲੇ ਨੂੰ ਲੈ ਕੇ SKM ਭੜਕਿਆ,  ਤਿੰਨ ਸੂਬਿਆਂ ਦੇ ਕਿਸਾਨ ਆਗੂ ਅੰਬਾਲਾ ਤੋਂ ਹੋਣਗੇ ਰਵਾਨਾ 

author-image
Pardeep Singh
Updated On
New Update
ਗਵਾਹਾਂ ਨੂੰ ਡਰਾਉਣ-ਧਮਕਾਉਣ ਮਾਮਲੇ ਨੂੰ ਲੈ ਕੇ SKM ਭੜਕਿਆ,  ਤਿੰਨ ਸੂਬਿਆਂ ਦੇ ਕਿਸਾਨ ਆਗੂ ਅੰਬਾਲਾ ਤੋਂ ਹੋਣਗੇ ਰਵਾਨਾ 
Advertisment
ਚੰਡੀਗੜ੍ਹ:ਲਖੀਮਪੁਰ ਖੇੜੀ ਮਾਮਲੇ ਦੇ ਗਵਾਹਾਂ ਨੂੰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ  ਨੇ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਇਸ ਦੇ ਲਈ ਚੰਡੀਗੜ੍ਹ ਅਤੇ 3 ਰਾਜਾਂ ਤੋਂ ਕਿਸਾਨ ਆਗੂ 24 ਅਪ੍ਰੈਲ ਨੂੰ ਲਖੀਮਪੁਰ ਖੇੜੀ ਪਹੁੰਚ ਕੇ ਸ਼ਕਤੀ ਪ੍ਰਦਰਸ਼ਨ ਕਰਨਗੇ। ਇਸ ਦੇ ਲਈ ਸਾਰੀਆਂ ਯੂਨੀਅਨਾਂ ਨੂੰ ਘੱਟੋ-ਘੱਟ ਇਕ ਵਾਹਨ ਨਾਲ ਜਾਣ ਲਈ ਕਿਹਾ ਗਿਆ ਹੈ। ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਲਖੀਮਪੁਰ ਖੇੜੀ ਕਾਂਡ ਵਿੱਚ ਬੇਕਸੂਰ ਕਿਸਾਨਾਂ ਨੂੰ ਵਾਹਨਾਂ ਦੀ ਲਪੇਟ ਵਿੱਚ ਲੈ ਲਿਆ ਗਿਆ। ਕਿਸਾਨ ਸ਼ਹੀਦ ਹੋਏ। ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਸਜ਼ਾ ਮਿਲਣੀ ਹੈ। ਇਸ ਕੇਸ ਦੇ ਗਵਾਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਕਿਸਾਨਾਂ ਦਾ ਵਫ਼ਦ ਇਨ੍ਹਾਂ ਗਵਾਹਾਂ ਨੂੰ ਮਿਲਣ ਲਈ ਲਖੀਮਪੁਰ ਖੇੜੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਦੇ ਕਿਸਾਨ ਸ਼ਾਮਿਲ ਹੋਣਗੇ। ਕਿਸਾਨ ਆਗੂ ਮਨਜੀਤ ਰਾਏ ਨੇ ਦੱਸਿਆ ਕਿ ਕਿਸਾਨ ਯੂਨੀਅਨ 24 ਅਪ੍ਰੈਲ ਨੂੰ ਅੰਬਾਲਾ ਦੇ ਜੀ.ਟੀ ਰੋਡ ’ਤੇ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਇਕੱਤਰ ਹੋ ਕੇ ਲਖੀਮਪੁਰ ਖੇੜੀ ਜਾਵੇਗੀ। ਉਨ੍ਹਾਂ ਹੋਰਨਾਂ ਰਾਜਾਂ ਦੇ ਕਿਸਾਨ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਹਰ ਜਥੇਬੰਦੀ ਘੱਟੋ-ਘੱਟ ਇੱਕ ਵਾਹਨ ਲੈ ਕੇ ਇੱਥੇ ਪੁੱਜਣ ਤਾਂ ਜੋ ਸਾਰੇ ਲਖੀਮਪੁਰ ਖੇੜੀ ਜਾ ਸਕਣ।
Advertisment
ਲਖੀਮਪੁਰ ਖੇੜੀ ਹਿੰਸਾ ਮਾਮਲੇ 'ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ। ਉਸ ਨੂੰ ਹਾਲ ਹੀ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ। ਕਿਸਾਨ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਉਸ ਨੇ ਜ਼ਮਾਨਤ ਰੱਦ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਭਲਕੇ ਫਿਰ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ। ਇਹ ਵੀ ਪੜ੍ਹੋ:Ukraine War 53rd Day: ਰੂਸੀ ਫੌਜ ਨੇ ਯੂਕਰੇਨ 'ਚ ਹਵਾਈ ਹਮਲੇ ਕੀਤੇ ਤੇਜ਼, ਅੱਠ ਸ਼ਹਿਰਾਂ ਵਿੱਚ ਕੀਤੀ ਬੰਬਬਾਰੀ publive-image -PTC News-
latest-news punjabi-news skm farmer %e0%a8%97%e0%a8%b5%e0%a8%be%e0%a8%b9%e0%a8%be%e0%a8%82-%e0%a8%a8%e0%a9%82%e0%a9%b0-%e0%a8%a1%e0%a8%b0%e0%a8%be%e0%a8%89%e0%a8%a3-%e0%a8%a7%e0%a8%ae%e0%a8%95%e0%a8%be%e0%a8%89%e0%a8%a3-%e0%a8%ae %e0%a8%a4%e0%a8%bf%e0%a9%b0%e0%a8%a8-%e0%a8%b8%e0%a9%82%e0%a8%ac%e0%a8%bf%e0%a8%86%e0%a8%82-%e0%a8%a6%e0%a9%87-%e0%a8%95%e0%a8%bf%e0%a8%b8%e0%a8%be%e0%a8%a8-%e0%a8%86%e0%a8%97%e0%a9%82-%e0%a8%85
Advertisment

Stay updated with the latest news headlines.

Follow us:
Advertisment