ਕਾਂਗਰਸ ਆਗੂ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਖਿਲਾਫ ਦਰਜ ਹੋਇਆ ਨਵਾਂ ਕੇਸ

Sonia Gandhi' son-in-law Robert Vadra against New case registered
ਕਾਂਗਰਸ ਆਗੂ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਖਿਲਾਫ ਦਰਜ ਹੋਇਆ ਨਵਾਂ ਕੇਸ

ਕਾਂਗਰਸ ਆਗੂ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਖਿਲਾਫ ਦਰਜ ਹੋਇਆ ਨਵਾਂ ਕੇਸ:ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀਆਂ ਮੁਸ਼ਕਿਲਾਂ ਵਧਦੀਆਂ ਹੀ ਜਾ ਰਹੀਆਂ ਹਨ।ਹੁਣ ਰੌਬਰਟ ਵਾਡਰਾ ਨਾਲ ਸਬੰਧਤ ਫਰਮ ਤੇ ਕੁਝ ਹੋਰਨਾਂ ਖ਼ਿਲਾਫ਼ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ (ਈਡੀ) ਕੇਸ ਦਰਜ ਕੀਤਾ ਹੈ।ਇਹ ਨਵਾਂ ਕੇਸ ਸਾਲ 2008 ਵਿੱਚ ਹਰਿਆਣਾ ਦੇ ਗੁੜਗਾਉਂ ਵਿੱਚ ਜ਼ਮੀਨ ਦੀ ਖਰੀਦੋ ਫਰੋਖ਼ਤ ਮੌਕੇ ਵਿੱਤੀ ਤੇ ਹੋਰ ਬੇਨਿਯਮੀਆਂ ਨਾਲ ਸਬੰਧਤ ਹੈ।

Sonia Gandhi' son-in-law Robert Vadra against New case registered
ਕਾਂਗਰਸ ਆਗੂ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਖਿਲਾਫ ਦਰਜ ਹੋਇਆ ਨਵਾਂ ਕੇਸ

ਅਧਿਕਾਰੀਆਂ ਮੁਤਾਬਕ ਕੇਂਦਰੀ ਜਾਂਚ ਏਜੰਸੀ ਨੇ ਪੀਐਮਐਲਏ ਤਹਿਤ ਅਪਰਾਧਿਕ ਐਫਆਈਆਰ ਦਰਜ ਕੀਤੀ ਹੈ।ਈਡੀ ਨੇ ਪਿਛਲੇ ਸਾਲ ਦਸੰਬਰ ਵਿੱਚ ਵਾਡਰਾ ਨਾਲ ਸਬੰਧਤ ਤਿੰਨ ਲੋਕਾਂ ਦੇ ਘਰਾਂ ਤੇ ਦਫ਼ਤਰਾਂ ‘ਤੇ ਛਾਪੇਮਾਰੀ ਮਗਰੋਂ ਨਵਾਂ ਕੇਸ ਦਰਜ ਕੀਤਾ ਹੈ।ਇਸ ਕੇਸ ਵਿੱਚ ਲਾਏ ਨਵੇਂ ਦੋਸ਼ ਹਰਿਆਣਾ ਪੁਲੀਸ ਵੱਲੋਂ ਪਿਛਲੇ ਸਾਲ ਸਤੰਬਰ ਵਿੱਚ ਦਰਜ ਐਫਆਈਆਰ ‘ਤੇ ਆਧਾਰਿਤ ਹਨ।

Sonia Gandhi' son-in-law Robert Vadra against New case registered
ਕਾਂਗਰਸ ਆਗੂ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਖਿਲਾਫ ਦਰਜ ਹੋਇਆ ਨਵਾਂ ਕੇਸ

ਇਸ ਦੌਰਾਨ ਰੌਬਰਟ ਵਾਡਰਾ ਦੇ ਕਥਿਤ ਨੇੜਲੇ ਸਾਥੀ ਮਨੋਜ ਅਰੋੜਾ, ਜਿਸ ਖਿਲਾਫ਼ ਈਡੀ ਵੱਲੋਂ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।ਦਿੱਲੀ ਦੀ ਅਦਾਲਤ ਵਿੱਚ ਪਹੁੰਚ ਕਰਦਿਆਂ ਕਾਲੇ ਧਨ ਨੂੰ ਸਫ਼ੇਦ ਬਣਾਉਣ ਦੇ ਮਾਮਲੇ ਵਿੱਚ ਪੇਸ਼ਗੀ ਜ਼ਮਾਨਤ ਮੰਗੀ ਹੈ।

Sonia Gandhi' son-in-law Robert Vadra against New case registered
ਕਾਂਗਰਸ ਆਗੂ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਖਿਲਾਫ ਦਰਜ ਹੋਇਆ ਨਵਾਂ ਕੇਸ

ਦੱਸ ਦੇਈਏ ਕਿ 2008 ਵਿਚ ਵੀ ਰੌਬਰਟ ਵਾਡਰਾ ਖਿਲਾਫ ਗੁੜਗਾਉਂ ਜ਼ਮੀਨ ਡੀਲ ਮਾਮਲੇ ‘ਚ ਮਾਮਲਾ ਦਰਜ ਹੋਇਆ ਸੀ।ਉਸ ਸਮੇਂ ਸੁਰਿੰਦਰ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜ਼ਮੀਨ ਦੇ ਸੌਦੇ ਵਿਚ ਬੇਨਿਯਮੀਆਂ ਦਾ ਦੋਸ਼ ਲਗਾਇਆ ਸੀ।ਉਨ੍ਹਾਂ ਨੇ ਦੱਸਿਆ ਸੀ ਕਿ 2008 ਵਿਚ ਵਾਡਰਾ ਦੀ ਕੰਪਨੀ ਸਕੈਲਾਈਟ ਹੋਸਪਿਟੈਲਿਟੀ ਨੇ ਸ਼ਿਕੋਹਪੁਰ ਪਿੰਡ ਵਿਚ 3.5 ਏਕੜ ਜ਼ਮੀਨ ਨੂੰ ਡੀ.ਐਲ.ਐਫ. ਨੂੰ ਮੌਜੂਦਾ ਰੇਟ ਨਾਲੋਂ ਬਹੁਤ ਜ਼ਿਆਦਾ ਕੀਮਤ ‘ਤੇ ਵੇਚ ਦਿੱਤਾ ਸੀ।
-PTCNews