Sat, May 11, 2024
Whatsapp

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਅਮਰੀਕਨ ਕੁੜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬਣਾਈ ਪੇਂਟਿੰਗ

Written by  Shanker Badra -- December 20th 2019 06:26 PM
ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਅਮਰੀਕਨ ਕੁੜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬਣਾਈ ਪੇਂਟਿੰਗ

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਅਮਰੀਕਨ ਕੁੜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬਣਾਈ ਪੇਂਟਿੰਗ

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਅਮਰੀਕਨ ਕੁੜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬਣਾਈ ਪੇਂਟਿੰਗ:ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੁਨੀਆ ਭਰ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ 'ਚ ਸੰਗਤਾਂ ਆਉਂਦੀਆਂ ਹਨ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਬਹੁਤ ਪ੍ਰਭਾਵਿਤ ਹੁੰਦੇ ਹਨ ਅਤੇ ਇਸ ਅਦਭੁੱਤ ਨਜ਼ਾਰੇ ਨੂੰ ਆਪਣੇ ਮੋਬਾਈਲ ਕੈਮਰਿਆਂ 'ਚ ਕੈਦ ਕਰਕੇ ਸਦੀਵੀ ਯਾਦਗਾਰ ਦੇ ਤੌਰ 'ਤੇ ਆਪਣੇ ਨਾਲ ਲੈ ਕੇ ਜਾਂਦੇ ਹਨ। [caption id="attachment_371434" align="aligncenter" width="300"]Sri Darbar Sahib Visiting American Girl Painting by Sri Harimandir Sahib Amritsa ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਅਮਰੀਕਨ ਕੁੜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬਣਾਈ ਪੇਂਟਿੰਗ[/caption] ਇਸ ਦੌਰਾਨ ਅਮਰੀਕਾ ਤੋਂ ਆਈ ਸ਼ਨਾਏ ਰਾਬਰਟ (Shanae Robert ) ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਇਨ੍ਹੀ ਪ੍ਰਭਾਵਿਤ ਹੋਈ ਕਿ ਉਸਨੇ ਸ੍ਰੀ ਹਰਿਮੰਦਰ ਸਾਹਿਬ ਦੀ ਮੌਕੇ 'ਤੇ ਪੇਂਟਿੰਗ ਤਿਆਰ ਕਰ ਦਿੱਤੀ। ਸਚਖੰਡ ਦੇ ਸੁਨਹਿਰੀ ਮੁਜੱਸਮੇ ਅਲੌਕਿਕ ਨਜ਼ਾਰੇ ਨਾਲ ਆਨੰਦਿਤ ਹੋਈ ਸ਼ੇਨ ਰੌਬਰਟ ਨੇ ਉਸੇ ਵੇਲੇ ਪਰਿਕਰਮਾ 'ਚ ਬੈਠ ਕੇ ਲਗਭਗ 2 ਘੰਟੇ 'ਚ ਇਕ ਪੇਂਟਿੰਗ ਤਿਆਰ ਕੀਤੀ ਤਾਂ ਜੋ ਇਕ ਯਾਦਗਾਰ ਦੇ ਤੌਰ 'ਤੇ ਇਸ ਨੂੰ ਆਪਣੇ ਨਾਲ ਲਿਜਾ ਸਕੇ ਅਤੇ ਆਪਣੇ ਪਰਿਵਾਰ ਨੂੰ ਵੀ ਦਿਖਾ ਸਕੇ। [caption id="attachment_371435" align="aligncenter" width="300"]Sri Darbar Sahib Visiting American Girl Painting by Sri Harimandir Sahib Amritsa ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਅਮਰੀਕਨ ਕੁੜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬਣਾਈ ਪੇਂਟਿੰਗ[/caption] ਇਸ ਨੂੰ ਹਮੇਸ਼ਾ ਇਕ ਸਕੂਨ ਪ੍ਰਦਾਨ ਕਰਨ ਵਾਲੀ ਯਾਦਗਾਰ ਦੇ ਤੌਰ 'ਤੇ ਸੰਭਾਲ ਕੇ ਰੱਖ ਸਕੇ। ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਇਸ ਅਮਰੀਕਨ ਕੁੜੀ ਨੇ ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਨਜ਼ਾਰਾ ਦੇਖ ਕੇ ਉਸ ਨੂੰ ਬਹੁਤ ਸਕੂਨ ਮਿਲਿਆ ਹੈ ਤੇ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹੈ ਕਿ ਉਸ ਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਹੈ। -PTCNews


Top News view more...

Latest News view more...