ਰੀਅਲ ਇਸਟੇਟ ਕਾਰੋਬਾਰੀਆਂ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਵਿੱਢਿਆ ਸੰਘਰਸ਼
ਉਨ੍ਹਾਂ ਨੇ ਕਿਹਾ ਹੈ ਕਿ ਪ੍ਰਾਪਰਟੀ ਲਈ ਐਨ ਓ ਸੀ ਬੰਦ ਕਰਨ ਤੇ ਕੁਲੈਕਟਰ ਰੇਤ ਵਧਾਉਣ ਨਾਲ ਨਵੀਆਂ ਉਸਾਰੀਆਂ ਲਗਭਗ ਬੰਦ ਹੋ ਚੁੱਕੀਆਂ ਹਨ ਅਤੇ ਇਸ ਕਿੱਤੇ ਨਾਲ ਜੁੜੇ ਲੱਖਾਂ ਲੋਕ ਭੁੱਖੇ ਮਰਨ ਲਈ ਮਜਬੂਰ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਰੀਅਲ ਇਸਟੇਟ ਲਈ ਨਵੀਂ ਨੀਤੀ ਬਣਾਉਣੀ ਚਾਹੀਦੀ ਹੈ।
ਓਧਰ ਲੇਬਰ ਦਾ ਕਹਿਣਾ ਹੈ ਕਿ ਰੇਤੇ ਦੇ ਭਾਅ ਵੱਧਣ ਕਾਰਨ ਆਮ ਆਦਮੀ ਪਰੇਸ਼ਾਨ ਹੋਇਆ ਹੈ ਅਤੇ ਨਵੇਂ ਘਰਾਂ ਦੀ ਉਸਾਰੀ ਵਿੱਚ ਵੱਡੀ ਗਿਰਾਵਟ ਆਈ ਹੈ ਜਿਸ ਕਾਰਨ ਲੇਬਰ ਨੂੰ ਕੰਮ ਨਹੀਂ ਮਿਲ ਰਿਹਾ ਹੈ। ਇਸ ਮੌਕੇ ਕਿਰਤੀ ਧੀਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਸਾਰਾ ਦਿਨ ਲੇਬਰ ਮੰਡੀ ਵਿੱਚ ਖੜ੍ਹੇ ਰਹਿੰਦੇ ਹਾਂ ਪਰ ਕੋਈ ਕੰਮ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਸਾਰਾ ਕੰਮ ਖਤਮ ਕਰ ਦਿੱਤਾ ਹੈ।
ਦੱਸ ਦੇਈਏ ਕਿ ਬੀਤੀ ਦਿਨੀਂ ਲੁਧਿਆਣਾ ਵਿੱਚ ਸਾਰੀਆਂ ਤਹਿਸੀਲਾਂ ਦੇ ਬਾਹਰ ਕਲੋਨਾਈਜ਼ਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਮੌਕੇ ਕਲੋਨਾਈਜ਼ਰਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਲੋਨਾਈਜ਼ਰਾਂ ਨੇ ਕਿਹਾ ਕਿ ਬਿਨ੍ਹਾ ਐਨਓਸੀ ਦੇ ਰਜਿਸਟਰੀ ਨਾ ਹੋਣ ਕਾਰਨ ਉਹ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 418 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ
-PTC News