Sat, May 11, 2024
Whatsapp

ਸ਼੍ਰੋਮਣੀ ਅਕਾਲੀ ਦਲ ਪਹਿਲੀ ਅਪ੍ਰੈਲ ਤੋਂ ਹਫ਼ਤਾ ਲੰਬੀ ਮੈਂਬਰਸ਼ਿਪ ਮੁਹਿੰਮ ਕਰੇਗਾ ਸ਼ੁਰੂ

Written by  Jashan A -- March 23rd 2019 06:59 PM
ਸ਼੍ਰੋਮਣੀ ਅਕਾਲੀ ਦਲ ਪਹਿਲੀ ਅਪ੍ਰੈਲ ਤੋਂ ਹਫ਼ਤਾ ਲੰਬੀ ਮੈਂਬਰਸ਼ਿਪ ਮੁਹਿੰਮ ਕਰੇਗਾ ਸ਼ੁਰੂ

ਸ਼੍ਰੋਮਣੀ ਅਕਾਲੀ ਦਲ ਪਹਿਲੀ ਅਪ੍ਰੈਲ ਤੋਂ ਹਫ਼ਤਾ ਲੰਬੀ ਮੈਂਬਰਸ਼ਿਪ ਮੁਹਿੰਮ ਕਰੇਗਾ ਸ਼ੁਰੂ

ਸ਼੍ਰੋਮਣੀ ਅਕਾਲੀ ਦਲ ਪਹਿਲੀ ਅਪ੍ਰੈਲ ਤੋਂ ਹਫ਼ਤਾ ਲੰਬੀ ਮੈਂਬਰਸ਼ਿਪ ਮੁਹਿੰਮ ਕਰੇਗਾ ਸ਼ੁਰੂ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੱਸਿਆ ਕਿ ਪਾਰਟੀ ਵੱਲੋਂ ਪਹਿਲੀ ਅਪ੍ਰੈਲ ਤੋਂ ਇੱਕ ਹਫਤਾ ਲੰਬੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ਦੌਰਾਨ ਪਾਰਟੀ ਦਫ਼ਤਰ ਦੇ ਅਹੁਦੇਦਾਰ ਰਾਜ ਭਰ ਵਿਚ ਜਾ ਕੇ ਨਵੇਂ ਮੈਂਬਰਾਂ ਦੀ ਭਰਤੀ ਕਰਨਗੇ। ਇੱਥੇ ਇੱਕ ਪਾਰਟੀ ਮੀਟਿੰਗ ਦੌਰਾਨ ਇਸ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦਫ਼ਤਰ ਦੇ ਸਾਰੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਮੈਂਬਰਸ਼ਿਪ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਘਰ ਘਰ ਜਾਣ। ਉਹਨਾਂ ਕਿਹਾ ਕਿ ਉਹ ਖੁਦ ਵੀ ਇਸ ਮੁਹਿੰਮ ਵਿਚ ਭਾਗ ਲੈਣਗੇ ਅਤੇ ਜਲਾਲਾਬਾਦ ਵਿਚ ਨਵੇਂ ਮੈਬਰਾਂ ਦੀ ਭਰਤੀ ਕਰਨਗੇ।ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਉਹ ਆ ਰਹੀਆਂ ਲੋਕ ਸਭਾ ਚੋਣਾਂ ਵਾਸਤੇ ਪਾਰਟੀ ਦੀ ਚੋਣ ਮੁਹਿੰਮ ਲਈ 31 ਮਾਰਚ ਤੋਂ ਜਨਤਕ ਰੈਲੀਆਂ ਨੂੰ ਸੰਬੋਧਨ ਕਰਨਗੇ। [caption id="attachment_273398" align="aligncenter" width="300"]sad ਸ਼੍ਰੋਮਣੀ ਅਕਾਲੀ ਦਲ ਪਹਿਲੀ ਅਪ੍ਰੈਲ ਤੋਂ ਹਫ਼ਤਾ ਲੰਬੀ ਮੈਂਬਰਸ਼ਿਪ ਮੁਹਿੰਮ ਕਰੇਗਾ ਸ਼ੁਰੂ[/caption] ਉਹਨਾਂ ਕਿਹਾ ਕਿ 31 ਮਾਰਚ ਨੂੰ ਉਹ ਰੋਪੜ, ਗੜਸ਼ੰਕਰ ਅਤੇ ਬਲਾਚੌਰ ਵਿਖੇ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਬਾਕੀ ਬਚਦੇ ਉਮੀਦਵਾਰਾਂ ਦੀ ਸੂਚੀ ਇੱਕ ਹਫ਼ਤੇ ਵਿਚ ਜਾਰੀ ਕਰ ਦਿੱਤੀ ਜਾਵੇਗੀ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਦਾ 'ਵਰਕਰਾਂ ਨਾਲ ਮਿਲਣੀ' ਲਗਭਗ ਸਮਾਪਤ ਹੋਣ ਕੰਢੇ ਹਨ, ਜਿਸ ਦੌਰਾਨ ਉਹਨਾਂ ਨੇ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਦੌਰਾਨ 90 ਹਲਕਿਆਂ ਅੰਦਰ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ ਹੈ। ਹੋਰ ਪੜ੍ਹੋ:ਸਾਊਦੀ ਅਰਬ ਵਿਚ ਫਸੇ ਪੰਜਾਬੀ ਕਾਮਿਆਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਅੱਗੇ ਆਈ: ਹਰਸਿਮਰਤ ਬਾਦਲ ਉਹਨਾਂ ਕਿਹਾ ਕਿ ਵਰਕਰ ਬਹੁਤ ਹੀ ਉਤਸ਼ਾਹ ਵਿਚ ਹਨ ਅਤੇ ਇਸ ਭ੍ਰਿਸ਼ਟ ਅਤੇ ਨਿਕੰਮੀ ਕਾਂਗਰਸ ਸਰਕਾਰ ਨੂੰ ਕਰੜੇ ਹੱਥੀਂ ਲੈਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਮੈਂ ਜਿੱਥੇ ਵੀ ਗਿਆ, ਵਰਕਰਾਂ ਨੇ ਦੱਸਿਆ ਕਿ ਲੋਕ ਕਾਂਗਰਸ ਸਰਕਾਰ ਵੱਲੋਂ ਕੀਤੀ ਵਾਅਦਾ ਖ਼ਿਲਾਫੀ ਲਈ ਇਸ ਨੂੰ ਕਰਾਰਾ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। [caption id="attachment_273399" align="aligncenter" width="300"]sad ਸ਼੍ਰੋਮਣੀ ਅਕਾਲੀ ਦਲ ਪਹਿਲੀ ਅਪ੍ਰੈਲ ਤੋਂ ਹਫ਼ਤਾ ਲੰਬੀ ਮੈਂਬਰਸ਼ਿਪ ਮੁਹਿੰਮ ਕਰੇਗਾ ਸ਼ੁਰੂ[/caption] ਲੋਕ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਨਿਕੰਮੀ ਸਰਕਾਰ ਦੀ ਤੁਲਨਾ ਪਰਕਾਸ਼ ਸਿੰਘ ਬਾਦਲ ਦੀ ਲੋਕ ਪੱਖੀ ਲੀਡਰਸ਼ਿਪ ਨਾਲ ਕਰ ਰਹੇ ਹਨ, ਜਦੋ ਸਮਾਜ ਦੇ ਹਰ ਵਰਗ ਨੂੰ ਲਾਭ ਮਿਲਦਾ ਸੀ। ਉਹਨਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਕਾਂਗਰਸ ਨੂੰ ਲੋਕਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੂਰੇ ਸੂਬੇ ਅੰਦਰ,ਖਾਸ ਕਰਕੇ ਮੁੱਖ ਮੰਤਰੀ ਦੇ ਜ਼ੱਦੀ ਸ਼ਹਿਰ ਪਟਿਆਲਾ ਵਿਚ ਇਸ ਦੀ ਲੋਕਪ੍ਰਿਅਤਾ ਬਿਲਕੁੱਲ ਥੱਲੇ ਜਾ ਡਿੱਗੀ ਹੈ। -PTC News


Top News view more...

Latest News view more...