ਸੁਖਬੀਰ ਸਿੰਘ ਬਾਦਲ ਨੇ ਅੱਜ ਦੋਆਬੇ ਵਿੱਚ 4 ਥਾਵਾਂ 'ਤੇ ਨਾਜ਼ਾਇਜ਼ ਮਾਈਨਿੰਗ ਦਾ ਕੀਤਾ ਪਰਦਾਫਾਸ਼

By Shanker Badra - July 03, 2021 2:07 pm

ਮੁਕੇਰੀਆਂ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਮਾਈਨਿੰਗ ਮਾਫੀਆ 'ਤੇ ਇੱਕ ਵਾਰ ਫ਼ਿਰ ਹੱਲਾ ਬੋਲਿਆ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਬਿਆਸ ਤੋਂ ਬਾਅਦ ਅੱਜ ਮੁਕੇਰੀਆਂ ਇਲਾਕੇ ਵਿੱਚ ਨਜਾਇਜ਼ ਮਾਈਨਿੰਗ (illegal mining )ਵਾਲੀਆਂ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਕੈਪਟਨ ਨੂੰ ਅੜ੍ਹੇ ਹੱਥੀ ਲਿਆ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਦੋਆਬੇ ਵਿੱਚ 4 ਥਾਵਾਂ 'ਤੇ ਲਾਈਵ ਰੇਡ ਕਰਕੇ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਅੱਜ ਹੁਸ਼ਿਆਰਪੁਰ ਜ਼ਿਲ੍ਹੇ ਮੁਕੇਰੀਆਂ (Mukerian ) , ਹਾਜ਼ੀਪੁਰ (Hazipur ), ਸੰਧਵਾਲ (Sandhwal ) ਅਤੇ ਤਲਵਾੜਾ (Talwara )'ਚ ਛਾਪਾ ਮਾਰਿਆ ਹੈ।

ਸੁਖਬੀਰ ਸਿੰਘ ਬਾਦਲ ਨੇ ਅੱਜ ਦੋਆਬੇ ਵਿੱਚ 4 ਥਾਵਾਂ 'ਤੇ ਨਾਜ਼ਾਇਜ਼ ਮਾਈਨਿੰਗ ਦਾ ਕੀਤਾ ਪਰਦਾਫਾਸ਼

ਪੜ੍ਹੋ ਹੋਰ ਖ਼ਬਰਾਂ : ਆਮਿਰ ਖਾਨ ਅਤੇ ਕਿਰਨ ਰਾਓ ਵੱਲੋਂ ਅਲੱਗ ਹੋਣ ਦਾ ਫ਼ੈਸਲਾ , ਵਿਆਹ ਦੇ 15 ਸਾਲਾਂ ਬਾਅਦ ਲੈਣਗੇ ਤਲਾਕ

ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਮੁਕੇਰੀਆਂ ਦੇ ਆਸ -ਪਾਸ ਦੇ ਪਿੰਡਾਂ 'ਚ ਮੰਤਰੀਆਂ ਦੀ ਸ਼ੈਅ 'ਤੇ ਨਾਜ਼ਾਇਜ਼ ਮਾਈਨਿੰਗ ਹੋ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ , ਸੁਖ ਸਰਕਾਰੀਆਂ ਤੇ ਡੀ.ਜੀ.ਪੀ. ਦੀ ਸ਼ਹਿ 'ਤੇ ਨਾਜਾਇਜ਼ ਮਾਈਨਿੰਗ ਕੀਤੇ ਜਾਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਤਲਵਾੜਾ 'ਚ ਕਾਂਗਰਸੀ ਵਿਧਾਇਕ ਦਰਸ਼ਨ ਬਰਾੜ ਨਾਜਾਇਜ਼ ਮਾਈਨਿੰਗ' ਕਰਵਾ ਰਿਹੈ ਹੈ ਕਿਉਂਕਿ ਕਾਨੂੰਨ ਮੁਤਾਬਿਕ-ਨਹਿਰ ਕੰਢੇ ਮਾਈਨਿੰਗ' ਨਹੀਂ ਹੋ ਸਕਦੀ।

ਸੁਖਬੀਰ ਸਿੰਘ ਬਾਦਲ ਨੇ ਅੱਜ ਦੋਆਬੇ ਵਿੱਚ 4 ਥਾਵਾਂ 'ਤੇ ਨਾਜ਼ਾਇਜ਼ ਮਾਈਨਿੰਗ ਦਾ ਕੀਤਾ ਪਰਦਾਫਾਸ਼

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਐੱਸ.ਐੱਸ.ਪੀ. ਤ੍ਰਿਪਤ ਰਜਿੰਦਰ ਬਾਜਵਾ ਦਾ ਰਿਸ਼ਤੇਦਾਰ ਹੈ ,ਜਿਸ ਕਰਕੇ ਇਹ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਗੁੰਡਾ ਟੈਕਸ ਵਸੂਲਣ ਦੇ ਵੀ ਇਲਜ਼ਾਮ ਲਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸੀਆਂ ਆਗੂਆਂ 'ਤੇ ਨਾਜਾਇਜ਼ ਮਾਈਨਿੰਗ ਨਾਲ ਇੱਕ ਹਜ਼ਾਰ ਕਰੋੜ ਦਾ ਘੁਟਾਲਾ ਕਰਨ ਦੇ ਇਲਜ਼ਾਮ ਲਾਏ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਝੂਠ ਦਾ ਪਰਦਾਫਾਸ਼ ਕਰਦਾ ਰਹਾਂਗਾ, ਜਿੰਨੇ ਮਰਜ਼ੀ ਦਰਜ ਹੋਣ ਪਰਚੇ। ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਤੇ ਵਿਧਾਇਕਾਂ ਖਿਲਾਫ ਕਾਰਵਾਈ ਥਾਂ ਉਨ੍ਹਾਂ ਨੂੰ ਕਲੀਨ ਚਿੱਟ ਦੇ ਰਹੇ ਹਨ।

ਸੁਖਬੀਰ ਸਿੰਘ ਬਾਦਲ ਨੇ ਅੱਜ ਦੋਆਬੇ ਵਿੱਚ 4 ਥਾਵਾਂ 'ਤੇ ਨਾਜ਼ਾਇਜ਼ ਮਾਈਨਿੰਗ ਦਾ ਕੀਤਾ ਪਰਦਾਫਾਸ਼

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਕਾਰਨ ਇਲਾਕੇ 'ਚ ਵੱਡੀ ਪੱਧਰ 'ਤੇ ਵਾਹੀਯੋਗ ਜ਼ਮੀਨ ਤਬਾਹ ਹੋਈ ਹੈ। ਉਨ੍ਹਾਂ ਕਿਹਾ ਕਿ '200 ਫੁੱਟ ਤੋਂ ਵੱਧ ਮਾਈਨਿੰਗ ਕਰਕੇ ਕਾਨੂੰਨ ਦੀਆਂ ਉਡਾਈਆਂ ਧੱਜੀਆਂ' ਗਈਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾ ਸੁਖਬੀਰ ਸਿੰਘ ਬਾਦਲ ਨੇ ਬਿਆਸ ਦਰਿਆ ਵਿਚ ਛਾਪੇਮਾਰੀ ਕੀਤੀ ਸੀ ਤੇ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਮਾਈਨਿੰਗ ਨੂੰ ਜਾਇਜ ਦੱਸਦਿਆ ਕਲੀਨ ਚਿੱਟ ਦੇ ਦਿੱਤੀ ਸੀ। ਇੱਥੋਂ ਤੱਕ ਕੇ ਸੁਖਬੀਰ ਸਿੰਘ ਬਾਦਲ ਸਮੇਤ ਕਈ ਲੋਕਾਂ 'ਤੇ ਮਾਮਲੇ ਵੀ ਦਰਜ ਕਰਵਾਏ ਗਏ ਸਨ।

ਸੁਖਬੀਰ ਸਿੰਘ ਬਾਦਲ ਨੇ ਅੱਜ ਦੋਆਬੇ ਵਿੱਚ 4 ਥਾਵਾਂ 'ਤੇ ਨਾਜ਼ਾਇਜ਼ ਮਾਈਨਿੰਗ ਦਾ ਕੀਤਾ ਪਰਦਾਫਾਸ਼

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਹੁਣ ਐਤਵਾਰ ਦਾ ਲੌਕਡਾਊਨ ਖ਼ਤਮ , ਸਾਰੀਆਂ ਦੁਕਾਨਾਂ, ਰੈਸਟੋਰੈਂਟਾਂ ਆਦਿ ਨੂੰ ਖੋਲ੍ਹਣ ਦੀ ਦਿੱਤੀ ਆਗਿਆ

ਇਸ ਦੌਰਾਨ ਸਿੰਧਵਾਲ ਪਿੰਡ ਦੀ ਬਜ਼ੁਰਗ ਬੀਬੀ ਸੁਰਿੰਦਰ ਦੇਵੀ ਵੱਲੋਂ ਸੁਖਬੀਰ ਸਾਹਮਣੇ ਰੋਣਾ ਰੌਂਦੇ ਹੋਏ ਕਿਹਾ ਕਿ ਮੇਰੀ 25 ਏਕੜ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਗਿਆ ਹੈ ਤੇ ਮੈਂ ਸਬੰਧ 'ਚ ਇਕੱਠੀ ਨੇ ਧਰਨੇ ਵੀ ਦਿੱਤੇ ਹਨ। ਉਨ੍ਹਾਂ ਨੇ ਦੱਸਿਆ ਕਿ ਡੀ.ਐੱਸ.ਡੀ. ਐੱਮ ਨੂੰ ਵੀ ਮਿਲੀ ਪਰ ਮੇਰੀ ਕਿਧਰੇ ਵੀ ਸੁਣਵਾਈ ਨਹੀਂ ਹੋਈ। ਬੀਬੀ ਨੇ ਕਿਹਾ ਕਿ ਇਸ ਸਬੰਧ 'ਚ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ। ਉਨ੍ਹਾਂ ਕੋਲ ਹਰ ਚੀਜ਼ ਦਾ ਰਿਕਾਰਡ ਹੈ।
-PTCNews

adv-img
adv-img