'ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਦਰਵਾਜ਼ੇ ਸਭ ਲਈ ਹਨ ਖੁਲ੍ਹੇ'
26 ਜਨਵਰੀ ਦਿੱਲੀ ਵਿਖੇ ਹੋਈ ਟਰੈਕਟਰ ਪਰੇਡ ਤੋਂ ਬਾਅਦ ਜੋ ਲਾਲ ਕਿਲ੍ਹੇ ਦੀ 'ਚ ਜੋ ਹਿੰਸਾ ਵਾਪਰੀ ਉਸਤੋਂ ਬਾਅਦ ਹੁਣ ਤੱਕ ਸੈਂਕੜੇ ਕਿਸਾਨ ਲਾਪਤਾ ਹੋ ਗਏ ਸਨ। ਇਸ ਦੌਰਾਨ ਕੁਝ ਕਿਸਾਨ ਜ਼ਖਮੀ ਵੀ ਹੋਏ , ਇਸ ਤਹਿਤ ਹੁਣ ਉਹਨਾਂ ਕਿਸਾਨਾਂ ਨੂੰ ਸਮਰਥਨ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੱਥ ਅੱਗੇ ਵਧਾਇਆ ਗਿਆ ਤੇ ਇਸ ਦੇ ਲਈ ਝਰ ਪੱਖੋਂ ਮਦਦ ਦਾ ਐਲਾਨ ਕੀਤਾ ਗਿਆ ਹੈ , ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿਚ ਉਹਨਾਂ ਕਿਸਾਨ ਪਰੇਡ ਦੌਰਾਨ ਲਾਪਤਾ ਹੋਏ ਨੌਜਵਾਨਾਂ ਦੇ ਨਾਵਾਂ ਦਾ ਐਲਾਨ ਕੀਤਾ।
ਪੜ੍ਹੋ ਹੋਰ ਖ਼ਬਰਾਂ : Budget 2021 : ਵਿੱਤ ਮੰਤਰੀ ਨਿਰਮਲਾ ਸੀਤਰਾਮਨ ਅੱਜ ਪੇਸ਼ ਕਰਨਗੇ ਸਾਲ 2021 ਦਾ ਪਹਿਲਾ ਬਜਟ
ਖੋਲ੍ਹਿਆ ਗਿਆ ਹੈਲਪ ਲਾਈਨ ਦਫ਼ਤਰ ਵੀ ਖੋਲ੍ਹਿਆ ਗਿਆ ਹੈ ਇਸ ਦੇ ਨਾਲ ਹੀ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਹਨ। ਇਹ ਨੰਬਰ ਹਨ ਜਗਦੀਪ ਕਾਹਲੋਂ ਦਾ 9310510640, ਦੂਜਾ ਨੰਬਰ ਜਸਵਿੰਦਰ ਸਿੰਘ ਜੋਲੀ 9899100001 ਜਾਰੀ ਕੀਤੇ ਹਨ। ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰਕਾਬਗੰਜ ਗੁਰੂਘਰ ਵਿਚ ਮੈਡੀਕਲ ਸਹਾਇਤਾ ਸ਼ੁਰੂ ਕੀਤੀ ਗਈ ਹੈ।
ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਗਿਆ ਕਿ ਉਹ ਸਮਝਦੇ ਹਨ ਕਿ ਕਸੀਏ ਦੇ ਘਰ ਦਾ ਜੀਅ ਕਹੋ ਜਾਵੇ ਤਾਂ ਕਿਵੇਂ ਮਹਿਸੂਸ ਹੁੰਦਾ ਹੈ , ਸਾਰੇ ਸਾਡੇ ਆਪਣੇ ਹੀ ਹਨ, ਅਤੇ ਆਪਣੀਆਂ ਦੀ ਮਦਦ ਲਈ ਅਕਾਲੀ ਦਲ ਹਮੇਸ਼ਾ ਅੱਗੇ ਰਹੇਗਾ , ਇਸ ਦੇ ਨਾਲ ਹੀ ਕਿਸੇ ਵੀ ਕਾਨੂੰਨ ਮਦਦ ਦੀ ਲੋੜ ਹੋਵੇ ਤਾਂ ਵੀ ਅਕਾਲੀ ਦਲ ਮਦਦ ਕਰੇਗਾ, ਵਕੀਲ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਹਈਆਂ ਕਰਵਾਏ ਜਾਣਗੇ।
ਪੜ੍ਹੋ ਹੋਰ ਖ਼ਬਰਾਂ :ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੂਜੀ ਵਾਰ ਬਣੇ ਪਿਤਾ, ਘਰ ਹੋਇਆ ਪੁੱਤਰ ਦਾ ਜਨਮ