ਕਾਂਗਰਸੀ ਆਗੂਆਂ ਲਈ ਹਾਲੈਂਡ ਤੋਂ ਦਿੱਤੀ ਗਈ 50-50 ਲੱਖ ਦੀ 'ਸੁਪਾਰੀ', ਮਾਮਲੇ 'ਚ ਆਇਆ NRIs ਤੇ ਗੈਂਗਸਟਰਾਂ ਦਾ ਨਾਮ
Supari killing from Holland for Punjab congress leaders: ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਅਨੁਸਾਰ ਬਲਕਾ ਕਾਂਗਰਸ ਮੋਗਾ ਦੇ ਪ੍ਰਧਾਨ ਅਤੇ ਸਾਬਕਾ ਸਰਪੰਚ ਹਰਭਜਨ ਸਿੰਘ ਅਤੇ ਹਾਲੈਂਡ ਤੋਂ ਦੇਸ਼ ਆਏ ਗਗਨਦੀਪ ਸਿੰਘ ਨੂੰ ਮਾਰਨ ਲਈ 50-50 ਲੱਖ ਰੁਪਏ ਦੀ ਸੁਪਾਰੀ ਦਿੱਤੀ ਗਈ ਹੈ।
ਇਸ ਮਾਮਲੇ ਸੰਬੰਧੀ ਥਾਣਾ ਨਵੀਂ ਬਰਾਦਰੀ, ਜਲੰਧਰ ੱਿਵਖੇ ਐਨਆਰਆਈਜ਼ ਸਮੇਤ ਕਈਆਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹਨਾਂ ਤੋਂ ਜਾਅਲੀ ਨੰਬਰ ਪਲੇਟ ਦੀ ਇੱਕ ਗੱਡੀ, 11 ਰੌਂਦ, 32 ਬੋਰ ਰਿਵਾਲਵਰ, 30 ਸਪਰਿੰਗ ਫੀਲਡ ਗੰਨ ਸਮੇਤ 4 ਰੌਂਦ ਅਤੇ ਏਅਰ ਪਿਸਟਲ ਬਰਾਮਦ ਕੀਤੇ ਗਏ ਹਨ।
—PTC News