Wed, Jul 23, 2025
Whatsapp

Surf Excel ਦੇ ਚੱਕਰ 'ਚ MS Excel ਦਾ ਹੋਣ ਲੱਗਾ ਬਾਈਕਾਟ, ਦੇਖੋ ਤਸਵੀਰਾਂ

Reported by:  PTC News Desk  Edited by:  Jashan A -- March 12th 2019 04:37 PM
Surf Excel ਦੇ ਚੱਕਰ 'ਚ MS Excel ਦਾ ਹੋਣ ਲੱਗਾ ਬਾਈਕਾਟ, ਦੇਖੋ ਤਸਵੀਰਾਂ

Surf Excel ਦੇ ਚੱਕਰ 'ਚ MS Excel ਦਾ ਹੋਣ ਲੱਗਾ ਬਾਈਕਾਟ, ਦੇਖੋ ਤਸਵੀਰਾਂ

Surf Excel ਦੇ ਚੱਕਰ 'ਚ MS Excel ਦਾ ਹੋਣ ਲੱਗਾ ਬਾਈਕਾਟ, ਦੇਖੋ ਤਸਵੀਰਾਂ,ਸੋਸ਼ਲ ਮੀਡੀਆ 'ਤੇ 2 ਦਿਨ ਪਹਿਲਾਂ ਹੀ ਸਰਫ਼ ਐਕਸਲ ਦਾ ਬਾਈਕਾਟ ਕਰਨ ਦੇ ਲਈ ਕਮਪੈਨ ਚੱਲ ਰਿਹਾ ਹੈ। ਭਾਈਚਾਰੇ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਸਰਫ਼ ਐਕਸਲ ਦੇ ਵਿਗਿਆਪਨ ਦੀ ਵਜ੍ਹਾ ਨਾਲ ਲੋਕ ਉਸ ਦਾ ਬਾਈਕਾਟ ਕਰਨ ਦੀ ਗੱਲ ਕਰ ਰਹੇ ਹਨ। ਦਰਅਸਲ ਇਸ ਵਿਗਿਆਪਨ 'ਚ ਇੱਕ ਹਿੰਦੂ ਬੱਚੀ ਅਤੇ ਮੁਸਲਿਮ ਬੱਚੇ ਨੂੰ ਲੈ ਕੇ ਛੋਟੀ ਜਿਹੀ ਕਹਾਣੀ ਦਿਖਾਈ ਗਈ ਹੈ।

ਜਿਸ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਹੋ ਰਿਹਾ ਹੈ। ਕਰੀਬ ਇੱਕ ਮਿੰਟ ਦੀ ਇੱਕ ਐਡ 'ਚ ਦਿਖਾਇਆ ਗਿਆ ਹੈ ਕਿ ਸਫੈਦ ਟੀ-ਸਰਟ ਪਾ ਕੇ ਇੱਕ ਹਿੰਦੂ ਲੜਕੀ ਪੂਰੀ ਗਲੀ 'ਚ ਸਾਈਕਲ ਲੈ ਕੇ ਘੁੰਮਦੀ ਹੈ ਅਤੇ ਛੱਤਾਂ ਤੋਂ ਰੰਗ ਸੁੱਟ ਰਹੇ ਸਾਰੇ ਬੱਚਿਆਂ ਦੇ ਰੰਗ ਆਪਣੇ ਉਪਰ ਪਵਾ ਕੇ ਖਤਮ ਕਰ ਦਿੰਦੀ ਹੈ। ਰੰਗ ਖਤਮ ਹੋਣ ਤੋਂ ਬਾਅਦ ਉਹ ਆਪਣੇ ਮੁਸਲਿਮ ਦੋਸਤ ਦੇ ਘਰ ਬਾਹਰ ਜਾ ਕੇ ਕਹਿੰਦੀ ਹੈ ਕਿ ਬਾਹਰ ਆਜਾ ਸਭ ਖਤਮ ਹੋ ਗਿਆ, ਬੱਚਾ ਘਰ ਤੋਂ ਸਫੈਦ ਕੁੜਤਾ-ਪਜ਼ਾਮਾ ਅਤੇ ਟੋਪੀ ਪਾ ਕੇ ਬਾਹਰ ਨਿਕਲਦਾ ਹੈ, ਬੱਚੀ ਉਸ ਨੂੰ ਸਾਈਕਲ 'ਤੇ ਬਿਠਾ ਕੇ ਮਸਜਿਦ ਦੇ ਬਾਹਰ ਛੱਡ ਦਿੰਦੀ ਹੈ। ਇਸ ਨੂੰ ਲੈ ਕੇ ਲੋਕ ਟਵਿਟਰ 'ਤੇ ਇਸ ਬਾਈਕਾਟ ਕਰ ਰਹੇ ਹਨ। ਇਸ ਮਾਮਲੇ 'ਚ ਇੱਕ ਵਿਅਕਤੀ ਨੇ ਕੋਸ਼ਿਸ਼ ਕੀਤੀ ਕਿ ਉਹ ਸਿਰਫ ਐਕਸਲ ਵਿਗਿਆਪਨ ਦੀ ਸ਼ਿਕਾਇਤ ਉਸ ਦੇ ਮਲਿਕ ਤਕ ਪਹੁੰਚਾਏਗਾ। ਇਸ ਨੂੰ ਲੈ ਕੇ ਉਸ ਨੇ ਗੂਗਲ ਪਲੇਅ ਸਟੋਰ 'ਤੇ ਮਾਈਕਰੋਸੋਫਟ ਐਕਸਲ ਦੀ ਐਪ ਨੂੰ 1 ਸਟਾਰ ਰੇਟਿੰਗ ਦੇ ਦਿੱਤਾ ਅਤੇ ਨਾਲ ਹੀ ਲਿਖਿਆ ਕਿ bycot sarf excel. hindu birodh hai. pakisthan me ja kar business kar. ਪਲੇਅ ਸਟੋਰ 'ਤੇ ਕੀਤੇ ਗਏ ਇਸ ਰੀਵਿਊ ਦਾ ਲੋਕ ਮਜ਼ਾਕ ਬਣਾ ਰਹੇ ਹਨ ਅਤੇ ਉਸਦਾ ਸਕਰੀਨਸ਼ਾਟ ਦੇ ਨਾਲ ਟਵੀਟ ਕਰ ਰਹੇ ਹਨ। -PTC News

Top News view more...

Latest News view more...

PTC NETWORK
PTC NETWORK