ਅੰਮ੍ਰਿਤਸਰ: ਹੁੱਕਾ ਬਾਰ 'ਤੇ ਛਾਪੇ ਦੌਰਾਨ ਦਰਜਨ ਤੋਂ ਵੱਧ ਅਮੀਰਜ਼ਾਦਿਆਂ ਨੂੰ ਕੀਤਾ ਪੁਲਿਸ ਨੇ ਕਾਬੂ
ਇਹ ਛਾਪਾ ਟੀਮ ਨੂੰ ਮਿਲੀ ਸੂਹ ਦੇ ਆਧਾਰ 'ਤੇ ਮਾਰਿਆ ਗਿਆ ਸੀ। ਇਸ ਦੌਰਾਨ ਬਾਰ 'ਚ ਸ਼ਹਿਰ ਦੇ ਦਰਜਨ ਤੋਂ ਵੱਧ ਨੌਜਵਾਨਾਂ ਨੂੰ, ਜੋ ਕਿ ਨਸ਼ੇ 'ਚ ਧੁੱਤ ਸਨ, ਨੂੰ ਪੁਲਸ ਵੱਲੋਂ ਹਿਰਾਸਤ 'ਚ ਲਿਆ ਗਿਆ ਹੈ। ਪੁਲਿਸ ਵੱਲੋਂ ਅਮੀਰ ਘਰਾਣਿਆਂ ਨਾਲ ਸੰਬੰਧਤ ਇਹਨਾਂ ਪਰਿਵਾਰਾਂ ਦੇ ਬੱਚਿਆਂ ਸਬੰਧੀ ਕੋਈ ਜਾਣਕਾਰੀ ਨਹੀਂ ਦਿੱੀ ਗਈ ਹੈ।
Amritsar Hookah Bar Raid ਹੁੱਕਾ ਬਾਰ ਛਾਪੇ ਦੌਰਾਨ ਦਰਜਨ ਤੋਂ ਵੱਧ ਨੂੰ ਕੀਤਾ ਪੁਲਿਸ ਨੇ ਕਾਬੂ: ਇਸ ਤੋਂ ਇਲਾਵਾ ਬਾਰ ਮਾਲਕ ਸੌਰਵ ਵਾਸੀ ਹਾਊਸਿੰਗ ਬੋਰਡ ਕਾਲੋਨੀ ਦੀ ਗ੍ਰਿਫਤਾਰੀ ਲਈ ਵੀ ਪੁਲਿਸ ਜੱਦੋ ਜਹਿਦ ਕਰ ਰਹੀ ਹੈ।
ਡੀ. ਸੀ. ਪੀ. ਇਨਵੈਸਟੀਗੇਸ਼ਨ ਨੇ ਜਾਣਕਾਰੀ ਦਿੱਤੀ ਕਿ ਇਹ ਗੈਰ ਕਾਨੂੰਨੀ ਧੰਦਾ ਕਰਨ ਵਾਲ਼ਿਆਂ 'ਤੇ ਹਰ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਉਹਨਾਂ ਨੇ ਦੱਸਿਆ ਕਿ ਹੁੱਕਾ ਬਾਰ ਮਾਲਕ ਦੀ ਗ੍ਰਿਫਤਾਰੀ ਲਈ ਪੁਲਿਸ ਕੋਸ਼ਿਸ਼ ਕਰ ਰਹੀ ਹੈ, ਅਤੇ ਵੱਖ-ਵੱਖ ਟੀਮਾਂ ਦੀ ਮਦਦ ਨਾਲ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
—PTC News