Tue, Sep 22, 2026
Whatsapp

ਅੱਧੀ ਦਰਜਨ ਦੇ ਕਰੀਬ ਆਪਸ 'ਚ ਟਕਰਾਏ ਵਾਹਨ, 1 ਵਿਅਕਤੀ ਦੀ ਹੋਈ ਮੌਤ

Reported by:  PTC News Desk  Edited by:  Jashan A -- February 02nd 2020 01:25 PM
ਅੱਧੀ ਦਰਜਨ ਦੇ ਕਰੀਬ ਆਪਸ 'ਚ ਟਕਰਾਏ ਵਾਹਨ, 1 ਵਿਅਕਤੀ ਦੀ ਹੋਈ ਮੌਤ

ਅੱਧੀ ਦਰਜਨ ਦੇ ਕਰੀਬ ਆਪਸ 'ਚ ਟਕਰਾਏ ਵਾਹਨ, 1 ਵਿਅਕਤੀ ਦੀ ਹੋਈ ਮੌਤ

Road Accident In Moga Kotkapura Highway:  ਪੰਜਾਬ 'ਚ ਆਏ ਦਿਨ ਵਾਪਰ ਰਹੇ ਸੜਕ ਹਾਦਸੇ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਹਨਾਂ ਹਾਦਸਿਆਂ 'ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਭਿਆਨਕ ਸੜਕ ਹਾਦਸਾ ਮੋਗਾ-ਕੋਟਕਪੂਰਾ ਰੋਡ 'ਤੇ ਕੋਠੇ ਸੰਧੂਆਂ ਦੇ ਕੋਲ ਵਾਪਰਿਆ ਹੈ, ਜਿਥੇ ਇਕ ਦੀ ਮੌਤ ਅਤੇ ਕਈ ਵਿਅਕਤੀਆਂ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦੀ ਸੂਚਨਾ ਹੈ। Road Accidentਹਾਦਸੇ ਵਾਲੀ ਜਗ੍ਹਾ ਦੇ ਨੇੜਲੇ ਘਰਾਂ 'ਚ ਵੱਸਦੇ ਲੋਕਾਂ ਮੁਤਾਬਕ ਪਹਿਲੀ ਟੱਕਰ ਸਵੇਰੇ ਕਰੀਬ ਤਿੰਨ ਵਜੇ ਟਰਾਲਾ ਤੇ ਕੈਂਟਰ ਵਿਚਕਾਰ ਹੋਈ। ਕੁਝ ਸਮੇਂ ਬਾਅਦ ਇਕ ਹੋਰ ਬੋਲੈਰੋ ਗੱਡੀ ਹਾਦਸਾਗ੍ਰਸਤ ਗੱਡੀਆਂ 'ਚ ਆ ਵੱਜੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਹੋਰ ਪੜ੍ਹੋ: ਇਟਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ ,12 ਵਿਦੇਸ਼ੀ ਕਾਮਿਆਂ ਦੀ ਹੋਈ ਮੌਤ ਉਥੇ ਹੀ ਬਠਿੰਡਾ ਤੋਂ ਆ ਰਹੀ ਇਕ ਹੋਰ ਹਾਦਸਾਗ੍ਰਸਤ ਗੱਡੀਆਂ ਨਾਲ ਟਕਰਾ ਗਈ। ਇਸ ਕਾਰ 'ਚ ਸਵਾਰ ਵਿਅਕਤੀ ਵੀ ਗੰਭੀਰ ਜ਼ਖਮੀ ਹੋ ਗਏ, ਜੋ ਇਲਾਜ ਲਈ ਤੁਰੰਤ ਹਸਪਤਾਲ ਭੇਜ ਦਿੱਤੇ ਗਏ ਹਨ। Road Accidentਉਧਰ ਘਟਨਾ ਦੀ ਸੂਚਨਾ ਮਿਲਿਦਿਆ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News  
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK