Fri, Apr 19, 2024
Whatsapp

ਤਲਵੰਡੀ ਸਾਬੋਂ : ਕਰਜ਼ੇ ਤੋਂ ਪ੍ਰੇਸ਼ਾਨ ਇੱਕ ਹੋਰ ਨੌਜਵਾਨ ਕਿਸਾਨ ਨੇ ਗੁਆਈ ਆਪਣੀ ਜਾਨ

Written by  Shanker Badra -- August 08th 2021 03:58 PM
ਤਲਵੰਡੀ ਸਾਬੋਂ : ਕਰਜ਼ੇ ਤੋਂ ਪ੍ਰੇਸ਼ਾਨ ਇੱਕ ਹੋਰ ਨੌਜਵਾਨ ਕਿਸਾਨ ਨੇ ਗੁਆਈ ਆਪਣੀ ਜਾਨ

ਤਲਵੰਡੀ ਸਾਬੋਂ : ਕਰਜ਼ੇ ਤੋਂ ਪ੍ਰੇਸ਼ਾਨ ਇੱਕ ਹੋਰ ਨੌਜਵਾਨ ਕਿਸਾਨ ਨੇ ਗੁਆਈ ਆਪਣੀ ਜਾਨ

ਤਲਵੰਡੀ ਸਾਬੋਂ : ਇੱਕ ਪਾਸੇ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਸੰਘਰਸ ਕਰ ਰਹੇ ਹਨ , ਦੂਜੇ ਪਾਸੇ ਪੰਜਾਬ ਵਿੱਚ ਕਰਜ਼ੇ ਦੇ ਬੋਝ ਹੇਠਾਂ ਦਬੇ ਕਿਸਾਨਾਂ ਵੱਲੋਂ ਖੁਦਕੁਸੀਆਂ ਕਰਨ ਦਾ ਸਿਲਸਿਲਾ ਵੀ ਲਗਤਾਰ ਜਾਰੀ ਹੈ। ਸਬ ਡਵੀਜਨ ਤਲਵੰਡੀ ਸਾਬੋਂ ਦੇ ਪਿੰਡ ਜੰਬਰਬਸਤੀ ਦੇ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। [caption id="attachment_521611" align="aligncenter" width="300"] ਤਲਵੰਡੀ ਸਾਬੋਂ : ਕਰਜ਼ੇ ਤੋਂ ਪ੍ਰੇਸ਼ਾਨ ਇੱਕ ਹੋਰ ਨੌਜਵਾਨ ਕਿਸਾਨ ਨੇ ਗੁਆਈ ਆਪਣੀ ਜਾਨ[/caption] ਪੜ੍ਹੋ ਹੋਰ ਖ਼ਬਰਾਂ : ਗੋਲਡ ਜਿੱਤਦੇ ਹੀ ਨੀਰਜ ਚੋਪੜਾ 'ਤੇ ਵਰ੍ਹਿਆ ਪੈਸਿਆਂ ਦਾ ਮੀਂਹ , ਜਾਣੋ ਕਿਸਨੇ ਐਲਾਨਿਆ ਕਿੰਨਾ ਇਨਾਮ ? ਪਿੰਡ ਵਾਸੀਆਂ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ ਕਰਕੇ 10 ਲੱਖ ਰੁਪਏ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।ਤਲਵੰਡੀ ਸਾਬੋਂ ਦੇ ਪਿੰਡ ਜੰਬਰਬਸਤੀ ਦੇ ਨੌਜਵਾਨ ਕਿਸਾਨ ਚਰਨਜੀਤ ਸਿੰਘ ਦਾ ਨਾਮ ਹੁਣ ਉਹਨਾਂ ਕਿਸਾਨਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ , ਜਿੰਨਾ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਮੋਤ ਨੂੰ ਗਲੇ ਲਗਾ ਲਿਆ ਹੈ। ਪਿੰਡ ਜੰਬਰਬਸਤੀ ਦੇ ਕਿਸਾਨ ਚਰਨਜੀਤ ਸਿੰਘ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। [caption id="attachment_521609" align="aligncenter" width="300"] ਤਲਵੰਡੀ ਸਾਬੋਂ : ਕਰਜ਼ੇ ਤੋਂ ਪ੍ਰੇਸ਼ਾਨ ਇੱਕ ਹੋਰ ਨੌਜਵਾਨ ਕਿਸਾਨ ਨੇ ਗੁਆਈ ਆਪਣੀ ਜਾਨ[/caption] ਮ੍ਰਿਤਕ ਚਰਨਜੀਤ ਸਿੰਘ ਦੇ ਪਰਿਵਾਰ ਕੋਲ ਮਹਿਜ ਦੋ ਤਿੰਨ ਏਕੜ ਜ਼ਮੀਨ ਹੈ ,ਜਿਸ ਕਾਰਨ ਉਹਨਾਂ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ। ਜਦੋਂ ਕਿ ਪਰਿਵਾਰ ਦੇ ਸਿਰ ਸਰਕਾਰੀ ਅਤੇ ਗੈਰ ਸਰਕਾਰੀ ਕਰੀਬ 10 ਲੱਖ ਰੁਪਏ ਦਾ ਕਰਜ਼ਾ ਹੈ ,ਜਿਸ ਕਾਰਨ ਮ੍ਰਿਤਕ ਚਰਨਜੀਤ ਸਿੰਘ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਕਿਸਾਨ ਦੀ ਪਰੇਸ਼ਾਨੀ ਇੰਨੀ ਵਧ ਗਈ ਕਿ ਉਸਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। [caption id="attachment_521612" align="aligncenter" width="300"] ਤਲਵੰਡੀ ਸਾਬੋਂ : ਕਰਜ਼ੇ ਤੋਂ ਪ੍ਰੇਸ਼ਾਨ ਇੱਕ ਹੋਰ ਨੌਜਵਾਨ ਕਿਸਾਨ ਨੇ ਗੁਆਈ ਆਪਣੀ ਜਾਨ[/caption] ਪਰਿਵਾਰਕ ਮੈਂਬਰਾਂ ਨੇ ਦੱਸਿਆਂ ਕਿ ਕਰਜ਼ੇ ਕਰਕੇ ਪ੍ਰੇਸਾਨ ਸੀ ਤੇ ਉਸ ਨੇ ਜਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਨੂੰ ਪਰਿਵਾਰ ਤੇ ਰਿਸਤੇਦਾਰਾਂ ਨੇ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਦਾ ਦਾ ਵਾਅਦਾ ਕੀਤਾ ਸੀ ਪਰ ਛੋਟਾ ਕਿਸਾਨ ਹੋਣ ਦੇ ਬਾਵਜੂਦ ਚਰਨਜੀਤ ਦਾ ਕੋਈ ਕਰਜ਼ਾ ਮੁਆਫ਼ ਨਹੀ ਕੀਤਾ ਤੇ ਉਹਨਾਂ ਸਰਕਾਰ ਤੋਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦੀ ਮੰਗ ਵੀ ਕੀਤੀ। -PTCNews


Top News view more...

Latest News view more...