ਮੁੱਖ ਖਬਰਾਂ

ਦੈਨਿਕ ਭਾਸਕਰ ਸਮੂਹ ਦੇ ਦੇਸ਼ ਭਰ ਵਿੱਚ ਕਈ ਦਫਤਰਾਂ 'ਤੇ ਆਮਦਨ ਕਰ ਵਿਭਾਗ ਦਾ ਛਾਪਾ

By Shanker Badra -- July 22, 2021 1:12 pm -- Updated:July 22, 2021 1:13 pm

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਅਖਬਾਰ ਸਮੂਹ ‘ਦੈਨਿਕ ਭਾਸਕਰ’ ਦੇ ਕਈ ਦਫਤਰਾਂ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪੇ ਮਾਰੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਵੀਰਵਾਰ ਸਵੇਰੇ ਭੋਪਾਲ ਵਿੱਚ ਦੈਨਿਕ ਭਾਸਕਰ ਦੇ ਦਫਤਰ ਵਿੱਚ ਇੱਕ ਛਾਪਾ ਮਾਰਿਆ ਗਿਆ। ਇਨਕਮ ਟੈਕਸ ਵਿਭਾਗ ਦੀ ਇਨਵੈਸਟੀਗੇਸ਼ਨ ਵਿੰਗ ਦੇ ਛਾਪਿਆਂ ਤਹਿਤ ਟੀਮ ਪ੍ਰੈਸ ਕੰਪਲੈਕਸ ਸਮੇਤ ਅੱਧੀ ਦਰਜਨ ਥਾਵਾਂ ‘ਤੇ ਮੌਜੂਦ ਹੈ।

ਦੈਨਿਕ ਭਾਸਕਰ ਸਮੂਹ ਦੇ ਦੇਸ਼ ਭਰ ਵਿੱਚ ਕਈ ਦਫਤਰਾਂ 'ਤੇ ਆਮਦਨ ਕਰ ਵਿਭਾਗ ਦਾ ਛਾਪਾ

ਪੜ੍ਹੋ ਹੋਰ ਖ਼ਬਰਾਂ : ਮੀਂਹ ਨਾਲ ਡਿੱਗੀ ਮਕਾਨ ਦੀ ਛੱਤ , ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਇਸ ਛਾਪੇਮਾਰੀ ਦੌਰਾਨ ਸਥਾਨਕ ਪੁਲਿਸ ਵੀ ਸਾਥ ਦੇ ਰਹੀ ਹੈ। ਭੋਪਾਲ ਦੇ ਨਾਲ ਹੀ ਇੰਦੌਰ ਅਤੇ ਜੈਪੁਰ ਸਣੇ ਦੇਸ਼ ਦੇ ਕਈ ਦਫਤਰਾਂ ਵਿਚ ਛਾਪੇਮਾਰੀ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੂਰਾ ਸਰਚ ਅਭਿਆਨ ਦਿੱਲੀ ਅਤੇ ਮੁੰਬਈ ਦੀ ਟੀਮ ਵੱਲੋਂ ਚਲਾਇਆ ਜਾ ਰਿਹਾ ਹੈ।

ਦੈਨਿਕ ਭਾਸਕਰ ਸਮੂਹ ਦੇ ਦੇਸ਼ ਭਰ ਵਿੱਚ ਕਈ ਦਫਤਰਾਂ 'ਤੇ ਆਮਦਨ ਕਰ ਵਿਭਾਗ ਦਾ ਛਾਪਾ

ਇਸ ਦੌਰਾਨ ਅਖਬਾਰ ਦੀ ਡਿਜੀਟਲ ਟੀਮ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ। ਫਿਲਹਾਲ ਇਸ ਮਾਮਲੇ ਵਿਚ ਹੋਰ ਜਾਣਕਾਰੀ ਦੀ ਉਡੀਕ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਵਿੱਚ ਭਿਆਨਕ ਸਥਿਤੀ ਨੂੰ ਬਿਆਨਦੇ ਹੋਏ ਦੈਨਿਕ ਭਾਸਕਰ ਦੀਆਂ ਕਈ ਰਿਪੋਰਟਾਂ ਚਰਚਾ ਵਿੱਚ ਰਹੀਆਂ ਸਨ।

ਦੈਨਿਕ ਭਾਸਕਰ ਸਮੂਹ ਦੇ ਦੇਸ਼ ਭਰ ਵਿੱਚ ਕਈ ਦਫਤਰਾਂ 'ਤੇ ਆਮਦਨ ਕਰ ਵਿਭਾਗ ਦਾ ਛਾਪਾ

ਇਸ ਦੌਰਾਨ ਦੈਨਿਕ ਭਾਸਕਰ ਅਖਬਾਰ ਦੇ ਦਫ਼ਤਰਾਂ 'ਤੇ ਆਮਦਨ ਕਰ ਦੇ ਛਾਪਿਆਂ ਦੀ ਖ਼ਬਰ ਮਿਲਦਿਆਂ ਹੀ ਲੋਕਾਂ ਨੇ ਸੋਸ਼ਲ ਮੀਡੀਆ' ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦੂਜੇ ਪਾਸੇ ਪੱਤਰਕਾਰ ਅਰਵਿੰਦ ਗੁਣਾਸ਼ੇਖਰ ਨੇ ਟਵੀਟ ਕੀਤਾ, ‘ਐਨਡੀਟੀਵੀ ਦੇ ਸੂਤਰਾਂ ਅਨੁਸਾਰ ਆਮਦਨ ਕਰ ਵਿਭਾਗ ਟੈਕਸ ਚੋਰੀ ਦੇ ਦੋਸ਼ਾਂ ਤਹਿਤ ਦੇਸ਼ ਵਿੱਚ ਦੈਨਿਕ ਭਾਸਕਰ ਦੇ ਕਈ ਦਫਤਰਾਂ ਵਿੱਚ ਛਾਪੇਮਾਰੀ ਕਰ ਰਿਹਾ ਹੈ।

-PTCNews

  • Share