Tue, Jun 17, 2025
Whatsapp

ਹੁਣ ਟਾਟਾ ਗਰੁੱਪ ਭਾਰਤ ਵਿੱਚ ਬਣਾਏਗਾ Apple ਦੇ iPhones, IT ਮੰਤਰੀ ਨੇ ਟਵੀਟ ਕਰ ਦਿੱਤੀ ਜਾਣਕਾਰੀ

Reported by:  PTC News Desk  Edited by:  Jasmeet Singh -- October 27th 2023 05:19 PM
ਹੁਣ ਟਾਟਾ ਗਰੁੱਪ ਭਾਰਤ ਵਿੱਚ ਬਣਾਏਗਾ Apple ਦੇ iPhones, IT ਮੰਤਰੀ ਨੇ ਟਵੀਟ ਕਰ ਦਿੱਤੀ ਜਾਣਕਾਰੀ

ਹੁਣ ਟਾਟਾ ਗਰੁੱਪ ਭਾਰਤ ਵਿੱਚ ਬਣਾਏਗਾ Apple ਦੇ iPhones, IT ਮੰਤਰੀ ਨੇ ਟਵੀਟ ਕਰ ਦਿੱਤੀ ਜਾਣਕਾਰੀ

ਨਵੀਂ ਦਿੱਲੀ: ਟਾਟਾ ਗਰੁੱਪ (TATA Group) ਹੁਣ ਭਾਰਤ 'ਚ ਆਈਫੋਨ (iPhone) ਬਣਾਏਗਾ। ਟਾਟਾ ਗਰੁੱਪ ਨਾਲ ਵਿਸਟ੍ਰੋਨ ਫੈਕਟਰੀ (Wistron Factory) ਨੂੰ ਐਕਵਾਇਰ ਕਰਨ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਲੈਕਟ੍ਰਾਨਿਕਸ ਅਤੇ ਤਕਨਾਲੋਜੀ ਮੰਤਰੀ ਰਾਜੀਵ ਚੰਦ੍ਰਸ਼ੇਖਰ (Rajiv Chandershekhar) ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ। 

ਮੰਤਰੀ ਨੇ ਕਿਹਾ ਕਿ ਟਾਟਾ ਸਮੂਹ ਢਾਈ ਸਾਲਾਂ ਦੇ ਅੰਦਰ ਘਰੇਲੂ ਅਤੇ ਗਲੋਬਲ ਬਾਜ਼ਾਰਾਂ ਲਈ ਭਾਰਤ ਵਿੱਚ ਐਪਲ ਆਈਫੋਨ ਦਾ ਨਿਰਮਾਣ ਸ਼ੁਰੂ ਕਰੇਗਾ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ ਕਿ ਭਾਰਤ ਨੂੰ ਵਿਸ਼ਵ ਇਲੈਕਟ੍ਰੋਨਿਕਸ ਪਾਵਰ ਬਣਾਉਣ ਦੇ ਪ੍ਰਧਾਨ ਮੰਤਰੀ ਮੋਦੀ ਦੇ ਟੀਚੇ ਨੂੰ ਹਾਸਲ ਕਰਨਾ ਚਾਹੁੰਦੇ ਹਾਂ।  ਵਿਸਟ੍ਰੋਨ ਦੇ ਸੰਚਾਲਨ ਨੂੰ ਸੰਭਾਲਣ ਲਈ ਟਾਟਾ ਟੀਮ ਨੂੰ ਵਧਾਈ।


ਵਿਸਟ੍ਰੋਨ ਫੈਕਟਰੀ ਕਰਨਾਟਕ ਦੇ ਦੱਖਣ-ਪੂਰਬ ਵਿੱਚ ਹੈ। ਰਿਪੋਰਟ ਮੁਤਾਬਕ ਮਾਰਚ 2024 ਤੱਕ ਵਿਸਟ੍ਰੋਨ ਇਸ ਫੈਕਟਰੀ ਤੋਂ ਲਗਭਗ 1.8 ਅਰਬ ਡਾਲਰ ਦੇ ਐਪਲ ਆਈਫੋਨ ਬਣਾਏਗੀ। ਟਾਟਾ ਇਸ ਫੈਕਟਰੀ ਵਿੱਚ ਗਲੋਬਲ ਮਾਰਕੀਟ ਲਈ ਆਈਫੋਨ 15 ਦਾ ਨਿਰਮਾਣ ਕਰੇਗਾ।

ਵਿਸਟ੍ਰੋਨ ਫੈਕਟਰੀ ਦਾ ਮੁੱਲ ਲਗਭਗ $600 ਮਿਲੀਅਨ ਹੈ। ਇਸ ਸੌਦੇ ਨੂੰ ਲੈ ਕੇ ਕਰੀਬ ਇੱਕ ਸਾਲ ਤੋਂ ਗੱਲਬਾਤ ਚੱਲ ਰਹੀ ਸੀ। ਇਹ ਫੈਕਟਰੀ ਆਈਫੋਨ 14 ਮਾਡਲਾਂ ਦੇ ਨਿਰਮਾਣ ਲਈ ਜਾਣੀ ਜਾਂਦੀ ਹੈ। ਇਸ ਫੈਕਟਰੀ ਵਿੱਚ 10,000 ਤੋਂ ਵੱਧ ਲੋਕ ਕੰਮ ਕਰਦੇ ਹਨ।

ਜੇਕਰ ਰਿਪੋਰਟਾਂ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਵਿਸਟ੍ਰੋਨ ਨੂੰ ਨੁਕਸਾਨ ਹੋ ਰਿਹਾ ਹੈ, ਕਿਉਂਕਿ ਐਪਲ ਦੀਆਂ ਸ਼ਰਤਾਂ ਤਹਿਤ ਕੰਪਨੀ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸਟ੍ਰੋਨ ਦਾ ਕਹਿਣਾ ਹੈ ਕਿ ਐਪਲ ਫੌਕਸਕਾਨ ਅਤੇ ਪੇਗਟ੍ਰੋਨ ਦੇ ਮੁਕਾਬਲੇ ਜ਼ਿਆਦਾ ਮਾਰਜਿਨ ਚਾਰਜ ਕਰ ਰਿਹਾ ਹੈ। ਇਸ ਦੇ ਨਾਲ ਹੀ ਚੀਨ ਦੇ ਮੁਕਾਬਲੇ ਭਾਰਤ 'ਚ ਵੱਖ-ਵੱਖ ਚੁਣੌਤੀਆਂ ਹਨ, ਜਿਸ ਕਾਰਨ ਭਾਰਤ 'ਚ ਕਰਮਚਾਰੀਆਂ ਨਾਲ ਕੰਮ ਕਰਨਾ ਮੁਸ਼ਕਿਲ ਹੋ ਰਿਹਾ ਹੈ। ਅਜਿਹੇ 'ਚ ਵਿਸਟ੍ਰੋਨ ਆਪਣੀ ਕੰਪਨੀ ਨੂੰ ਵੇਚਣ ਜਾ ਰਹੀ ਹੈ।

ਵਿਸਟ੍ਰੋਨ ਨੇ 2008 ਵਿੱਚ ਭਾਰਤੀ ਬਾਜ਼ਾਰ ਵਿੱਚ ਪ੍ਰਵੇਸ਼ ਕੀਤਾ, ਜਦੋਂ ਕੰਪਨੀ ਕਈ ਡਿਵਾਈਸਾਂ ਲਈ ਮੁਰੰਮਤ ਦੀਆਂ ਸਹੂਲਤਾਂ ਪ੍ਰਦਾਨ ਕਰਦੀ ਸੀ। ਇਸ ਤੋਂ ਬਾਅਦ, 2017 ਵਿੱਚ, ਕੰਪਨੀ ਨੇ ਆਪਣੇ ਸੰਚਾਲਨ ਦਾ ਵਿਸਥਾਰ ਕੀਤਾ ਅਤੇ ਐਪਲ ਲਈ ਆਈਫੋਨ ਦਾ ਉਤਪਾਦਨ ਸ਼ੁਰੂ ਕੀਤਾ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਿਸਟ੍ਰੋਨ ਨੇ ਮਾਰਚ 2024 ਤੱਕ ਐਪਲ ਨੂੰ $1.8 ਬਿਲੀਅਨ ਦੇ ਆਈਫੋਨ ਭੇਜਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ, ਆਈਫੋਨ ਨਿਰਮਾਤਾ ਨੇ ਅਗਲੇ ਸਾਲ ਤੱਕ ਆਪਣੇ ਪਲਾਂਟ ਦੇ ਕਰਮਚਾਰੀਆਂ ਦੀ ਗਿਣਤੀ ਨੂੰ ਤਿੰਨ ਗੁਣਾ ਕਰਨ ਦਾ ਵਾਅਦਾ ਕੀਤਾ ਸੀ।

ਇਹ ਖ਼ਬਰਾਂ ਵੀ ਪੜ੍ਹੋ: 

- PTC NEWS

Top News view more...

Latest News view more...

PTC NETWORK