ਦੇਸ਼

ਸੋਨੀਪਤ 'ਚ ਵਾਪਰਿਆ ਵੱਡਾ ਹਾਦਸਾ, ਪਿਕਅੱਪ ਗੱਡੀ ਨੇ ਟਰੈਕਟਰ ਨੂੰ ਮਾਰੀ ਟੱਕਰ, 4 ਲੋਕਾਂ ਦੀ ਮੌਤ

By Riya Bawa -- July 20, 2022 10:32 am -- Updated:July 20, 2022 10:34 am

ਹਰਿਆਣਾ: ਦੇਸ਼ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਹਰਿਆਣਾ ਦੇ ਸੋਨੀਪਤ ਤੋਂ ਸਾਹਮਣੇ ਆਇਆ ਹੈ ਜਿੱਥੇ ਸੜਕ ਹਾਦਸੇ 'ਚ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 6 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਸੋਨੀਪਤ 'ਚੋਂ ਲੰਘਦੇ ਨੈਸ਼ਨਲ ਹਾਈਵੇਅ 44 'ਤੇ ਸਥਿਤ ਪਿੰਡ ਗੜ੍ਹੀ ਕਲਾਂ ਗਨੌਰ ਥਾਣਾ ਖੇਤਰ 'ਚ ਦਰਦਨਾਕ ਸੜਕ ਹਾਦਸਾ ਹੋਇਆ ਹੈ। ਬੋਲੈਰੋ ਨੇ ਅੱਗੇ ਜਾ ਰਹੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ।

Big Road Accident In Sonipat, Sonipat, Punjabi news, latest news, Accident In Sonipat

ਦਰਦਨਾਕ ਹਾਦਸੇ 'ਚ ਪਿਕਅੱਪ ਬੋਲੈਰੋ 'ਚ ਸਵਾਰ ਤਿੰਨ ਔਰਤਾਂ ਅਤੇ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਛੇ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Big Road Accident In Sonipat, Sonipat, Punjabi news, latest news, Accident In Sonipat

ਇਹ ਵੀ ਪੜ੍ਹੋ: Train Cancelled List: ਅੱਜ ਕੁੱਲ 123 ਟਰੇਨਾਂ ਰੱਦ ਤੇ 3 ਨੂੰ ਕੀਤਾ ਗਿਆ ਡਾਇਵਰਟ, ਵੇਖੋ ਪੂਰੀ ਲਿਸਟ

ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਗਨੌਰ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਜਨਰਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Big Road Accident In Sonipat, Sonipat, Punjabi news, latest news, Accident In Sonipat

-PTC News

  • Share