ਵਿਗੜਨ ਲੱਗੀ ਪੰਜਾਬ ਦੀ ਆਬੋ ਹਵਾ, ਕੁਝ ਜ਼ਿਲ੍ਹਿਆਂ ਦਾ AQI 100 ਤੋਂ ਪਾਰ
ਇਸ ਸਾਲ ਹੁਣ ਤੱਕ ਦੇਸ਼ ਭਰ 'ਚ ਪਰਾਲੀ ਸਾੜਨ ਦੇ 3476 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 2625 ਪੰਜਾਬ ਤੋਂ ਸਾਹਮਣੇ ਆਏ ਹਨ। ਹਰਿਆਣਾ ਤੋਂ 586, ਉੱਤਰ ਪ੍ਰਦੇਸ਼ ਤੋਂ 170, ਰਾਜਸਥਾਨ ਤੋਂ 34, ਮੱਧ ਪ੍ਰਦੇਸ਼ ਤੋਂ 58 ਤੇ ਦਿੱਲੀ ਤੋਂ 3 ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 2625 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਹੁਣ ਤੱਕ ਤਰਨਤਾਰਨ ਤੋਂ 807 ਅਤੇ ਅੰਮ੍ਰਿਤਸਰ ਤੋਂ 788 ਮਾਮਲੇ ਸਾਹਮਣੇ ਆਏ ਹਨ। ਜਦਕਿ ਗੁਰਦਾਸਪੁਰ ਤੋਂ 228, ਕਪੂਰਥਲਾ ਤੋਂ 138, ਫ਼ਿਰੋਜ਼ਪੁਰ ਤੋਂ 120, ਜਲੰਧਰ ਤੋਂ 103, ਪਟਿਆਲਾ ਤੋਂ 117, ਸੰਗਰੂਰ ਤੋਂ 73 ਅਤੇ ਲੁਧਿਆਣਾ ਤੋਂ 57 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਦੋ ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ ਭਾਰਤ ਨੇ ਰਿਹਾਅ ਕੀਤੀ ਪਾਕਿਸਤਾਨੀ ਮਹਿਲਾ ਕੈਦੀ
ਪੰਜਾਬ ਦੇ ਸ਼ਹਿਰਾਂ 'ਚ ਆਬੋ ਹਵਾ ਦਾ ਪੱਧਰ
ਅੰਮ੍ਰਿਤਸਰ-ਔਸਤਨ 94 AQI ਦਰਜ ਕੀਤਾ ਗਿਆ। ਵੀਰਵਾਰ ਨੂੰ ਵੱਧ ਤੋਂ ਵੱਧ 251 AQI ਰਿਕਾਰਡ ਕੀਤਾ ਗਿਆ।
ਜਲੰਧਰ-ਔਸਤ 126 AQI ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ 182 AQI ਰਿਕਾਰਡ ਕੀਤਾ ਗਿਆ।
ਲੁਧਿਆਣਾ-ਪਿਛਲੇ 24 ਘੰਟਿਆਂ 'ਚ ਔਸਤਨ 148 AQI ਰਿਕਾਰਡ ਕੀਤਾ ਗਿਆ ਹੈ। ਜਦਕਿ 253 AQI ਦਾ ਵੱਧ ਤੋਂ ਵੱਧ ਅੰਕੜਾ ਛੂਹ ਗਿਆ।
ਪਟਿਆਲਾ-ਪਿਛਲੇ 24 ਘੰਟਿਆਂ 'ਚ ਪਟਿਆਲਾ ਵਿਚ ਔਸਤਨ 117 AQI ਦਰਜ ਕੀਤਾ ਗਿਆ ਹੈ। ਜਦਕਿ ਵੱਧ ਤੋਂ ਵੱਧ 207 AQI ਦਰਜ ਕੀਤਾ ਗਿਆ।
-PTC News