Tue, Apr 16, 2024
Whatsapp

ਖੇਤ ਵਾਲੇ ਕੋਠੇ 'ਚੋਂ ਮਿਲੀ 19 ਸਾਲਾ ਮੁੰਡੇ ਦੀ ਸਿਰ ਕੱਟੀ ਲਾਸ਼, ਜਾਣੋ ਪੂਰਾ ਮਾਮਲਾ

Written by  Riya Bawa -- October 15th 2021 02:15 PM -- Updated: October 15th 2021 02:18 PM
ਖੇਤ ਵਾਲੇ ਕੋਠੇ 'ਚੋਂ ਮਿਲੀ 19 ਸਾਲਾ ਮੁੰਡੇ ਦੀ ਸਿਰ ਕੱਟੀ ਲਾਸ਼, ਜਾਣੋ ਪੂਰਾ ਮਾਮਲਾ

ਖੇਤ ਵਾਲੇ ਕੋਠੇ 'ਚੋਂ ਮਿਲੀ 19 ਸਾਲਾ ਮੁੰਡੇ ਦੀ ਸਿਰ ਕੱਟੀ ਲਾਸ਼, ਜਾਣੋ ਪੂਰਾ ਮਾਮਲਾ

ਬਰਨਾਲਾ: ਪੰਜਾਬ ਵਿਚ ਕਤਲ ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਅੱਜ ਤਾਜਾਂ ਮਾਮਲਾ ਬਰਨਾਲਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿਥੇ ਖੇਤ ਵਾਲੀ ਮੋਟਰ ਦੇ ਕੋਠੇ ਵਿੱਚੋਂ 19 ਸਾਲਾ ਮੁੰਡੇ ਦੀ ਸਿਰ ਕੱਟੀ ਹੋਈ ਲਾਸ਼ ਮਿਲੀ ਹੈ। ਦੱਸ ਦੇਈਏ ਕਿ ਇਹ ਵਾਰਦਾਤ ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਉੱਪਲੀ ਦੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਰਣਜੀਤ ਸਿੰਘ ਪੁੱਤਰ ਅਜੈਬ ਸਿੰਘ ਉਮਰ 19 ਸਾਲ ਬੀਤੀ 2 ਤਰੀਕ ਤੋਂ ਘਰੋਂ ਲਾਪਤਾ ਸੀ। ਪਿੰਡ ਦੇ ਗੁਰਮੁੱਖ ਤੇ ਅਵਤਾਰ ਦੇ ਖੇਤ ਦੀ ਮੋਟਰ ਉੱਤੋਂ ਉਸ ਦੀ ਅੱਜ ਲਾਸ਼ ਮਿਲੀ ਹੈ। ਸ਼ਾਮ ਨੂੰ ਕਰੀਬ 4 ਵਜੇ ਜਦੋਂ ਕੁਝ ਵਿਅਕਤੀ ਮੋਟਰ ਕੋਲੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੂੰ ਮੋਟਰ ਦੇ ਕੋਠੇ ਅੰਦਰੋਂ ਗਲੇ ਹੋਏ ਮਾਸ ਦਾ ਮੁਸ਼ਕ ਆਇਆ।ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪਿੰਡ ਵਾਲਿਆਂ ਨੂੰ ਦਿੱਤੀ। ਜਦੋਂ ਪਿੰਡ ਵਾਲਿਆਂ ਨੇ ਕੁੰਡਾ ਖੋਲ੍ਹਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਅੰਦਰ ਇੱਕ ਗਲੀ ਹੋਈ ਲਾਸ਼ ਪਈ ਸੀ ਜਿਸ ਦਾ ਸਿਰ ਧੜ ਤੋਂ ਅਲੱਗ ਸੀ। ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਲਗਾਤਾਰ ਪੰਦਰਾਂ ਦਿਨ ਲਾਸ਼ ਲਟਕਣ ਤੋਂ ਬਾਅਦ ਗਲੇ ਕੋਲੋਂ ਗਲਣ ਕਰਕੇ ਉਸ ਦਾ ਸਿਰ ਤੇ ਧੜ ਅਲੱਗ ਹੋ ਗਏ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਤਲ ਹੋ ਸਕਦਾ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿੱਚ ਰਖਵਾ ਦਿੱਤਾ ਹੈ। Hoshiarpur : elderly farmer sleeping in field was killed with sharp weapon -PTC News


Top News view more...

Latest News view more...