ਸੰਤ ਬਾਬਾ ਗੁਰਚਰਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹੋਇਆ ਹੰਗਾਮਾ, ਲੱਥੀਆਂ ਪੱਗਾਂ
ਇਸ ਕਾਰਨ ਸੰਗਤ ਵਿੱਚ ਰੋਸ ਦੀ ਲਹਿਰ ਫੈਲ ਗਈ। ਉਨ੍ਹਾਂ ਅਰਦਾਸ ਵਿਚ ਕਿਹਾ ਕਿ ਡੇਰੇ ਦੀ ਸੇਵਾ ਸੰਭਾਲ ਹੁਣ ਤੋਂ ਜਸਪਾਲ ਸਿੰਘ ਕਰਨਗੇ, ਜੋ ਡੇਰੇ ਵਿਚ ਮੌਜੂਦਾ ਸੇਵਾਦਾਰ ਹਨ ਤੇ ਡਰਾਈਵਰ ਦੀ ਸੇਵਾ ਨਿਭਾ ਰਹੇ ਹਨ। ਇਸ ਐਲਾਨ ਨੂੰ ਲੈ ਕੇ ਉਥੇ ਮੌਜੂਦ ਸੰਗਤ ਭੜਕ ਗਈ ਜਿਸ ਕਾਰਨ ਸਥਿਤੀ ਕਾਫੀ ਤਣਾਅਪੂਰਨ ਬਣ ਗਿਆ। ਇਸ ਨੂੰ ਲੈ ਕੇ ਕਾਫੀ ਧੱਕਾ ਮੁੱਕੀ ਹੋਈ ਜਿਸ ਦੌਰਾਨ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ। ਸੰਗਤ ਨੇ ਅਰਦਾਸ ਕਰਨ ਵਾਲੇ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨਾਲ ਵੀ ਧੱਕਾ ਮੁੱਕੀ ਕੀਤੀ। ਇਸ ਮੌਕੇ ਉਨ੍ਹਾਂ ਦੀ ਵੀ ਪੱਗ ਉਤਰ ਗਈ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਉਨ੍ਹਾਂ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਹੈ।
ਮੌਕੇ ਉਤੇ ਭਾਰੀ ਫੋਰਸ ਨਾਲ਼ ਪਹੁੰਚੇ ਡੀ.ਐਸ.ਪੀ ਰਜੇਸ਼ ਕੱਕੜ ਨੇ ਸਥਿਤੀ ਨੂੰ ਸੰਭਾਲਦਿਆਂ ਸੰਗਤ ਤੇ ਭਾਈ ਇਕਬਾਲ ਸਿੰਘ ਨਾਲ਼ ਗੱਲਬਾਤ ਕਰ ਕੇ ਮੁਆਫੀਨਾਮਾ ਲਿਖ਼ਣ ਉਪਰੰਤ ਮਾਹੌਲ ਸ਼ਾਂਤ ਕੀਤਾ। ਪੁਲਿਸ ਨੇ ਸੰਗਤ ਨੂੰ ਸਮਝਾਇਆ। ਇਸ ਤੋਂ ਬਾਅਦ ਸਥਿਤੀ ਕਾਬੂ ਹੇਠ ਹੋਈ। ਇਸ ਉਪਰੰਤ ਗਿਆਨੀ ਇਕਬਾਲ ਸਿੰਘ ਹੋਰਾਂ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸੰਗਤ ਕੋਲੋਂ ਲਿਖਤੀ ਮਾਫੀ ਵੀ ਮੰਗੀ। ਇਸ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਦਾ ਸਸਕਾਰ ਹੋ ਗਿਆ।
ਇਹ ਵੀ ਪੜ੍ਹੋ : ਭਿਆਨਕ ਅੱਗ ਲੱਗਣ ਨਾਲ ਗ਼ਰੀਬਾਂ ਦੇ ਆਸ਼ਿਆਨੇ ਹੋਏ ਸੁਆਹ