Fri, May 10, 2024
Whatsapp

ਟੀਟੂ ਬਾਣੀਏ ਦਾ ਐਲਾਨ, ਬੁੱਢੇ ਨਾਲੇ ਦਾ ਪਾਣੀ ਪੀਣ ਵਾਲੇ ਵਿਧਾਇਕ-ਐਮਪੀ ਨੂੰ ਦਿੱਤੇ ਜਾਣਗੇ ਦੋ ਹਜ਼ਾਰ ਰੁਪਏ

Written by  Ravinder Singh -- July 27th 2022 01:00 PM -- Updated: July 27th 2022 01:01 PM
ਟੀਟੂ ਬਾਣੀਏ ਦਾ ਐਲਾਨ, ਬੁੱਢੇ ਨਾਲੇ ਦਾ ਪਾਣੀ ਪੀਣ ਵਾਲੇ ਵਿਧਾਇਕ-ਐਮਪੀ ਨੂੰ ਦਿੱਤੇ ਜਾਣਗੇ ਦੋ ਹਜ਼ਾਰ ਰੁਪਏ

ਟੀਟੂ ਬਾਣੀਏ ਦਾ ਐਲਾਨ, ਬੁੱਢੇ ਨਾਲੇ ਦਾ ਪਾਣੀ ਪੀਣ ਵਾਲੇ ਵਿਧਾਇਕ-ਐਮਪੀ ਨੂੰ ਦਿੱਤੇ ਜਾਣਗੇ ਦੋ ਹਜ਼ਾਰ ਰੁਪਏ

ਲੁਧਿਆਣਾ : ਸਮਾਜ ਸੇਵੀ ਤੇ ਅਕਾਲੀ ਦਲ ਨੇਤਾ ਟੀਟੂ ਬਾਣੀਆ ਬੁੱਢੇ ਨਾਲੇ ਦਾ ਗੰਦਾ ਪਾਣੀ ਲੈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਪੁੱਜ ਗਏ ਤੇ ਕਿਹਾ ਕਿ ਇਸ ਪਾਣੀ ਨੂੰ ਜਿਹੜਾ ਵਿਧਾਇਕ ਜਾਂ ਐਮਪੀ ਪੀ ਕੇ ਵਿਖਾਵੇ ਉਸ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਗਿਲਾਸ ਦੇ ਹਿਸਾਬ ਨਾਲ ਜਾਣਗੇ। ਉਨ੍ਹਾਂ ਨੇ ਕਿਹਾ ਉਹ ਇਸ ਗੰਦੇ ਪਾਣੀ ਨੂੰ ਪੀਣ ਲਈ ਮਜਬੂਰ ਹਨ ਤੇ ਇਹ ਹੀ ਗੰਦਾ ਪਾਣੀ ਸਤਲੁਜ ਦਰਿਆ ਵਿੱਚ ਜਾ ਪੈਂਦਾ ਹੈ। ਟੀਟੂ ਬਾਣੀਏ ਦਾ ਐਲਾਨ, ਬੁੱਢੇ ਨਾਲੇ ਦਾ ਪਾਣੀ ਪੀਣ ਵਾਲੇ ਵਿਧਾਇਕ-ਐਮਪੀ ਨੂੰ ਦਿੱਤੇ ਜਾਣਗੇ ਦੋ ਹਜ਼ਾਰ ਰੁਪਏ ਉਧਰ ਟੀਟੂ ਬਾਣੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਸਰ ਬੁੱਢੇ ਨਾਲੇ ਨੂੰ ਸਾਫ ਕਰਨ ਦੇ ਲਈ ਸਿਆਸਤ ਹੁੰਦੀ ਹੈ ਪਰ ਇਸ ਦਾ ਹੱਲ ਕੋਈ ਵੀ ਨਹੀਂ ਹੁੰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਈ ਸਰਕਾਰਾਂ ਆਈਆਂ ਪਰ ਇਸ ਉਤੇ ਸਿਆਸਤ ਹੁੰਦੀ ਰਹੀ ਪਰ ਲੋਕ ਇਹ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ ਤੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਗਏ। ਟੀਟੂ ਬਾਣੀਏ ਦਾ ਐਲਾਨ, ਬੁੱਢੇ ਨਾਲੇ ਦਾ ਪਾਣੀ ਪੀਣ ਵਾਲੇ ਵਿਧਾਇਕ-ਐਮਪੀ ਨੂੰ ਦਿੱਤੇ ਜਾਣਗੇ ਦੋ ਹਜ਼ਾਰ ਰੁਪਏਟੀਟੂ ਬਾਣੀਆ ਨੇ ਇਹ ਵੀ ਕਿਹਾ ਕਿ ਐੱਮਐੱਲਏ ਜਾਂ ਐੱਮਪੀ ਇਸ ਇਕ ਗਿਲਾਸ ਪਾਣੀ ਨੂੰ ਪੀ ਕੇ ਵਿਖਾਵੇ ਉਸ ਨੂੰ ਇਨਾਮੀ ਰਾਸ਼ੀ ਤੌਰ ਉਤੇ ਦੋ ਹਜ਼ਾਰ ਦਿੱਤੇ ਜਾਣਗੇ। ਟੀਟੂ ਬਾਣੀਆ ਨੇ ਇਹ ਵੀ ਮੰਗ ਕੀਤੀ ਕਿ ਡਾਇੰਗ ਫੈਕਟਰੀਆਂ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਪਾਣੀ ਨੂੰ ਗੰਦਾ ਹੋਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੋਕ ਗੰਦਾ ਪੀਣ ਪੀ ਕੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਸਰਕਾਰਾਂ ਮਹਿਜ਼ ਦਾਅਵੇ ਤੇ ਸਿਆਸਤ ਕਰ ਰਹੀਆਂ ਹਨ। ਟੀਟੂ ਬਾਣੀਏ ਦਾ ਐਲਾਨ, ਬੁੱਢੇ ਨਾਲੇ ਦਾ ਪਾਣੀ ਪੀਣ ਵਾਲੇ ਵਿਧਾਇਕ-ਐਮਪੀ ਨੂੰ ਦਿੱਤੇ ਜਾਣਗੇ ਦੋ ਹਜ਼ਾਰ ਰੁਪਏਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੁਧਿਆਣਾ ਦੇ ਬਹੁਤ ਸਾਰੇ ਸਕੂਲਾਂ ਦੇ ਪਾਣੀ ਦੇ ਨਮੂਨੇ ਫੇਲ੍ਹ ਹੋ ਗਏ ਸਨ। ਇਸ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਦੀ ਚਿੰਤਾ ਕਾਫੀ ਵੱਧ ਗਈ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਵਿੱਚ ਬੀਤੇ ਦਿਨ ਪੰਜਾਬ ਵਿੱਚ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ ਮੀਟਿੰਗ ਹੋਈ ਸੀ। ਇਹ ਵੀ ਪੜ੍ਹੋ : ਮਾਤਾ ਨੈਣਾ ਦੇਵੀ ਸਾਉਣ ਅਸ਼ਟਮੀ ਮੇਲੇ ਦੌਰਾਨ ਰੋਡ 'ਤੇ ਨਹੀਂ ਲਗਾਏ ਜਾ ਸਕਣਗੇ ਲੰਗਰ


Top News view more...

Latest News view more...