Wed, Jun 4, 2025
Whatsapp

Rupay Credit Card: iMobile ਐਪ 'ਤੇ UPI ਨਾਲ ਰੁਪੇ ਕ੍ਰੈਡਿਟ ਕਾਰਡ ਨੂੰ ਲਿੰਕ ਕਰਨ ਦਾ ਆਸਾਨ ਤਰੀਕਾ, ਜਾਣੋਂ ਇਥੇ

Reported by:  PTC News Desk  Edited by:  Amritpal Singh -- December 02nd 2023 01:15 PM
Rupay Credit Card: iMobile ਐਪ 'ਤੇ UPI ਨਾਲ ਰੁਪੇ ਕ੍ਰੈਡਿਟ ਕਾਰਡ ਨੂੰ ਲਿੰਕ ਕਰਨ ਦਾ ਆਸਾਨ ਤਰੀਕਾ, ਜਾਣੋਂ ਇਥੇ

Rupay Credit Card: iMobile ਐਪ 'ਤੇ UPI ਨਾਲ ਰੁਪੇ ਕ੍ਰੈਡਿਟ ਕਾਰਡ ਨੂੰ ਲਿੰਕ ਕਰਨ ਦਾ ਆਸਾਨ ਤਰੀਕਾ, ਜਾਣੋਂ ਇਥੇ

Rupay Credit Card: ICICI ਬੈਂਕ ਇਕ ਜਾਣਿਆ ਮੰਨਿਆ ਬੈਂਕ ਹੈ, ਜਿਸ ਨੇ ਆਪਣੇ ਗਾਹਕਾਂ ਲਈ ਕ੍ਰੈਡਿਟ ਕਾਰਡ UPI ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਅਜਿਹੇ 'ਚ ਜੇਕਰ ਇਹ ਵਾਰ ਇਹ ਸੇਵਾ ਸ਼ੁਰੂ ਹੋ ਜਾਂਦੀ ਹੈ, ਤਾਂ ਬੈਂਕ ਦੇ ਗਾਹਕ ਵਪਾਰੀਆਂ ਨਾਲ ਲੈਣ-ਦੇਣ ਆਨਲਾਈਨ ਕਰਨ ਲਈ ਆਪਣੇ ਕ੍ਰੈਡਿਟ ਕਾਰਡਾਂ ਨੂੰ UPI ਨਾਲ ਲਿੰਕ ਕਰ ਸਕਦੇ ਹਨ। 

ਦੱਸਿਆ ਜਾ ਰਿਹਾ ਹੈ ਕਿ ਬੈਂਕ ਨੇ ਆਪਣੇ ਕ੍ਰੈਡਿਟ ਕਾਰਡਾਂ 'ਤੇ UPI ਲੈਣ-ਦੇਣ ਨੂੰ ਸਮਰੱਥ ਬਣਾਉਣ ਲਈ NPCI ਨਾਲ ਸਹਿਯੋਗ ਕੀਤਾ ਹੈ। ਤੁਹਾਨੂੰ ਦਸ ਦਈਏ ਕਿ ਗਾਹਕ ICICI Bank Coral ਰੁਪੇ ਕ੍ਰੈਡਿਟ ਕਾਰਡ, ICICI Bank HPCL ਸੁਪਰ ਸੇਵਰ ਰੁਪੇ ਕ੍ਰੈਡਿਟ ਕਾਰਡ ਅਤੇ ICICI ਬੈਂਕ Rubix ਰੁਪੇ ਕ੍ਰੈਡਿਟ ਕਾਰਡ ਨੂੰ ਆਪਣੀ UPI ਨਾਲ ਲਿੰਕ ਕਰ ਸਕਦੇ ਹਨ। ਅਤੇ ਉਹ ਵਪਾਰੀ ਦੇ QR ਕੋਡ ਨੂੰ ਸਕੈਨ ਕਰ ਸਕਦੇ ਹਨ ਅਤੇ iMobile Pay ਸਮੇਤ ਕਿਸੇ ਵੀ UPI ਭੁਗਤਾਨ ਐਪ ਦੀ ਵਰਤੋਂ ਕਰਕੇ ਆਪਣੇ ਰੁਪੇ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਕਈ ਬੈਂਕਾਂ ਨੇ UPI ਨੂੰ ਰੁਪੇ ਕ੍ਰੈਡਿਟ ਕਾਰਡ ਨਾਲ ਲਿੰਕ ਕਰਨ ਦੀ ਸੁਵਿਧਾ ਸ਼ੁਰੂ ਕੀਤੀ ਹੈ।


iMobile ਐਪ 'ਤੇ UPI ਨਾਲ ਰੁਪੇ ਕ੍ਰੈਡਿਟ ਕਾਰਡ ਨੂੰ ਲਿੰਕ ਕਰਨ ਦਾ ਤਰੀਕਾ : 

ਤੁਹਾਨੂੰ ਸਭ ਤੋਂ ਪਹਿਲਾ iMobile ਐਪ 'ਚ ਜਾਣਾ ਹੋਵੇਗਾ, 

ਇਸ ਤੋਂ ਬਾਅਦ 'UPI Payments' 'ਚ ਜਾ ਕੇ 'ਮੈਨੇਜ ਕਰੋ' ਅਤੇ 'My Profile' ਤੇ ਜਾ ਕੇ ਇਸਤੋਂ ਬਾਅਦ 'Create New UPI ID' 'ਤੇ ਜਾਓ।

ਇਸਤੋਂ ਬਾਅਦ ਭੁਗਤਾਨ ਵਿਧੀ ਵਜੋਂ ਰੁਪੇ ਕ੍ਰੈਡਿਟ ਕਾਰਡ ਦੀ ਚੋਣ ਕਰੋ,

ਉਸ UPI ID ਨੂੰ ਚੁਣੋ ਜਿਸ ਨੂੰ ਤੁਸੀਂ ਲਿੰਕ ਕਰਨਾ ਚਾਹੁੰਦੇ ਹੋ, 'ਅੱਗੇ ਵਧੋ' ਅਤੇ ਟ੍ਰਾਂਜੈਕਸ਼ਨ ਵੇਰਵਿਆਂ ਦੀ ਸਮੀਖਿਆ ਕਰੋ

ਫਿਰ 'ਪੁਸ਼ਟੀ' 'ਤੇ ਕਲਿੱਕ ਕਰਕੇ ਟ੍ਰਾਂਜੈਕਸ਼ਨ ਦੀ ਪੁਸ਼ਟੀ ਕਰੋ।

ਇਸ ਤੋਂ ਬਾਅਦ ਤੁਸੀਂ RuPay ਕਾਰਡ ਨਾਲ UPI ਟ੍ਰਾਂਜੈਕਸ਼ਨ ਕਰ ਸਕੋਗੇ।

ਇਸ ਸੇਵਾ ਦੀਆਂ ਮੁੱਖ ਵਿਸ਼ੇਸ਼ਤਾਵਾਂ 

ਸਹੂਲਤ ਅਤੇ ਸੁਰੱਖਿਆ :  

ਗਾਹਕ ਹੁਣ ਆਸਾਨੀ ਨਾਲ ਵਪਾਰੀ ਦੇ QR ਕੋਡ ਨੂੰ ਸਕੈਨ ਕਰ ਸਕਦੇ ਹਨ ਅਤੇ ਸੁਰੱਖਿਅਤ ਅਤੇ ਮੁਸ਼ਕਲ ਰਹਿਤ ਢੰਗ ਨਾਲ UPI ਐਪ ਰਾਹੀਂ ਸਿੱਧੇ ਆਪਣੇ ਰੁਪੇ ਕ੍ਰੈਡਿਟ ਕਾਰਡ ਤੋਂ ਭੁਗਤਾਨ ਕਰ ਸਕਦੇ ਹਨ।

ਰਿਵਾਰਡ ਪੁਆਇੰਟਸ : 

ਇਸ ਪੇਸ਼ਕਸ਼ ਦੇ ਨਾਲ, ਗਾਹਕ ਹੁਣ ਆਪਣੇ ਰੁਪੇ ਕ੍ਰੈਡਿਟ ਕਾਰਡ 'ਤੇ ਰਿਵਾਰਡ ਪੁਆਇੰਟ ਹਾਸਲ ਕਰ ਸਕਦੇ ਹਨ।

ਕਈ ਵਿੱਤੀ ਵਿਕਲਪ: 

ਤੁਹਾਨੂੰ ਦਸ ਦਈਏ ਕਿ ਰੁਪੇ ਕ੍ਰੈਡਿਟ ਕਾਰਡ 'ਤੇ UPI ਲੈਣ-ਦੇਣ ਦਾ ਲਾਭ ਲੈ ਕੇ, ਗਾਹਕਾਂ ਨੂੰ 50 ਦਿਨਾਂ ਤੱਕ ਦੀ ਵਿਆਜ-ਮੁਕਤ ਕ੍ਰੈਡਿਟ ਅਵਧੀ ਮਿਲਦੀ ਹੈ ਅਤੇ ਇਸ ਤਰ੍ਹਾਂ ਉਹ ਆਪਣੇ ਖਰਚਿਆਂ ਨੂੰ ਵਧੇਰੇ ਕੁਸ਼ਲਤਾ ਨਾਲ ਪ੍ਰਬੰਧਿਤ ਕਰ ਸਕਦੇ ਹਨ।


- PTC NEWS

Top News view more...

Latest News view more...

PTC NETWORK