Wagh Bakri Tea Owner: ਨਹੀਂ ਰਹੇ ਵਾਘ ਬਕਰੀ ਚਾਹ ਦੇ ਮਾਲਕ, ਆਵਾਰਾ ਕੁੱਤਿਆਂ ਨੇ ਕੀਤਾ ਹਮਲਾ
Parag Desai Death: ਵਾਘ ਬਕਰੀ ਟੀ ਗਰੁੱਪ ਦੇ ਮਾਲਕ ਕਾਰੋਬਾਰੀ ਪਰਾਗ ਦੇਸਾਈ ਦੀ ਐਤਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਆਵਾਰਾ ਕੁੱਤਿਆਂ ਦੇ ਹਮਲੇ ਤੋਂ ਬਾਅਦ ਮੌਤ ਹੋ ਗਈ। ਉਹ 49 ਸਾਲਾਂ ਦੇ ਸਨ। ਅਹਿਮਦਾਬਾਦ ਮਿਰਰ ਦੀ ਰਿਪੋਰਟ ਮੁਤਾਬਕ ਉਸ 'ਤੇ 15 ਅਕਤੂਬਰ ਨੂੰ ਆਵਾਰਾ ਕੁੱਤਿਆਂ ਨੇ ਹਮਲਾ ਕੀਤਾ ਸੀ। ਇਸ ਦੌਰਾਨ ਪਰਾਗ ਦੇਸਾਈ ਦੇ ਗੰਭੀਰ ਸੱਟਾਂ ਲੱਗੀਆਂ। ਉਸ ਦੀ ਰਿਹਾਇਸ਼ ਦੇ ਬਾਹਰ ਇਕ ਸੁਰੱਖਿਆ ਗਾਰਡ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਸ਼ੈਲਬੀ ਹਸਪਤਾਲ ਲਿਜਾਇਆ ਗਿਆ।
ਗੰਭੀਰ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ
ਸ਼ੈਲਬੀ ਹਸਪਤਾਲ ਵਿੱਚ ਇੱਕ ਦਿਨ ਠਹਿਰਨ ਤੋਂ ਬਾਅਦ, ਪਰਾਗ ਦੇਸਾਈ ਨੂੰ ਸਰਜੀਕਲ ਪ੍ਰਕਿਰਿਆ ਲਈ ਜ਼ਾਈਡਸ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਲਾਜ ਦੌਰਾਨ ਬ੍ਰੇਨ ਹੈਮਰੇਜ ਕਾਰਨ ਉਸ ਦੀ ਮੌਤ ਹੋ ਗਈ। ਗੁਜਰਾਤ ਕਾਂਗਰਸ ਦੇ ਮੁਖੀ ਅਤੇ ਰਾਜ ਸਭਾ ਮੈਂਬਰ ਸ਼ਕਤੀ ਸਿੰਘ ਗੋਹਿਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੇਸਾਈ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਲਿਖਿਆ ਹੈ ਕਿ ਬਹੁਤ ਹੀ ਦੁਖਦਾਈ ਖ਼ਬਰ ਆ ਰਹੀ ਹੈ। ਵਾਘ ਬਕਰੀ ਚਾਹ ਦੇ ਡਾਇਰੈਕਟਰ ਅਤੇ ਮਾਲਕ ਪਰਾਗ ਦੇਸਾਈ ਦਾ ਦੇਹਾਂਤ ਹੋ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੇਸਾਈ ਵਾਘ ਬਕਰੀ ਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਸ਼ੇਸ਼ ਦੇਸਾਈ ਦਾ ਪੁੱਤਰ ਸੀ। ਉਹ ਆਪਣੇ ਪਿੱਛੇ ਪਤਨੀ ਵਿਦਿਸ਼ਾ ਅਤੇ ਬੇਟੀ ਪਰੀਸ਼ਾ ਛੱਡ ਗਿਆ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਦੇਸਾਈ ਨੇ 30 ਸਾਲਾਂ ਤੋਂ ਵੱਧ ਕਾਰੋਬਾਰੀ ਤਜ਼ਰਬੇ ਦੇ ਨਾਲ, ਸਮੂਹ ਦੇ ਅੰਤਰਰਾਸ਼ਟਰੀ ਕਾਰੋਬਾਰ, ਵਿਕਰੀ ਅਤੇ ਮਾਰਕੀਟਿੰਗ ਦੀ ਅਗਵਾਈ ਕੀਤੀ।
- PTC NEWS