Tue, Jun 24, 2025
Whatsapp

ਨਸ਼ੇ ਦੇ ਦੈਂਤ ਨੇ ਬੁਝਾਏ ਦੋ ਘਰਾਂ ਦੇ ਚਿਰਾਗ

Reported by:  PTC News Desk  Edited by:  Jagroop Kaur -- February 12th 2021 09:24 AM
ਨਸ਼ੇ ਦੇ ਦੈਂਤ ਨੇ ਬੁਝਾਏ ਦੋ ਘਰਾਂ ਦੇ ਚਿਰਾਗ

ਨਸ਼ੇ ਦੇ ਦੈਂਤ ਨੇ ਬੁਝਾਏ ਦੋ ਘਰਾਂ ਦੇ ਚਿਰਾਗ

ਮਾਨਸਾ ਜ਼ਿਲ੍ਹੇ ਵਿੱਚ ਦੋ ਘਰਾਂ ਦੀ ਸਵੇਰ ਉਸ ਵੇਲੇ ਕਾਲੀ ਰਾਤ ਬਰਾਬਰ ਹੋ ਗਈ ਜਦ ਸ਼ੁੱਕਰਵਾਰ ਦੀ ਸਵੇਰ ਨਸ਼ੇ ਦੀ ਓਵਰਡੋਜ਼ ਨੇ ਦੋ ਘਰਾਂ ਦੇ ਚਿਰਾਗ ਬੁਝ ਗਏ , ਮਾਮਲਾ ਪਿੰਡ ਮੂਸਾ ਦਾ ਹੈ ਜਿਥੇ ਦੇ ਦੋ ਦੋਸਤਾਂ ਦੀ ਵੱਲੋਂ ਕੀਤਾ ਗਿਆ ਨਸ਼ੇ ਦੀ OVERDOSE ਨਾਲ ਮੌਤ ਹੋ ਗਈ। ਪੜ੍ਹੋ ਹੋਰ ਖ਼ਬਰਾਂ : ਇਸ ਦੇਸ਼ ਨੂੰ 4 ਲੋਕ ਚਲਾਉਂਦੇ ਹਨ, ਉਨ੍ਹਾਂ ਦੇ ਨਾਮ ਸਾਰੇ ਜਾਣਦੇ ਹਨ : ਰਾਹੁਲ ਗਾਂਧੀ ਮ੍ਰਿਤਕ ਗੋਰਾ ਸਿੰਘ ਦੀ ਦੇਰ ਰਾਤ MANSA ਰੇਲਵੇ ਸਟੇਸ਼ਨ ਤੋਂ ਲਾਸ਼ ਮਿਲੀ ਜਦਕਿ ਦਰਸ਼ਨ ਸਿੰਘ ਦੀ ਲਾਸ਼ ਮਾਨਸਾ ਬੱਸ ਸਟੈਂਡ ਦੇ ਕੋਲ ਬਰਾਮਦ ਹੋਈ ਹੈ ਉਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈਕੇ ਜਾਂਚ ਆਰੰਭ ਦਿੱਤੀ ਗਈ ਹੈ। ਅਤੇ ਇਹਨਾਂ ਕੋਲ ਨਸ਼ਾ ਕਿਥੋਂ ਆਇਆ ਅਤੇ ਇਹਨਾਂ ਦੋਹਾਂ ਦੇ ਸੰਪਰਕ ਵਿਚ ਹੋਰ ਕੌਣ ਲੋਕ ਸਨ ਇਸ ਦੀ ਪੜਤਾਲ ਜਾਰੀ ਹੈ। ਪੜ੍ਹੋ ਹੋਰ ਖ਼ਬਰਾਂ : ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ‘ਚ ਗਾਜ਼ੀਪੁਰ ਤੋਂ ਬਾਅਦ ਸਿੰਘੂ ਬਾਰਡਰ ‘ਤੇ ਪਹੁੰਚੇ ਬੱਬੂ ਮਾਨ

ਜ਼ਿਕਰਯੋਗ ਹੈ ਕਿ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁਕੇ ਹਨ । ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਸਬੇ 'ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ।ਪੁਲਿਸ ਨਸ਼ੇ ਦੀ ਸਮੱਗਲਿੰਗ ਨੂੰ ਰੋਕਣ 'ਚ ਅਸਫਲ ਰਹੀ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਨਾਲ ਪੰਜਾਬ ਦੀ ਨੌਜਵਾਨੀ ਡੁੱਬ ਰਹੀ ਹੈ , ਜੋ ਕਿ ਚਿੰਤਾ ਦਾ ਵਿਸ਼ਾ ਹੈ।

Top News view more...

Latest News view more...

PTC NETWORK
PTC NETWORK