ਮੁੱਖ ਖਬਰਾਂ

ਪਲਾਸਟਿਕ ਦੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਦੋ ਜਣੇ ਝੁਲਸੇ

By Ravinder Singh -- April 18, 2022 8:06 pm

ਲੁਧਿਆਣਾ : ਲੁਧਿਆਣਾ ਦੇ ਸੁੰਦਰ ਨਗਰ ਦੀ ਦੋ ਮੰਜ਼ਿਲਾ ਪਲਾਸਟਿਕ ਫੈਕਟਰੀ 'ਚ ਭਿਆਨਕ ਲੱਗੀ ਅੱਗ। ਅੱਗ ਲੱਗਣ ਕਾਰਨ ਅੰਦਰ ਪਿਆ ਸਾਮਾਨ ਸੜ ਕੇ ਸੁਆਹ। ਇਸ ਕਾਰਨ 2 ਲੋਕਾਂ ਦੇ ਝੁਲਸਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਪਲਾਸਟਿਕ ਦੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਦੋ ਜਣੇ ਝੁਲਸੇਜਾਣਕਾਰੀ ਅਨੁਸਾਰ ਸੁੰਦਰ ਨਗਰ ਸਥਿਤ ਦੋ ਮੰਜ਼ਿਲਾ ਪਲਾਸਟਿਕ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀ ਲਪੇਟ ਵਿੱਚ ਆਉਣ ਨਾਲ ਦੋ ਵਿਅਕਤੀ ਬੁਰੀ ਤਰ੍ਹਾਂ ਝੁਲਸੇ ਗਏ।

ਪਲਾਸਟਿਕ ਦੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਦੋ ਜਣੇ ਝੁਲਸੇਸੂਚਨਾ ਮਿਲਣ ਉਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ਉਤੇ ਪੁੱਜ ਗਈਆਂ। ਇਸ ਤੋਂ ਬਾਅਦ ਸੂਚਨਾ ਮਿਲਣ ਉਤੇ ਪੁਲਿਸ ਵੀ ਮੌਕੇ ਉਤੇ ਪੁੱਜ ਗਈ। ਪੁਲਿਸ ਤੇ ਫਾਇਰ ਮੁਲਾਜ਼ਮਾਂ ਨੇ ਕਾਫ ਮੁਸ਼ੱਕਤ ਨਾਲ ਅੱਗ ਉਤੇ ਕਾਬੂ ਪਾਇਆ।

ਪਲਾਸਟਿਕ ਦੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਦੋ ਜਣੇ ਝੁਲਸੇ

ਇਸ ਦੌਰਾਨ ਫੈਕਟਰੀ ਦੇ ਦੁਆਲੇ ਭੀੜ ਇਕੱਠੀ ਹੋ ਗਈ ਤੇ ਕਿਸੇ ਗੱਲ਼ ਨੂੰ ਲੈ ਕੇ ਲੋਕਾਂ ਦੀ ਪੁਲਿਸ ਨਾਲ ਬਹਿਸ ਹੋ ਗਈ ਅਤੇ ਇਸ ਨਾਲ ਸਥਿਤੀ ਤਣਾਅਪੂਰਨ ਬਣ ਗਈ ਸੀ।

ਇਹ ਵੀ ਪੜ੍ਹੋ : ਕਿਸ਼ਤ ਨਾ ਦੇਣ 'ਤੇ ਰਿਕਵਰੀ ਏਜੰਟ ਨੇ ਕਿਸਾਨ ਨੂੰ ਮਾਰੀ ਗੋਲੀ

  • Share