Ukraine War 53rd Day: ਰੂਸੀ ਫੌਜ ਨੇ ਯੂਕਰੇਨ 'ਚ ਹਵਾਈ ਹਮਲੇ ਕੀਤੇ ਤੇਜ਼, ਅੱਠ ਸ਼ਹਿਰਾਂ ਵਿੱਚ ਕੀਤੀ ਬੰਬਬਾਰੀ
Ukraine War 53rd Day: ਰੂਸ ਅਤੇ ਯੂਕਰੇਨ ਵਿਚਾਲੇ ਜੰਗ 53 ਵੇਂ ਦਿਨ ਵੀ ਜਾਰੀ ਹੈ। ਇਸ ਵਿਚਾਲੇ ਰੂਸ ਵੱਲੋਂ ਯੂਕਰੇਨ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਭਾਵੇ ਯੁੱਧ ਨੂੰ ਰੋਕਣ ਲਈ ਕਈ ਮੀਟਿੰਗਾਂ ਹੋਈਆ ਹਨ ਪਰ ਉਹ ਅਸਫਲ ਰਹੀਆਂ ਹਨ। ਹਾਲ ਹੀ ਵਿੱਚ ਰੂਸੀ ਸੈਨਿਕਾਂ ਨੇ ਯੂਕਰੇਨ ਦੇ ਸ਼ਹਿਰ ਲਿਸੀਚਾਂਸਕ ਵਿੱਚ ਇੱਕ ਤੇਲ ਸੋਧਕ ਕਾਰਖਾਨੇ 'ਤੇ ਬੰਬਾਰੀ ਕੀਤੀ, ਜਿਸ ਨਾਲ ਉੱਥੇ ਭਾਰੀ ਅੱਗ ਲੱਗ ਗਈ। ਗਵਰਨਰ ਸੇਰੀਹੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਤੇਲ ਸੋਧਕ ਕਾਰਖਾਨੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਰੂਸੀ ਸੈਨਿਕਾਂ 'ਤੇ ਸਥਾਨਕ ਐਮਰਜੈਂਸੀ ਸੇਵਾ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਹਮਲੇ ਸਮੇਂ ਰਿਫਾਇਨਰੀ ਵਿੱਚ ਕੋਈ ਬਾਲਣ ਨਹੀਂ ਸੀ ਅਤੇ ਤੇਲ ਦੇ ਬਚੇ ਹੋਏ ਸਮਾਨ ਵਿੱਚ ਅੱਗ ਲੱਗ ਗਈ। ਯੂਕਰੇਨ ਦੇ ਰਾਸ਼ਟਰਪਤੀ ਦਫਤਰ ਨੇ ਸ਼ਨੀਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ, ਰੂਸੀ ਬਲਾਂ ਨੇ ਅੱਠ ਖੇਤਰਾਂ ਵਿੱਚ ਗੋਲੀਬਾਰੀ ਕੀਤੀ ਰਿਪੋਰਟ ਮੁਤਾਬਿਕ ਖਾਰਕਿਵ 'ਚ ਸ਼ੁੱਕਰਵਾਰ ਨੂੰ ਹੋਏ ਹਮਲੇ 'ਚ 9 ਨਾਗਰਿਕਾਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਜਦਕਿ ਇਸ ਦੇ ਨਾਲ ਲੱਗਦੇ ਦੂਜੇ ਇਲਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ। ਦੱਖਣ 'ਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਮਾਈਕੋਲੀਵ 'ਤੇ ਭਿਆਨਕ ਹਮਲੇ ਹੋਏ। ਰਾਸ਼ਟਰਪਤੀ ਦਫਤਰ ਦੇ ਮੁਤਾਬਿਕ ਹਵਾਈ ਹਮਲੇ 'ਚ 5 ਲੋਕ ਮਾਰੇ ਗਏ ਅਤੇ 15 ਜ਼ਖਮੀ ਹੋ ਗਏ। ਪਿਛਲੇ 24 ਘੰਟਿਆਂ 'ਚ ਹੋਏ ਹਮਲਿਆਂ 'ਚ 39 ਲੋਕ ਜ਼ਖਮੀ ਹੋਏ ਹਨ। ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਨੇ ਸ਼ਨੀਵਾਰ ਨੂੰ ਟੈਲੀਵਿਜ਼ਨ 'ਤੇ ਕਿਹਾ ਕਿ 700 ਯੂਕਰੇਨੀ ਫੌਜੀ ਅਤੇ 1,000 ਤੋਂ ਵੱਧ ਨਾਗਰਿਕ ਇਸ ਸਮੇਂ ਰੂਸੀ ਫੌਜਾਂ ਦੁਆਰਾ ਬੰਧਕ ਬਣਾਏ ਗਏ ਹਨ। ਵੇਰੇਸ਼ਚੁਕ ਨੇ ਕਿਹਾ ਕਿ ਕੀਵ ਬੰਧਕ ਸੈਨਿਕਾਂ ਦੀ ਅਦਲਾ-ਬਦਲੀ ਕਰਨ ਦਾ ਇਰਾਦਾ ਰੱਖਦਾ ਹੈ, ਕਿਉਂਕਿ ਯੂਕਰੇਨ ਕੋਲ ਰੂਸੀ ਫੌਜਾਂ ਦੀ ਗਿਣਤੀ ਹੈ। ਇਹ ਵੀ ਪੜ੍ਹੋ:ਅੱਗ ਨਾਲ ਝੁਲਸੇ ਨੌਜਵਾਨ ਦੀ ਮੌਤ, ਕਾਂਗਰਸੀ ਕੌਂਸਲਰ ਸਣੇ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ -PTC News