ਸੜਕ ਕਿਨਾਰੇ ਸੌ ਰਹੇ ਲੋਕਾਂ ਨੂੰ ਬੱਸ ਨੇ ਦਰੜਿਆ, 7 ਦੀ ਹੋਈ ਮੌਤ
ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਬੁਲੰਦਸ਼ਹਿਰ 'ਚ ਵਾਪਰਿਆ, ਜਿਥੇ ਇੱਕ ਬੱਸ ਨੇ ਸੜਕ ਕਿਨਾਰੇ ਸੌਂ ਰਹੇ 7 ਤੀਰਥ ਯਾਤਰੀਆਂ ਨੂੰ ਕੁਚਲ ਦਿੱਤਾ, ਜਿਸ ਨਾਲ ਤਿੰਨ ਲੜਕੀਆ ਅਤੇ ਚਾਰ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹੋਰ ਪੜ੍ਹੋ:ਏਅਰ ਕੈਨੇਡਾ ਦੀ ਫਲਾਈਟ ਦੀ ਹੋਨੋਲੂਲੂ 'ਚ ਐਮਰਜੈਂਸੀ ਲੈਂਡਿੰਗ, 35 ਯਾਤਰੀ ਜ਼ਖਮੀ
ਮਿਲੀ ਜਾਣਕਾਰੀ ਮੁਤਾਬਕ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਤੀਰਥ ਯਾਤਰੀਆਂ ਦੀ ਬੱਸ ਰਾਤ ਕਰੀਬ ਡੇਢ ਵਜੇ ਨਰੋਰਾ ਲਿੰਕ ਮਾਰਗ 'ਤੇ ਪੁੱਜੀ।ਇਸ ਦੌਰਾਨ ਤਿੰਨ ਔਰਤਾਂ ਆਪਣੀਆਂ ਬੇਟੀਆਂ ਨਾਲ ਜਦੋਂ ਕਿ ਇਕ ਬਜ਼ੁਰਗ ਔਰਤ ਵੀ ਉਨ੍ਹਾਂ ਨਾਲ ਸੜਕ ਕਿਨਾਰੇ ਸੌਂ ਗਈ।
ਕੁਝ ਦੇਰ ਬਾਅਦ ਇਕ ਦੂਜੀ ਤੀਰਥ ਯਾਤਰੀਆਂ ਦੀ ਬੱਸ ਦੇ ਚਾਲਕ ਨੇ ਗੰਗਾ ਘਾਟ ਜਾਣ ਲਈ ਬੱਸ ਮੋੜੀ ਅਤੇ ਅੱਗੇ ਵਧਿਆ, ਉਸ ਨੇ ਸੜਕ ਕਿਨਾਰੇ ਸੌਂ ਰਹੇ ਤੀਰਥ ਯਾਤਰੀਆਂ ਨੂੰ ਨਹੀਂ ਦੇਖਿਆ ਅਤੇ ਉਨ੍ਹਾਂ ਨੂੰ ਕੁਚਲ ਦਿੱਤਾ। ਉਧਰ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
-PTC News