ਟਰੈਕਟਰ ਰੈਲੀ 'ਚ ਜਾਨ ਗਵਾਉਣ ਵਾਲੇ ਨਵਰੀਤ ਦੇ ਘਰ ਜਾ ਰਹੀ ਪ੍ਰਿਯੰਕਾ ਗਾਂਧੀ ਨਾਲ ਰਸਤੇ 'ਚ ਵਾਪਰਿਆ ਹਾਦਸਾ

By Shanker Badra - February 04, 2021 11:02 am

ਰਾਮਪੁਰ : ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਟਰੈਕਟਰ ਰੈਲੀ ਵਿੱਚ ਇੱਕ ਸਟੰਟ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨ ਨਵਰੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਜਾ ਰਹੀਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਕਾਫਲੇ ਨਾਲ ਹਾਦਸਾ ਵਾਪਰਿਆ  ਹੈ। ਯੂਪੀ 'ਚ ਹਾਪੁੜ ਰੋਡ 'ਤੇ ਪ੍ਰਿਯੰਕਾ ਗਾਂਧੀ ਦੇ ਕਾਫਲੇ 'ਚ ਸ਼ਾਮਲ ਚਾਰ ਵਾਹਨਾਂ ਆਪਸ 'ਚ ਟਕਰਾ ਗਏ ਹਨ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ 8 ਲੋਕਾਂ 'ਤੇ ਰੱਖਿਆ ਲੱਖਾਂ ਰੁਪਏ ਦਾ ਇਨਾਮ

UP : Priyanka Gandhi to visit Rampur , Vehicles collide on UP's Hapur Road ਟਰੈਕਟਰ ਰੈਲੀ 'ਚ ਜਾਨ ਗਵਾਉਣ ਵਾਲੇ ਨਵਰੀਤ ਦੇ ਘਰ ਜਾ ਰਹੀ ਪ੍ਰਿਯੰਕਾ ਗਾਂਧੀ ਨਾਲ ਰਸਤੇ 'ਚ ਵਾਪਰਿਆ ਹਾਦਸਾ

ਦੱਸਿਆ ਜਾ ਰਿਹਾ ਕਿ ਕਾਫਲੇ 'ਚ ਸ਼ਾਮਲ ਅਗਲੀ ਕਾਰ ਦੇ ਡ੍ਰਾਈਵਰ ਨੇ ਅਚਾਨਕ ਬ੍ਰੇਕ ਮਾਰ ਦਿੱਤੀ। ਇਸ ਤੋਂ ਬਾਅਦ ਪਿੱਛੇ ਚੱਲ ਰਹੀਆਂ ਕਾਰਾਂ ਦੀ ਟੱਕਰ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਪ੍ਰਿਯੰਕਾ ਗਾਂਧੀ ਟ੍ਰੈਕਟਰ ਰੈਲੀ 'ਚ ਜਾਨ ਗਵਾਉਣ ਵਾਲੇ ਨਵਰੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਰਾਮਪੁਰ ਜਾ ਰਹੀ ਸੀ।

UP : Priyanka Gandhi to visit Rampur , Vehicles collide on UP's Hapur Road ਟਰੈਕਟਰ ਰੈਲੀ 'ਚ ਜਾਨ ਗਵਾਉਣ ਵਾਲੇ ਨਵਰੀਤ ਦੇ ਘਰ ਜਾ ਰਹੀ ਪ੍ਰਿਯੰਕਾ ਗਾਂਧੀ ਨਾਲ ਰਸਤੇ 'ਚ ਵਾਪਰਿਆ ਹਾਦਸਾ

ਜਾਣਕਾਰੀ ਅਨੁਸਾਰ ਅੱਜ ਨਵਰੀਤ ਸਿੰਘ ਦੀ ਅੰਤਿਮ ਅਰਦਾਸ ਹੈ। ਪ੍ਰਿਯੰਕਾ ਗਾਂਧੀ ਇਸ ਸਮਾਗਮ 'ਚ ਹਿੱਸਾ ਲਵੇਗੀ ਤੇ ਪਰਿਵਾਰ ਨੂੰ ਹੌਸਲਾ ਦੇਵੇਗੀ। ਪ੍ਰਿਯੰਕਾ ਦੇ ਕਾਫਲੇ 'ਚ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੇ ਕੁਮਾਰ ਲੱਲੂ ਸਿੰਘ ਵੀ ਮੌਜੂਦ ਹਨ। ਪ੍ਰਿਯੰਕਾ ਗਾਂਧੀ ਦੇ ਇਸ ਕਾਫਲੇ 'ਚ ਸਮਰਥਕਾਂ ਦਾ ਹਜੂਮ ਵੀ ਹੈ। NH-24 ਰਾਹੀਂ ਪ੍ਰਿਯੰਕਾ ਗਾਂਧੀ ਰਾਮਪੁਰ ਜਾ ਰਹੀ ਸੀ।

UP : Priyanka Gandhi to visit Rampur , Vehicles collide on UP's Hapur Road ਟਰੈਕਟਰ ਰੈਲੀ 'ਚ ਜਾਨ ਗਵਾਉਣ ਵਾਲੇ ਨਵਰੀਤ ਦੇ ਘਰ ਜਾ ਰਹੀ ਪ੍ਰਿਯੰਕਾ ਗਾਂਧੀ ਨਾਲ ਰਸਤੇ 'ਚ ਵਾਪਰਿਆ ਹਾਦਸਾ

ਪੜ੍ਹੋ ਹੋਰ ਖ਼ਬਰਾਂ : ਪੰਜਾਬ ‘ਚ ਮੀਂਹ ਪੈਣ ਤੋਂ ਬਾਅਦ ਵਧੀ ਠੰਡ, ਮੌਸਮ ਹੋਇਆ ਸੁਹਾਵਨਾ

ਦੱਸ ਦੇਈਏ ਕਿ ਪ੍ਰਿਯੰਕਾ ਗਢਮੁਕਤੇਸ਼ਵਰ ਦੇ ਰਸਤੇ ਗਜਰੌਲਾ ਹੁੰਦੇ ਹੋਏ ਰਾਮਪੁਰ ਜਾ ਰਹੀ ਹੈ। ਗੱਡੀ ਦੇ ਡਰਾਈਵਰ ਨੇ ਅਚਾਨਕ ਬਰੇਕ ਲਗਾਈ, ਜਿਸ ਕਾਰਨ ਪਿੱਛੇ ਆਉਣ ਵਾਲੀਆਂ ਗੱਡੀਆਂ ਆਪਸ 'ਚ ਟਕਰਾ ਗਈਆਂ।ਗਨੀਮਤ ਰਹੀ ਕਿ ਇਸ ਹਾਦਸੇ 'ਚ ਕਿਸੇ ਨੂੰ ਸੱਟ ਨਹੀਂ ਲੱਗੀ ਹੈ। ਦੱਸਣਯੋਗ ਹੈ ਕਿ 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਰੈਲੀ ਦੌਰਾਨ ਕਿਸਾਨ ਨਵਰੀਤ ਸਿੰਘ ਦੀ ਮੌਤ ਹੋ ਗਈ ਸੀ। ਕਿਸਾਨ ਦੀ ਮੌਤ ਟਰੈਕਟਰ ਪਲਟਣ ਨਾਲ ਹੋਈ ਸੀ।
-PTCNews

adv-img
adv-img